ਚੰਡੀਗੜ੍ਹ/22ਅਕਤੂਬਰ/ਦੇਸ਼ ਕਲਿਕ ਬਿਊਰੋ:
ਪੰਜਾਬੀ ਗਾਇਕ ਸਿਮਰ ਢਿੱਲੋਂ ਨੇ ਆਪਣੇ ਨਵੇਂ ਗੀਤ "ਕਲਾਕਾਰ ਬੰਦੇ" ਨਾਲ ਦਰਸ਼ਕਾਂ ਦੇ ਮਨ ਵਿੱਚ ਇੱਕ ਅਮਿੱਟ ਛਾਪ ਛੱਡੀ ਹੈ। ਜ਼ਿਕਰਯੋਗ ਹੈ ਕਿ ਇਹ ਗੀਤ ਸਿਮਰ ਢਿਲੋਂ ਵਲੋਂ ਖਾਸ ਤੌਰ ਤੇ ਕਲਾਕਾਰਾਂ ਨੂੰ ਸਮਰਪਿਤ ਕੀਤਾ ਗਿਆ ਹੈ ਜਿਸਦੇ ਬੋਲ ਵੀ ਕਲਾਕਾਰਾ ਦੇ ਦਿਲਦਾਰ ਅੰਦਾਜ ਅਤੇ ਹੇਟਰਾਂ ਨਾਲ ਪਿਆਰ ਕਰਨ ਵਾਲੇ ਫੱਕਰ ਸੁਭਾਅ ਨਾਲ ਸੰਬੰਧਿਤ ਹਨ। ਇਸ ਗੀਤ ਦਾ ਮਿਊਜ਼ਿਕ 'ਟਰੈਂ-ਡ' ਵਲੋਂ ਕੀਤਾ ਗਿਆ ਹੈ ਜਦਕਿ ਵੀਡੀਉ ਰਾਹੁਲ ਮਿਠੂ ਵਲੋਂ ਤਿਆਰ ਕੀਤੀ ਗਈ ਹੈ। 'ਸੋਹੀ ਰਿਕਾਰਡਜ਼' ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ ਅਤੇ ਸਰੋਤਿਆਂ ਦਾ ਭਰਵਾਂ ਹੂੰਗਾਰਾ ਮਿਲ ਰਿਹਾ ਹੈ।
ਦੱਸਣਯੋਗ ਹੈ ਕਿ ਇਹ ਗੀਤ ਸਮੇਂ ਦੇ ਮਸ਼ਹੂਰ ਗਾਇਕ ਉਜਾਗਰ ਅੰਟਾਲ,ਗੁਰਜੈਜ਼, ਆਰ ਨੇਤ ਅਤੇ ਹੋਰ ਨਾਮੀਂ ਕਲਾਕਾਰਾਂ ਵਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਸਿਮਰ ਢਿਲੋਂ ਨੇ ਇਸ ਤੋਂ ਪਹਿਲਾ ਆਏ ਗੀਤ "ਚਾਲਾਂ ਚੱਲਦੀ ਚੱਲਦੀ " ਨਾਲ ਸਰੋਤਿਆ ਨੂੰ ਕੀਲ ਲਿਆ ਸੀ ਜਿਸ ਤੋਂ ਬਾਅਦ ਫੈਨਜ਼ ਨੂੰ ਇਸ ਗੀਤ ਦਾ ਕਾਫੀ ਸਮੇਂ ਤੋਂ ਇੰਤਜ਼ਾਰ ਸੀ ।