ਟੋਕਿਓ : 23 ਜੁਲਾਈ :
ਕੋਰੋਨਾ ਮਹਾਮਾਰੀ ਦੇ ਚਲਦਿਆਂ ਟੋਕਿਓ ਓਲੰਪਿਕ ਦਾ ਆਯੋਜਨ ਸ਼ੁਕਰਵਾਰ ਤੋਂ ਸ਼ੁਰੂ ਹੋਇਆ ਜਿੱਥੇ ਉਦਘਾਟਨ ਸਮਾਰੋਹ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਅਤੇ ਛੇ ਵਾਰ ਵਿਸ਼ਵ ਚੈਪੀਅਨ ਮਹਿਲਾ ਮੁੱਕੇਬਾਜ਼ ਐਮ ਸੀ ਮੈਰੀਕੌਮ ਨੇ ਭਾਰਤੀ ਦਲ ਦੀ ਅਗਵਾਈ ਕੀਤੀ। ਭਾਰਤ ਨੇ ਇਸ ਵਾਰ 127 ਐਥਲੀਟਾਂ ਨਾਲ ਓਲੰਪਿਕ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਦਲ ਭੇਜਿਆ ਹੈ। ਓਲੰਪਿਕ ਮਾਰਚ ਪਾਸਟ ਦੌਰਾਨ ਮਨਪ੍ਰੀਤ ਅਤੇ ਮੈਰੀਕੌਮ ਦੇ ਹੱਥਾਂ ਵਿੱਚ ਤਰਿੰਗਾ ਲਹਿਰਾ ਰਿਹਾ ਸੀ। ਇਸ ਤੋਂ ਇਲਾਵਾ ਭਾਰਤ ਦੇ ਹੋਰ ਖਿਡਾਰੀ ਅਤੇ ਅਧਿਕਾਰੀ ਮੌਜੂਦ ਸਨ।(ਏਜੰਸੀ)