ਚੰਡੀਗੜ੍ਹ : 3 ਅਗਸਤ, ਦੇਸ਼ ਕਲਿੱਕ ਬਿਓਰੋ
ਕਰੋਨਾ ਦੀ ਦੂਸਰੀ ਲਹਿਰ ਦੌਰਾਨ ਸਾਹਮਣੇ ਆਏ ਮੌਤ ਦੇ ਅੰਕੜਿਆਂ ਨੇ ਪੰਜਾਬ ਸਰਕਾਰ ਦੁਆਰਾ ਜਾਰੀ ਕੀਤੇ ਅੰਕੜਿਆਂ ਦਾ ਭਾਂਡਾ ਫੋੜ੍ਹ ਦਿੱਤਾ ਹੈ। ਕਰੋਨਾ ਦੀ ਪਹਿਲੀ ਲਹਿਰ ਵਿੱਚ ਪੰਜਾਬ ਵਿੱਚ 48834 ਮੌਤਾਂ ਹੋਈਆਂ ਸਨ ਪਰ ਦੂਜੀ ਲਹਿਰ ਦੌਰਾਨ ਸਿਰਫ ਤਿੰਨ ਮਹੀਨਿਆਂ ਅਪ੍ਰੈਲ, ਮਈ ਤੇ ਜੂਨ 2021 ਦੇ ਅੰਕੜੇ ਹੈਰਾਨ ਕਰਨ ਵਾਲੇ ਹਨ।
ਪੰਜਾਬ ਸਰਕਾਰ ਨੇ ਇਸ ਸਮੇਂ ਦੌਰਾਨ ਮਰਨ ਵਾਲਿਆਂ ਦੇ ਅੰਕੜੇ 9190 ਦਰਸਾਏ ਗਏ ਹਨ ਜਦੋਂ ਕਿ ਡਾਇਰੈਕਟਰ ਹੈਲਥ ਸਰਵਿਸਜ਼ ਦੁਆਰਾ ਦੱਸੇ ਗਏ ਅੰਕੜੇ 88931 ਹਨ ਜੋ ਪਹਿਲੀ ਲਹਿਰ 2020 ਦੇ 48834 ਮੌਤਾਂ ਨਾਲੋਂ ਲਗਭਗ 40 ਹਜ਼ਾਰ ਜ਼ਿਆਦਾ ਹਨ।
ਮੌਤਾਂ ਦੇ ਇਹ ਅੰਕੜੇ ਦੱਸਦੇ ਹਨ ਕਿ ਸਰਕਾਰ ਨੇ ਕਰੋਨਾ ਨਾਲ ਮੌਤਾਂ ਦੇ ਅੰਕੜੇ ਸਹੀ ਰੂਪ ‘ਚ ਨਸ਼ਰ ਨਹੀਂ ਕੀਤੇ। ਪੰਜਾਬ ਵਿੱਚ ਹੋਣ ਵਾਲੀਆਂ ਏਨੀਆਂ ਮੌਤਾਂ ਦੀ ਅਸਲੀਅਤ ਸਾਹਮਣੇ ਆਉਣ ਨਾਲ ਸਰਕਾਰ ਕਟਹਿਰੇ ਵਿੱਚ ਖੜ੍ਹ ਗਈ ਹੈ। ਸਰਕਾਰ ਨੇ ਇਨ੍ਹਾਂ ਮੌਤਾਂ ਦੇ ਅੰਕੜਿਆਂ ਨੂੰ ਕਿਉਂ ਛੁਪਾਇਆ, ਇਹ ਵੀ ਇੱਕ ਰਾਜ ਹੈ ਜਿਸ ਤੋਂ ਪਰਦਾ ਉੱਠਣਾ ਚਾਹੀਦਾ ਹੈ।