ਚੰਡੀਗੜ੍ਹ : 3 ਅਗਸਤ , ਦੇਸ਼ ਕਲਿੱਕ ਬਿਓਰੋ
ਮੋਟਾਪਾ ਬਹੁਤ ਹੀ ਵੱਡੇ ਰੋਗ ਦੀ ਸਥਿਤੀ ਹੈ, ਇਹ ਬਲੱਡਪ੍ਰੈਸ਼ਰ, ਦਿਲ ਦਾ ਰੋਗ, ਸੂਗਰ, ਗਠੀਆ, ਜੋੜਾਂ ਦਾ ਦਰਦ ਅਤੇ ਲਕਵੇ ਨੂੰ ਜਨਮ ਦਿੰਦਾ ਹੈ।
ਮੋਟਾਪੇ ਦੇ ਕਾਰਨ :
ਸਰੀਰਕ ਮਿਹਨਤ ਨਾ ਕਰਨਾ, ਚੀਨੀ ਦਾ ਵੱਧ ਪ੍ਰਯੋਗ, ਜ਼ਿਆਦਾ ਚਿਕਨਾਈ ਵਾਲਾ ਭੋਜਨ ਕਰਨਾ, ਜ਼ਿਆਦਾ ਸੋਣਾ ਆਦਿ ਮੋਟਾਪੇ ਦੇ ਮੁੱਖ ਕਾਰਨ ਹਨ। ਜਿੰਨੇ ਇੰਚ ਆਦਮੀ ਦਾ ਕੱਦ ਹੋਵੇ, ਭਾਰ ਉਂਨੇ ਕਿਲੋ ਹੀ ਹੋਣਾ ਚਾਹੀਦਾ ਹੈ, ਔਰਤ ਦਾ ਪਾਰ 10 ਫੀਸਦੀ ਘੱਟ ਹੋਣਾ ਚਾਹੀਦਾ ਹੈ। ਸਾਧਾਰਨ ਆਦਮੀ 70 ਕਿਲੋ ਅਤੇ ਔਰਤ 60 ਕਿਲੋ ਤੋਂ ਜ਼ਿਆਦਾ ਨਹੀਂ ਹੋਣੇ ਚਾਹੀਦੇ।
ਖਾਣਾ :
ਤੇਲ, ਘਿਉ, ਮੱਖਣ, ਪਨੀਰ, ਚਾਵਲ, ਖੰਡ ਤੋਂ ਪਰਹੇਜ ਕਰੋ। ਸਰੀਰਕ ਮਿਹਨਤ ਜ਼ਿਆਦਾ ਕਰੋ। ਪਾਣੀ 300 ਗ੍ਰਾਮ ਵਿੱਚ 1.5 ਚੱਮਚ (7 ਗ੍ਰਾਮ) ਜੀਰਾ ਉਬਾਲੋ। ਜਦ 250 ਗ੍ਰਾਮ ਰਹਿ ਜਾਵੇ ਇਕ ਨਿੰਬੂ ਦਾ ਰਸ ਮਿਲਾ ਕੇ ਸਵੇਰੇ ਸ਼ਾਮ ਪੀਣ ਨਾਲ ਮੋਟਾਪਾ ਘਟਾਉਣ ਵਿੱਚ ਮਦਦਗਾਰ ਹੁੰਦਾ ਹੈ। ਇਸ ਉਪਰੰਤ ਇਕ ਘੰਟਾ ਪਹਿਲਾਂ ਕੁਝ ਨਹੀਂ ਖਾਣਾ ਚਾਹੀਦਾ। ਅੰਨ, ਮਿੱਠੇ ਦੇ ਬਦਲੇ ਫਲ, ਸਲਾਦ, ਖੀਰਾ, ਤਰ, ਘੀਆ, ਖਰਬੂਜਾ, ਸੇਬ, ਸੰਤਰਾ, ਮੂਲੀ, ਪੱਤਾ ਗੋਭੀ, ਸਬਜ਼ੀਆਂ ਆਦਿ ਖਾਣਾ ਵਧੀਆ ਹਨ। ਖਾਲੀ ਪੇਟ ਖੱਟੀ ਲੱਸੀ ਪੀਣਾ ਅਤੇ ਇੱਕ ਅਸਵਗੰਧਾ ਦਾ ਪੱਤਾ ਖਾਣਾ ਵੀ ਲਾਹੇਵੰਦ ਹੈ।