ਹੋਵ : 12 ਜੁਲਾਈ (ਦੇਸ਼ ਕਲਿੱਕ ਬਿਓਰੋ)
ਭਾਰਤੀ ਮਹਿਲਾ ਟੀਮ ਨੇ ਐਤਵਾਰ ਨੂੰ ਦੂਜੇ ਟੀ 20 ਵਿੱਚ ਇੰਗਲੈਂਡ ਦੀ ਮਹਿਲਾ ਟੀਮ ਨੂੰ 8 ਰਨਾਂ ਨਾਲ ਹਰਾ ਦਿੱਤਾ। ਮੇਜ਼ਬਾਨ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਨ ਨੂੰ ਕਿਹਾ ਤਾਂ ਭਾਰਤੀ ਮਹਿਲਾਵਾਂ ਨੇ ਸਲਾਮੀ ਬੱਲੇਬਾਜ਼ ਸ਼ਿਫਾਲੀ ਵਰਮਾ ਦੀ 38 ਗੇਂਦਾਂ ਵਿੱਚ 48 ਰਨਾਂ ਦੀ ਬਦੌਲਤ ਆਪਣੇ 20 ਓਵਰਾਂ ਦੇ ਚਾਰ ਵਿਕਟਾਂ ਤੇ 148 ਰਨ ਬਣਾਏ।
ਕਪਤਾਨ ਹਰਮਨਪ੍ਰੀਤ ਕੌਰ ਨੇ 25 ਗੇਂਦਾਂ ਤੇ 31 ਰਨਾਂ ਦੀ ਪਾਰੀ ਖੇਡੀ।
ਇਸਤੋਂ ਬਾਅਦ ਭਾਰਤੀ ਟੀਮ ਨੇ ਘਰੇਲੂ ਟੀਮ ਨੂੰ 8 ਵਿਕਟਾਂ ਤੇ 140 ਰਨਾਂ ਤੇ ਹੀ ਰੋਕ ਦਿੱਤਾ। ਪੂਨਮ ਯਾਦਵ ਨੇ ਆਪਣੇ 4 ਓਵਰਾਂ ਵਿੱਚ 17 ਰਨ ਦੇ ਕੇ ਦੋ ਵਿਕਟ ਲਏ।
ਓਵਰਆਲ ਸਕੋਰ : ਭਾਰਤ 20 ਓਵਰਾਂ ਤੇ 148/4 (ਸਮ੍ਰਿਤੀ ਮੰਧਾਨਾ 20, ਸ਼ਿਫਾਲੀ ਵਰਮਾ 48, ਹਰਮਨਪ੍ਰੀਤ 31, ਏਨ ਸਾਈਵਰ 1/20
20 ਓਵਰਾਂ ਵੀੱ ਇੰਗਲੈਂਡ ਮਹਿਲਾ 140/8 (ਟੈਮੀ ਬਿਊਮੌਂਟ 59, ਹੀਥ ਨਾਇਟ 30, ਪੂਨਮ ਯਾਦਵ 2/17