ਟੋਕੀਓ/4ਸਤੰਬਰ/ਦੇਸ਼ ਕਲਿਕ ਬਿਊਰੋ:
ਟੋਕੀਓ ਪੈਰਾਲੰਪਿਕਸ ਵਿੱਚ ਭਾਰਤ ਦੇ ਪ੍ਰਮੋਦ ਭਗਤ ਨੇ ਬੈਡਮਿੰਟਨ ਪੁਰਸ਼ ਸਿੰਗਲਜ਼ SL3 ਵਿੱਚ ਸੋਨ ਤਗਮਾ ਜਿੱਤਿਆ ਹੈ।
ਇਸੇ ਦੌਰਾਨ ਭਾਰਤ ਦੇ ਮਨੋਜ ਸਰਕਾਰ ਨੇ ਵੀ ਬੈਡਮਿੰਟਨ ਪੁਰਸ਼ ਸਿੰਗਲਜ਼ SL3 ਵਿੱਚ ਕਾਂਸੀ ਦਾ ਤਗਮਾ ਜਿੱਤਿਆ।
ਪ੍ਰਮੋਦ ਭਗਤ ਨੇ ਗ੍ਰੇਟ ਬ੍ਰਿਟੇਨ ਦੇ ਡੈਨੀਅਲ ਬੈਥਲ ਨੂੰ 21-14, 21-17 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ ਹੈ।
ਇਸੇ ਦੌਰਾਨ ਮਨੋਜ ਸਰਕਾਰ ਨੇ ਜਾਪਾਨ ਦੇ ਡੇਸੁਕੇ ਫੁਜੀਹਾਰਾ ਨੂੰ ਹਰਾ ਕੇ ਕਾਂਸੀ ਦਾ ਤਮਗਾ ਜਿੱਤਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਮੋਦ ਤੇ ਮਨੋਜ ਨੂੰ ਟੋਕੀਓ ਪੈਰਾਲੰਪਿਕਸ ਵਿੱਚ ਸੋਨੇ ਅਤੇ ਕਾਂਸੀ ਦਾ ਤਗਮਾ ਜਿੱਤਣ ‘ਤੇ ਵਧਾਈ ਦਿੱਤੀ ਹੈ।ਪ੍ਰਧਾਨ ਮੰਤਰੀ ਨੇ ਕਿਹਾ ਦੇਸ਼ ਉਨ੍ਹਾਂ ਦੀ ਇਸ ਉਪਲੱਬਧੀ ਤੋਂ ਖੁਸ਼ ਹੈ। ਦੋਵਾਂ ਨੂੰ ਵਧਾਈ ਅਤੇ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ।
(advt54)