ਟੋਕੀਓ : 24 ਜੁਲਾਈ , ਦੇਸ਼ ਕਲਿੱਕ ਬਿਓਰੋ
ਭਾਰਤੀ ਪੁਰਸ਼ ਹਾਕੀ ਟੀਮ ਨੇ ਟੋਕੀਓ ਓਲੰਪਿਕ ਦੀ ਹਾਕੀ ਪ੍ਰਤੀਯੋਗਤਾ ਦੇ ਪੂਲ ਏ ਦੇ ਆਪਣੇ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਨੂੰ 3–2 ਨਾਲ ਹਰਾ ਦਿੱਤਾ। ਭਾਰਤ ਲਈ ਰਮਪ੍ਰੀਤ ਨੇ ਦੋ ਗੋਲ ਕੀਤੇ ਜਦੋਂ ਕਿ ਰਪਿੰਦਰਪਾਲ ਸਿੰਤ ਨੇ ਇੱਕ ਗੋਲ ਕੀਤਾ। ਰਪਿੰਦਰ ਨੇ ਜਿੱਥੇ 10ਵੇਂ ਮਿੰਟ ਵਿੱਚ ਗੋਲ ਕੀਤਾ ਉਥੇ ਹਰਮਪ੍ਰੀਤ ਨੇ 26 ਵੇਂ ਅਤੇ 33 ਵੇਂ ਮਿੰਟ ਵਿੱਚ ਗੋਲ ਕਰ ਕੇ ਭਾਰਤ ਨੂੰ ਜਿੱਤ ਵੱਲ ਵਧਾਇਆ।
ਪਹਿਲੇ ਕੁਆਟਰ ਵਿੱਚ ਦੋਵੇਂ ਟੀਮਾਂ 1–1 ਦੀ ਬਰਾਬਰੀ ‘ਤੇ ਰਹੀ। ਇਸ ਤੋਂ ਬਾਅਦ ਭਾਰਤ ਨੇ ਲਗਾਤਾਰ ਵੱਡਤ ਬਣਾਈ ਰੱਖੀ।
ਪੂਲ ਏ ਵਿੱਚ ਭਾਰਤ ਦਾ ਅਗਲਾ ਮੈਚ 25 ਜੁਲਾਈ ਲੂੰ ਆਸਟ੍ਰੇਲੀਆ ਨਾਲ ਹੋਵੇਗਾ।
ਆਸਟ੍ਰੇਲੀਆ ਨੇ ਅੱਜ ਪਹਿਲੇ ਪੂਲ ਮੈਚ ਵਿੱਚ ਮੇਜ਼ਬਾਨ ਜਾਪਾਨ ਦੀ ਟੀਮ ਨੂੰ 5–3 ਨਾਲ ਹਰਾ ਦਿੱਤਾ ਹੈ। ਹਾਲਾਂਕਿ ਆਸਟ੍ਰਲੀਆ ਦੀ ਟੀਮ ਨੂੰ ਜ਼ਿਤ ਲਈ ਬਹੁਤ ਮਿਹਨਤ ਕਰਨੀ ਪਈ। ਜਾਪਾਨ ਦੀ ਟੀਮ ਪਹਿਲੇ ਕੁਆਟਰ ਵਿੱਚ 0–2 ਨਾਲ ਪਿੱਛੇ ਹੋਣ ਦੇ ਬਾਵਜੂਦ ਦੂਜੇ ਕੁਆਟਰ ਵਿੱਚ 3–2 ਨਾਲ ਅੱਗੇ ਚੱਲ ਰਹੀ ਸੀ।