ਦੁਬਈ, 13 ਜੁਲਾਈ :
ਭਾਰਤੀ ਮਹਿਲਾ ਕ੍ਰਿਕਟਰਾਂ ਉਤੇ ਐਤਵਾਰ ਨੂੰ ਇੰਗਲੈਂਡ ਖਿਲਾਫ ਦੂਜੇ ਟੀ20 ਮੈਚ ਵਿੱਚ ਅੱਠ ਦੌੜਾਂ ਦੀ ਜਿੱਤ ਦੌਰਾਨ ਹੌਲੀ ਓਵਰ ਗਤੀ ਲਈ ਮੈਚ ਫੀਸ ਦਾ 20 ਫੀਸਦੀ ਜ਼ੁਰਮਾਨਾ ਲਗਾਇਆ ਗਿਆ ਹੈ। ਇਸ ਵਿੱਚ ਪਾਇਆ ਗਿਆ ਕਿ ਭਾਰਤ ਨੇ ਤੈਅ ਸਮੇਂ ਵਿੱਚ ਇਕ ਓਵਰ ਘੱਟ ਕੀਤਾ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਮੈਚ ਰੈਫਰੀ ਫਿਲ ਵਿਹਟਿਸੇਜ ਨੇ ਜ਼ੁਰਮਾਨਾ ਲਗਾ ਦਿੱਤਾ ਹੈ। ਭਾਰਤ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਗਲਤੀ ਸਵੀਕਾਰ ਕਰ ਲਈ, ਇਸ ਲਈ ਕੋਈ ਹੋਰ ਸੁਣਵਾਈ ਨਹੀਂ ਹੋਈ।
ਤਿੰਨ ਮੈਚਾਂ ਦੀ ਸੀਰੀਜ ਦਾ ਆਖਰੀ ਟੀ20 ਮੈਚ ਬੁੱਧਵਾਰ ਨੂੰ ਚੇਮਸਫੋਰਡ ਵਿੱਚ ਖੇਡਿਆ ਜਾਵੇਗਾ। ਦੋਵੇਂ ਟੀਮਾਂ ਅਜੇ 1-1 ਦੇ ਬਰਾਬਰ ਹਨ। (ਏਜੰਸੀ)