ਮੋਰਿੰਡਾ 26 ਫਰਵਰੀ ( ਭਟੋਆ )
ਸਰਕਾਰੀ ਮਿਡਲ ਸਕੂਲ ਓਇੰਦ ਦੀਆਂ ਵਿਦਿਆਰਥਣਾਂ ਨੇ ਜ਼ਿਲ੍ਹਾ ਪੱਧਰੀ ਕਰਾਟੇ ਮੁਕਾਬਲਿਆਂ ਵਿਚ ਵੱਖ-ਵੱਖ ਕੈਟਾਗਰੀ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੁਜੀਸ਼ਨਾਂ ਹਾਸਲ ਕੀਤੀਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁੱਖੀ ਸੀਮਾ ਰਾਣੀ ਨੇ ਦੱਸਿਆ ਕਿ ਐਸਮੀਨ ਕੌਰ ਜਮਾਤ ਸੱਤਵੀਂ ਨੇ ਅੰਡਰ 40 ਕਿ.ਗ੍ਰਾ ਕੈਟਾਗਰੀ ਵਿਚ ਗੋਲਡ ਮੈਡਲ, ਸੁਖਮਨੀ ਕੌਰ ਜਮਾਤ ਸੱਤਵੀਂ ਨੇ +45 ਕਿ.ਗ੍ਰਾ ਕੈਟਾਗਰੀ ਵਿਚ ਸਿਲਵਰ ਮੈਡਲ ਅਤੇ ਨਰਿੰਦਰਜੋਤ ਕੌਰ ਜਮਾਤ ਅੱਠਵੀਂ ਨੇ +40 ਕਿ.ਗ੍ਰਾ ਕੈਟਾਗਰੀ ਵਿਚ ਬਰੋਨਜ਼ ਮੈਡਲ ਜਿੱਤਿਆ।ਉਨਾ ਕਿਹਾ ਕਿ ਸਮੂਹ ਸਟਾਫ ਅਤੇ ਮਾਪਿਆਂ ਨੂੰ ਇਹਨਾਂ ਵਿਦਆਰਥਣਾਂ ਤੇ ਮਾਣ ਹੈ।ਸਕੂਲ ਵੱਲੋਂ 6ਵੀਂ ਜਮਾਤ ਦੇ ਵਿਦਿਅਰਥੀਆਂ ਨੂੰ ਦਾਸਤਾਨ-ਏ-ਸ਼ਹਾਦਤ ਸ਼੍ਰੀ ਚਮਕੌਰ ਸਾਹਿਬ ਵਿਖੇ ਟੂਰ ਵੀ ਲਗਵਾਇਆ ਗਿਆ।