ਮੋਹਾਲੀ: 26,ਅਗਸਤ 2021, ਦੇਸ਼ ਕਲਿੱਕ ਬਿਓਰੋ
ਪੰਜਾਬ ਹੁਨਰ ਵਿਕਾਸ ਮਿਸਨ ਵੱਲੋ ਏਮਸ ਬਠਿੰਡਾਂ ਵਿਚ ਨਰਸਾਂ ਲਈ ਮੁਫਤ ਰੇਸਪੀਰੇਟਰੀ ਥੇਰਾਪਿਸਟ ਦਾ ਕੋਰਸ ਸਤੰਬਰ ਵਿਚ ਸੁਰੂ ਕਰਵਾਇਆ ਜਾ ਰਿਹਾ ਹੈ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀਕ ਮਿਸਨਰ-ਕਮ-ਨੋਡਲ ਅਫਸਰ ਪੀ.ਐਸ.ਡੀ.ਐਮ ਸ੍ਰੀ ਹਿਮਾਂਸੂ ਅਗਰਵਾਲ ਨੇ ਦੱਸਿਆ ਕਿ ਇਸ ਕੋਰਸ ਦਾ ਮੰਤਵ ਨਰਸਾਂ ਦੀ ਕਿੱਤਾ ਮੁੱਖੀ ਹੁਨਰ ਅਤੇ ਨੋਕਰੀ ਦੀ ਸੰਭਾਵਾਨਾਵਾਂ ਵਿਚ ਵਾਧਾ ਕਰਨਾ ਹੈ। ਉਹਨਾ ਵੱਲੋ ਦੱਸਿਆ ਕਿ ਕੋਰਸ ਦਾ ਸਮਾਂ 3 ਮਹੀਨੇ ਦਾ ਹੋਵੇਗਾ। ਇਸ ਕੋਰਸ ਵਿਚ ਦਾਖਲਾ ਲੈਣ ਲਈ ਉਮੀਦਵਾਰ ਨੇ 60 ਪ੍ਰਤੀਸਤ ਨੰਬਰਾ ਨਾਲ ਬੀ.ਐਸ.ਸੀ ਨਰਸਿੰਗ ਕੀਤੀ ਹੋਣੀ ਚਾਹੀਦੀ ਹੈ ਜਾਂ ਉਮੀਦਵਾਰ ਕੋਲ 60 ਪ੍ਰਤੀਸਤ ਨੰਬਰਾਂ ਨਾਲ ਜੀ.ਐਨ.ਐਮ ਨਰਸਿੰਗ ਕੋਰਸ ਨਾਲ 2 ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ। ਉਹਨਾ ਦੱਸਿਆ ਕਿ ਇਸ ਕੋਰਸ ਵਿਚ ਸਰਟੀਫਾਇਡ ਉਮੀਦਵਾਰਾਂ ਨੂੰ ਪੀ.ਜੀ.ਆਰ.ਕੇ.ਏ.ਐਮ ਪੋਰਟਲ ਰਾਹੀ ਪੰਜਾਬ ਦੇ ਵੱਖ-ਵੱਖ ਹਸਪਤਾਲਾ ਵਿਚ ਨੋਕਰੀ ਦੇ ਲਗਵਾਇਆ ਜਾਵੇਗਾ। ਉਨਾ ਦੱਸਿਆ ਕਿ ਚਾਹਵਾਨ ਉਮੀਦ ਵਾਰ ਵਧੇਰੇ ਜਾਣਕਾਰੀ ਲੈਣ ਲਈ ਜਗਪ੍ਰੀਤ ਸਿੰਘ 916788884 ਗੁਰਪ੍ਰੀਤ ਸਿੰਘ 8872488853 ਅਤੇ ਮਾਨਸੀ ਭਾਂਬਰੀ 9855442258 ਨਾਲ ਸੰਪਰਕ ਕਰ ਸਕਦੇ ਹਨ। ਇਸ ਕੋਰਸ ਲਈ ਸਿਖਿਆਰਥੀਆਂ ਲਈ ਰਹਿਣ ਅਤੇ ਖਾਣ-ਪੀਣ ਦਾ ਪ੍ਰਬੰਧ ਮੁਫਤ ਹੋਵੇਗਾਂ।
(advt54)