ਟੋਕੀਓ/3 ਸਤੰਬਰ/ਦੇਸ਼ ਕਲਿਕ ਬਿਊਰੋ :
ਪ੍ਰਵੀਨ ਕੁਮਾਰ ਨੇ ਅੱਜ ਇੱਥੇ ਟੋਕੀਓ ਪੈਰਾਲੰਪਿਕ ਖੇਡਾਂ ਵਿੱਚ ਏਸ਼ੀਅਨ ਰਿਕਾਰਡ ਨਾਲ ਪੁਰਸ਼ਾਂ ਦੀ ਉੱਚ ਛਾਲ ਟੀ 64 ਵਿੱਚ ਭਾਰਤ ਲਈ ਚਾਂਦੀ ਦਾ ਤਗਮਾ ਜਿੱਤਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਵੀਨ ਕੁਮਾਰ ਨੂੰ ਵਧਾਈ ਦਿੱਤੀ ਹੈ।ਉਨ੍ਹਾਂ ਕਿਹਾ ਕਿ ਪ੍ਰਵੀਨ ਕੁਮਾਰ ਵਲੋਂ ਪੈਰਾਲੰਪਿਕਸ ਵਿੱਚ ਸਿਲਵਰ ਮੈਡਲ ਜਿੱਤਣ ‘ਤੇ ਮਾਣ ਹੈ।ਇਹ ਮੈਡਲ ਉਸਦੀ ਮਿਹਨਤ ਅਤੇ ਬੇਮਿਸਾਲ ਸਮਰਪਣ ਦਾ ਨਤੀਜਾ ਹੈ। ਪ੍ਰਧਾਨ ਮੰਤਰੀ ਨੇ ਉਸਦੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ ।