ਟੋਕੀਓ/24ਜੁਲਾਈ/ਦੇਸ਼ ਕਲਿਕ ਬਿਊਰੋ:
ਟੋਕੀਓ ਉਲੰਪਿਕ ‘ਚ ਅੱਜ ਮੀਰਾਬਾਈ ਚਾਨੂ ਨੇ ਵੇਟਲਿਫਟਿੰਗ ਵਿਚ ਮਹਿਲਾਵਾਂ ਦੇ 49 ਕਿੱਲੋ ਵਰਗ ਵਿਚ ਚਾਂਦੀ ਦਾ ਤਮਗਾ ਜਿੱਤਿਆ ਹੈ ।
ਉਲੰਪਿਕ ਦੇ ਪਹਿਲੇ ਦਿਨ ਹੀ ਮੈਡਲ ਜਿੱਤਣ ਨਾਲ ਸਾਰੇ ਭਾਰਤ ‘ਚ ਖੁਸ਼ੀ ਦੀ ਲਹਿਰ ਹੈ ।ਇਸ ਉਪਲੱਬਧੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਾਨੂੰ ਦੀ ਇਸ ਪ੍ਰਾਪਤੀ ‘ਤੇ ਵਧਾਈ ਦਿੱਤੀ ਹੈ।
ਭਾਰਤ ਦੇ ਰਾਸ਼ਟਰਪਤੀ ਨੇ ਵੀ ਉਸ ਦੀ ਇਸ ਪ੍ਰਾਪਤੀ ‘ਤੇ ਵਧਾਈ ਦਿੱਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਵੀ ਮੀਰਾਬਾਈ ਚਾਨੂੰ ਨੂੰ ਭਾਰਤ ਦਾ ਨਾਂ ਰੌਸ਼ਨ ਕਰਨ ‘ਤੇ ਵਧਾਈ ਭੇਜੀ ਹੈ।