ਚੰਡੀਗੜ੍ਹ : 12 ਅਕਤੂਬਰ, ਦੇਸ਼ ਕਲਿੱਕ ਬਿਓਰੋ
ਪੰਜਾਬ ਸਰਕਾਰ ਦੇ ਹੁਕਮਾਂ ‘ਤੇ ਪੰਜਾਬ ਦੇ 4 ਸਿਵਲ ਸਰਜਨਾਂ ਦੇ ਪ੍ਰਬੰਧਕੀ ਆਧਰ ‘ਤੇ ਅਤੇ ਲੋਕ ਹਿਤ ਨੂੰ ਮੁੱਖ ਰਖਦੇ ਹੋਏ ਤਬਾਦਲੇ ਕੀਤੇ ਹਨ। ਜਿਸ ਵਿੱਚ
ਫਤਿਹਗੜ੍ਹ ਸਾਹਿਬ ਦੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੂੰ ਸਿਵਲ ਸਰਜਨ ਲੁਧਿਆਣਾ,
ਡਾ. ਬਲਵੰਤ ਸਿੰਘ ਸਿਵਲ ਸਰਜਨ ਜਲੰਧਰ ਨੂੰ ਡਾਇਰੈਕਟਰ ਸਿਹਤ ਪੰਜਾਬ, ਚੰਡੀਗੜ੍ਹ ਵਿੱਚ ਡਿਪਟੀ ਡਾਇਰੈਕਟਰ,
ਡਾ. ਰਣਜੀਤ ਸਿੰਘ, ਸਿਵਲ ਸਰਜਨ ਹੁਸ਼ਿਆਰਪੁਰ ਨੂੰ ਸਿਵਲ ਸਰਜਨ ਜਲੰਧਰ ਅਤੇ
ਡਾ. ਹਰਭਜਨ ਰਾਮ ਸਿਵਲ ਸਰਜਨ ਗੁਰਦਾਸਪੁਰ ਨੂੰ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਲਗਾਇਆ ਗਿਆ ਹੈ।(advt53)