ਲੁਧਿਆਣਾ/25 ਅਗਸਤ/ਦੇਸ਼ ਕਲਿਕ ਬਿਊਰੋ: ਡੇਂਗੂ ਬੁਖਾਰ ਨੇ ਪੰਜਾਬ ਵਿੱਚ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਜਾਣਕਾਰੀ ਅਨੁਸਾਰ ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਜੇਰੇ ਇਲਾਜ ਡੇਂਗੂ ਬੁਖਾਰ ਤੋਂ ਪੀੜ੍ਹਤ ਇਕ ਮਰੀਜ਼ ਦੀ ਮੌਤ ਹੋ ਗਈ ਹੈ। ਮ੍ਰਿਤਕ ਦਿਨੇਸ਼ ਖੰਨਾ ਵਾਸੀ ਪਿੰਡ ਬੱਲੋਕੀ ਨੇੜੇ ਹੈਬੋਵਾਲ ਦਾ ਰਹਿਣ ਵਾਲਾ ਸੀ।ਮ੍ਰਿਤਕ ਦੇ ਭਤੀਜੇ ਮੋਹਿਤ ਖੰਨਾ ਨੇ ਦੱਸਿਆ ਕਿ ਉਨ੍ਹਾਂ ਨੇ ਬੁਖਾਰ ਦੀ ਸ਼ਿਕਾਇਤ ਹੋਣ ਕਾਰਨ ਆਪਣੇ ਚਾਚੇ ਨੂੰ ਕੱਲ੍ਹ ਸ਼ਾਮ ਨੂੰ ਉਕਤ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਸੀ, ਪਰ ਅੱਜ ਉਨ੍ਹਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮ੍ਰਿਤਕ ਦੇ ਪਲੇਟਲੈਟਸ ਦੀ ਗਿਣਤੀ ਬਹੁਤ ਘੱਟ ਗਈ ਸੀ।
(advt54)