ਟੋਕੀਓ/3ਸਤੰਬਰ/ਦੇਸ਼ ਕਲਿਕ ਬਿਊਰੋ:
ਹਰਵਿੰਦਰ ਸਿੰਘ ਨੇ ਅੱਜ ਟੋਕੀਓ ਪੈਰਾਲਿੰਪਿਕਸ ਵਿੱਚ ਭਾਰਤ ਦਾ ਪਹਿਲਾ ਤੀਰਅੰਦਾਜ਼ੀ ‘ਚ ਕਾਂਸੀ ਦਾ ਤਗਮਾ ਜਿੱਤਿਆ।ਉਸ ਨੇ ਚੱਲ ਰਹੀਆਂ ਖੇਡਾਂ ਵਿੱਚ ਪੁਰਸ਼ਾਂ ਦੇ ਵਿਅਕਤੀਗਤ ਰਿਜ਼ਰਵ ਕਾਂਸੀ ਦੇ ਰੋਮਾਂਚਕ ਸ਼ੂਟ-ਆਫ ਵਿੱਚ ਕੋਰੀਆ ਦੇ ਕਿਮ ਮਿਨ ਸੁ ਨੂੰ ਹਰਾ ਕੇ ਆਪਣਾ ਤਮਗਾ ਪੱਕਾ ਕੀਤਾ । ਵਿਸ਼ਵ ਦੇ 23 ਵੇਂ ਨੰਬਰ ਦੇ ਹਰਵਿੰਦਰ ਸਿੰਘ 2018 ਏਸ਼ੀਆਈ ਖੇਡਾਂ ਵਿੱਚ ਇੱਕ ਪ੍ਰਮੁੱਖ ਪੈਰਾ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਣ ਵਾਲੇ ਭਾਰਤ ਦੇ ਪਹਿਲੇ ਅਥਲੀਟ ਸਨ।
ਪ੍ਰਧਾਨ ਮੰਤਰੀ ਮੋਦੀ ਨੇ ਵਧਾਈ ਦਿੰਦਿਆਂ ਕਿਹਾ ਕਿ ਉਸਨੇ ਬਹੁਤ ਹੁਨਰ ਅਤੇ ਦ੍ਰਿੜਤਾ ਦਿਖਾਈ, ਜਿਸਦੇ ਨਤੀਜੇ ਵਜੋਂ ਉਸਨੇ ਮੈਡਲ ਜਿੱਤ ਲਿਆ।ਉਸ ਨੂੰ ਇਤਿਹਾਸਕ ਕਾਂਸੀ ਤਮਗਾ ਜਿੱਤਣ ਲਈ ਵਧਾਈ। ਉਸ 'ਤੇ ਮਾਣ ਹੈ।ਉਸਨੂੰ ਆਉਣ ਵਾਲੇ ਸਮੇਂ ਲਈ ਬਹੁਤ ਸ਼ੁਭਕਾਮਨਾਵਾਂ।
(advt54)