ਮੋਹਾਲੀ: 18 ਅਪ੍ਰੈਲ, ਦੇਸ਼ ਕਲਿੱਕ ਬਿਓਰੋ
ਕਿੰਗਜ਼ ਇਲੈਵਨ ਪੰਜਾਬ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਅੱਜ ਨਯਾ ਗਾਓਂ ਮੋਹਾਲੀ ਦੇ ਮਹਾਰਾਜਾ ਯਾਦਵਿੰਦਰ ਸਿੰਘ ਸਟੇਡੀਅਮ 'ਚ ਮੈਚ ਖੇਡਿਆ ਜਾਵੇਗਾ। ਇਹ ਮੈਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਕਿੰਗਜ਼ ਇਲੈਵਨ ਪੰਜਾਬ ਇਸ ਮੈਦਾਨ 'ਤੇ ਲਗਾਤਾਰ ਦੋ ਮੈਚ ਹਾਰ ਚੁੱਕੀ ਹੈ। ਮੁੰਬਈ ਇੰਡੀਅਨਜ਼ ਦੀ ਟੀਮ ਵੀ ਆਪਣੇ ਪਿਛਲੇ ਮੈਚ ਵਿੱਚ ਚੇਨਈ ਤੋਂ ਹਾਰਨ ਤੋਂ ਬਾਅਦ ਇੱਥੇ ਪਹੁੰਚੀ ਹੈ। ਅਜਿਹੇ 'ਚ ਦੋਵੇਂ ਟੀਮਾਂ ਨੂੰ ਇਹ ਮੈਚ ਜਿੱਤਣ ਲਈ ਸਖ਼ਤ ਮਿਹਨਤ ਕਰਨੀ ਪਵੇਗੀ।