ਬੁਡਾਪੇਸਟ(ਹੰਗਰੀ)/25ਜੁਲਾਈ/ਦੇਸ਼ ਕਲਿਕ ਬਿਊਰੋ:
ਹਰਿਆਣੇ ਦੀ ਪ੍ਰਿਆ ਮਲਿਕ ਨੇ ਹੰਗਰੀ ਦੇ ਬੁਡਾਪੇਸਟ ਵਿਖੇ ਵਿਸ਼ਵ ਕੈਡੇਟ ਕੁਸ਼ਤੀ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਪ੍ਰਿਆ ਮਲਿਕ ਨੇ ਇਹ ਕਾਰਨਾਮਾ 73 ਕਿੱਲੋ ਭਾਰ ਵਰਗ ਵਿੱਚ ਕੀਤਾ। ਪ੍ਰਿਆ ਨੇ ਵਿਸ਼ਵ ਕੈਡੇਟ ਕੁਸ਼ਤੀ ਚੈਂਪੀਅਨਸ਼ਿਪ ਵਿਚ ਬੇਲਾਰੂਸ ਦੀ ਪਹਿਲਵਾਨ ਨੂੰ 5-0 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ। ਵਰਨਣਯੋਗ ਹੈ ਕਿ ਪ੍ਰਿਆ ਨੇ 2019 ਵਿੱਚ ਪੁਣੇ ਵਿੱਚ ਖੇਲੋ ਇੰਡੀਆ ਵਿੱਚ ਗੋਲਡ ਮੈਡਲ, 2019 ਵਿੱਚ ਦਿੱਲੀ ਵਿੱਚ 17 ਵੀਂ ਸਕੂਲ ਖੇਡਾਂ ਵਿੱਚ ਗੋਲਡ ਮੈਡਲ ਅਤੇ 2020 ਵਿੱਚ ਪਟਨਾ ਵਿੱਚ ਨੈਸ਼ਨਲ ਕੈਡੇਟ ਚੈਂਪੀਅਨਸ਼ਿਪ ਵਿੱਚ ਵੀ ਗੋਲਡ ਮੈਡਲ ਜਿੱਤਿਆ ਸੀ।