ਟੋਕੀਓ, 30 ਅਗਸਤ :
ਟੋਕੀਓ ਪੈਰਾਲੰਪਿਕਸ ਵਿੱਚ ਭਾਰਤ ਨੇ ਸ਼ੂਟਿੰਗ ਵਿੱਚ ਸੋਨ ਤਗਮਾ ਜਿੱਤਿਆ ਹੈ। ਅਵਨੀ ਲਖੇਰਾ ਨੇ ਸ਼ੂਟਿੰਗ ਵਿੱਚ ਸੋਨ ਤਗਮਾ ਜਿੱਤਿਠ; ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਦੇ ਕਲਾਸ ਐਸਐਚ1 ਵਿੱਚ ਸੋਨ ਤਗਮਾ ਜਿੱਤਿਆ ਹੈ। ਭਾਰਤੀ ਨਿਸ਼ਾਨੇਬਾਜ਼ ਅਵਨੀ ਨੇ ਸੋਨ ਤਗਮਾ ਜਿੱਤਣ ਲਈ 249.6 ਦਾ ਪੈਰਾਲੰਪਿਕ ਰਿਕਾਰਡ ਬਣਾਇਆ ਹੈ। ਚੀਨ ਦੀ ਕਊਪਿੰਗ ਝਾਂਗ ਨੇ ਚਾਂਦੀ ਅਤੇ ਯੁਕ੍ਰੇਨ ਦੀ ਈਰਿਨਾ ਨੇ ਕਾਂਸੀ ਦਾ ਤਗਮਾ ਜੱਤਿਆ। (ਏਜੰਸੀ)