ਪੇਟ ਵਿੱਚ ਕਲੋਮ ਗ੍ਰੰਥੀ 200 ਗ੍ਰਾਮ ਤੱਕ ਮਿੱਠਾ ਹਜਮ ਕਰਨ ਲਈ ਇੰਨਸੁਲਿਨ ਬਣਾਉਂਦੀ ਹੈ। ਜਦੋਂ ਅਸੀਂ ਪਚਨ ਤੋਂ ਵੱਧ ਮਿੱਠਾ ਖਾਂਦੇ ਹਾਂ ਤਾਂ ਕਿਲੋਮ ਗ੍ਰੰਥੀ ਢਿੱਲੀ ਪੈ ਜਾਂਦੀ ਹੈ, ਜਿਸ ਨਾਲ ਇੰਨਸੁਲੀਨ ਨਹੀਂ ਬਣਦੀ ਜਾਂ ਘੱਟ ਬਣਦੀ ਹੈ। ਪਚਨ ਤੋਂ ਜ਼ਿਆਦਾ ਖਾਧਾ ਮਿੱਠਾ ਮੂਤਰ ਦੁਆਰਾ ਸਰੀਰ ਵਿੱਚੋਂ ਬਾਹਰ ਨਿਕਲਦਾ ਰਹਿੰਦਾ ਹੈ।
ਸ਼ੂਗਰ ਦੇ ਲੱਛਣ :
ਕਮਜੋਰੀ, ਭੁੱਖ ਪਿਆਸ ਜ਼ਿਆਦਾ ਲੱਗਣਾ, ਮਰਦਾਨਾ ਕਮਜੋਰੀ, ਜਖਮ ਜਲਦ ਠੀਕ ਨਹੀਂ ਹੋਣਾ, ਮੂਤਰ ਤੇ ਕੀੜੀਆਂ ਦਾ ਇਕੱਠਾ ਹੋਣਾ ਸ਼ੂਗਰ ਦੇ ਲੱਛਣ ਹਨ। ਐਲੋਪੈਥੀ ਵਿੱਚ ਬੱਕਰਾ, ਸੂਰ, ਬੈਲ ਅਤੇ ਝੋਟੇ ਦੇ ਸਰੀਰ ਵਿੱਚੋਂ ਇੰਨਸੁਲੀਨ ਕੱਢਕੇ ਮਰੀਜ ਨੂੰ ਉਸ ਦੇ ਆਹਾਰ ਵਿੱਚ ਸ਼ੂਗਰ ਪਚਾਉਣ ਲਈ ਦਿੱਤੀ ਜਾਂਦੀ ਹੈ। ਇਸ ਨਾਲ ਹੱਡੀਆਂ ਬਹੁਤ ਕਮਜੋਰ ਹੋ ਜਾਂਦੀਆਂ ਹਨ।
ਰੋਗ ਦੇ ਕਾਰਨ :
ਮਠਿਆਈ, ਤਲੀ ਵਸਤੂਆਂ, ਮਾਸ, ਮੱਛਲੀ, ਬਿਨਾਂ ਭੁੱਖ ਖਾਣਾ, ਘੱਟ ਮਿਹਨਤ ਕਰਨਾ ਆਦਿ ਰੋਗ ਦੇ ਕਾਰਨ ਹਨ।
ਇਲਾਜ :
ਰਾਤ ਨੂੰ 5 ਗ੍ਰਾਮ ਆਂਵਲਾ ਪਾਉਡਰ 500 ਗ੍ਰਾਮ ਪਾਣੀ ਵਿੱਚ ਭਿਉਂ ਦੇਵੋ ਜਾਂ 4 ਭਿੰਡੀਆ ਦੋਹਰੇ ਚੀਰ ਮਾਰ ਕੇ ਰਾਤ ਨੂੰ ਕੰਚ ਦੇ ਗਿਲਾਸ ਵਿੱਚ ਪਾਣੀ ਪਾ ਕੇ ਖੜ੍ਹੀਆਂ ਕਰ ਦੇਵੋ। ਸਵੇਰੇ ਛਾਣ ਕੇ ਉਸ ਪਾਣੀ ਨਾਲ 6 ਤੁਲਸੀ ਦੇ ਪੱਤੇ ਤੇ 2 ਗ੍ਰਾਮ ਅਦਰਕ ਖਾਵੋ। ਨਾਸ਼ਤੇ ਵਿੱਚ ਪੁੰਗਰੇ ਕਾਲੇ ਛੋਲੇ ਜਾਂ ਮੂੰਗੀ, ਜਿਸ ਵਿੱਚ 200 ਗ੍ਰਾਮ ਟਮਾਟਰ, ਖੀਰਾ, ਨਿੰਬੂ, ਹਲਕਾ ਸੇਂਧਾ ਨਮਕ, ਕਾਲੀ ਮਿਰਚ ਪਾ ਕੇ ਹੌਲੀ ਹੌਲੀ ਚਬਾ ਚਬਾ ਕੇ ਖਾਵੋ। ਨਾਸਤੇ ਤੋਂ 2 ਘੰਟੇ ਬਾਅਦ ਸ਼ੂਗਰ ਚੈਕ ਕਰੋ, ਜੇਕਰ 150 ਤੋਂ ਘੱਟ ਆਉਂਦੀ ਹੈ ਤਾਂ ਦਵਾਈ ਨਾ ਲਵੋ। ਦੁਪਹਿਰ ਅਤੇ ਸ਼ਾਮ ਦੇ ਖਾਣੇ ਵਿੱਚ 40 ਫੀਸਦੀ ਟਮਾਟਰ, ਖੀਰਾ, ਪਿਆਜ ਦਾ ਸਲਾਦ ਹੋਵੇ, ਮੋਟੇ ਮਿੱਸੇ ਆਟੇ ਦੀ ਰੋਟੀ ਅਤੇ ਇੱਕ ਕੋਲੀ ਸਬਜ਼ੀ (ਬਿਨਾਂ ਤਲੀ) ਲਵੋ। ਸ਼ਾਮ 4 ਵਜੇ ਇਕ ਕਰੇਲਾ, ਇੱਕ ਟਮਾਟਰ, ਅੱਧਾ ਖੀਰਾ ਮਿਕਸੀ ਵਿੱਚ ਪੀਸ ਕੇ ਲਵੋ, ਜਿਸ ਵਿੱਚ ਸੇਂਧਾ ਨਮਕ, ਕਾਲੀ ਮਿਰਚ ਅਤੇ ਨਿੰਬੂ ਮਿਲਾ ਸਕਦੇ ਹੋ। ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਚਮਚ ਕੌੜ ਤੂੰਬੇ ਦੀ ਅਜਵਾਇਨ ਜਾਂ 3 ਗ੍ਰਾਮ ਝੁਟਕੀ ਪਾਣੀ ਨਾਲ ਲਵੋ। ਫਾਲਤੂ ਭੁੱਖ ਲੱਗਣ ਤੇ ਭੁੰਨੇ ਹੋਏ ਚਨੇ ਜਾਂ ਮੌਸਮ ਦੇ ਫਲ ਲਵੋ। ਰੋਜ਼ਾਨਾ ਸ਼ੂਗਰ ਚੈੱਕ ਕਰਵਾਉ ਅਤੇ ਸ਼ੂਗਰ ਘੱਟਣ ਦੇ ਫਲਸਰੂਪ ਦਵਾਈ ਘੱਟ ਕਰਦੇ ਰਹੋ।
ਸਰੀਰਕ ਕਸਰਤ ਅਤੇ ਸੈਰ ਕਰੋ। ਕਪਾਲ-ਭਾਤੀ, ਅਨੁਲੋਮ ਵਿਲੋਮ, ਪ੍ਰਾਣਾਯਾਮ ਅਤੇ ਮੰਡੂਕ ਆਸਨ ਕਰੋ ਸ਼ੂਗਰ ਠੀਕ ਹੋਣ ਤੋਂ ਬਾਅਦ ਖਾਣੇ ਵਿੱਚ ਬਦਲਾਵ ਵੀ ਕੀਤਾ ਜਾ ਸਕਦਾ ਹੈ।
ਡਾਕਟਰ ਹਰਸ਼ਿਤਾ
ਪੀਐਚ ਡੀ (ਨੇਚਰੋਪੈਥੀ)