ਟੋਕੀਓ/5ਸਤੰਬਰ 2021/ਦੇਸ਼ ਕਲਿਕ ਬਿਊਰੋ:
ਅੱਜ ਭਾਰਤ ਦੇ ਦੋ ਖਿਡਾਰੀਆਂ ਨੇ ਦੋ ਮੈਡਲ ਹੋਰ ਭਾਰਤ ਦੀ ਝੋਲੀ ਵਿੱਚ ਪਾਏ ਹਨ। ਬੈਡਮਿੰਟਨ ਪੁਰਸ਼ ਸਿੰਗਲ ਐਸਐਚ6 ਮੁਕਾਬਲੇ ਵਿੱਚ ਕ੍ਰਿਸ਼ਨਾ ਨਾਗਰ ਨੇ ਕਾਈ ਮਾਨ ਚੂ ਨੂੰ ਹਰਾਕੇ ਸੋਨੇ ਦਾ ਤਮਗਾ ਹਾਸਲ ਕੀਤਾ। ਏਦਾਂ ਹੀ ਨੋਇਡਾ ਦੇ ਡੀਐਮ ਸੁਹਾਸ ਐਲ ਯਥੀਰਾਜ ਨੇ ਬੈਡਮਿੰਟਨ ਮਰਦ ਸਿੰਗਲ ਐਸਐਲ4 ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਭਾਰਤ ਹੁਣ ਤਕ ਟੋਕਯੋ ਪੈਰਾਲੰਪਿਕ ਵਿੱਚ ਪੰਜ ਗੋਲਡ ਮੈਡਲ ਜਿੱਤ ਚੁੱਕਾ ਹੈ।
ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨਮੰਤਰੀ ਮੋਦੀ ਨੇ ਟੋਕੀਓ ਪੈਰਾਲੰਪਿਕ ਵਿੱਚ ਭਾਰਤੀ ਖਿਡਾਰੀਆਂ ਕ੍ਰਿਸ਼ਨਾ ਨਾਗਰ ਤੇ ਯਥੀਰਾਜ ਨੂੰ ਤਮਗੇ ਜਿੱਤਣ ‘ਤੇ ਟਵੀਟ ਕਰਕੇ ਵਧਾਈ ਦਿੱਤੀ ਹੈ । ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੀ ਖਿਡਾਰੀ ਕ੍ਰਿਸ਼ਨਾ ਨਾਗਰ ਦੇ ਬੈਡਮਿੰਟਨ ਮਰਦ ਸਿੰਗਲ ਐਸਐਚ 6 ਵਿੱਚ ਸੋਨੇ ਦਾ ਤਮਗਾ ਜਿੱਤਣ ‘ਤੇ ਉਨ੍ਹਾਂ ਨੂੰ ਟਵੀਟ ਕਰਕੇ ਵਧਾਈ ਦਿੱਤੀ ਹੈ।
(advt54)