ਨਾਰਥਮਪਟਨ : 10 ਜੁਲਾਈ (ਦੇਸ਼ ਕਲਿੱਕ ਬਿਓਰੋ)
ਭਾਰਤੀ ਮਹਿਲਾ ਟੀਮ ਦੀ ਖਿਲਾੜੀ ਹਰਲੀਨ ਦਿਓਲ ਨੇ ਇੰਗਲੈਂਡ ਦੇ ਖਿਲਾਫ ਟੀ 20 ਮੈਚ ਵਿੱਚ ਬਾਊਂਡਰੀ ‘ਤੇ ਜਿਸ ਤਰ੍ਹਾਂ ਸ਼ਾਨਦਾਰ ਕੈਚ ਲਿਆ ,ਉਸਦੀ ਸਾਬਕਾ ਕ੍ਰਿਕਟਰ ਸਚਿਨ ਤੇਂਦੂਲਕਰ, ਬੀ ਬੀ ਐਸ ਲਕਸ਼ਮਣ, ਕੇਂਦਰੀ ਮੰਤਰੀ ਸਿਮਰਤੀ ਇਰਾਨੀ, ਸੋਨੀਆਂ ਗਾਂਧੀ, ਪ੍ਰਿਯੰਕਾ ਗਾਂਧੀ ਅਤੇ ਜਿਓਤੀਰਾਦਿੱਤਆ ਸਿੰਧੀਆ ਨੇ ਸਰਾਹਣਾ ਕੀਤੀ ਹੈ। ਭਾਵੇਂ ਕਿ ਭਾਰਤ ਨੂੰ 18 ਰਨਾਂ ਤੇ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਹਰਲੀਨ ਨੇ ਬਾਊਂਡਰੀ ‘ਤੇ ਹਵਾ ਵਿੱਚ ਕੈਚ ਲਿਆ ਤਾਂ ਉਸਦਾ ਸੰਤੁਲਨ ਵਿਗੜ ਗਿਆ ਅਤੇ ਉਹ ਬਾਉਂਡਰੀ ਦੇ ਅੰਦਰ ਜਾਣ ਲ਼ਗੀ ਤਾਂ ਉਸ ਨੇ ਗੇਂਦ ਨੂੰ ਹਵਾ ਵਿੱਚ ਉਛਾਲ ਦਿੱਤਾ ਅਤੇ ਹਵਾ ਵਿੱਚ ਉਛਲ ਕੇ ਕੈਚ ਫੜਿਆ। ਉਸ ਦੇ ਇਸ ਸ਼ਾਨਦਾਰ ਕੈਚ ਦੀ ਸ਼ੋਸ਼ਲ ਮੀਡੀਏ ‘ਤੇ ਬਹੁਤ ਸਰਾਹਨਾ ਹੋਈ ਹੈ।
ਸਚਿਨ ਨੇ ਟਵੀਟ ਕਰ ਕੇ ਕਿਹਾ ਕਿਹਰਲੀਨ ਨੇ ਬਿਹਤਰੀਨ ਕੈਚ ਲਿਆ, ਮੇਰੇ ਲਈ ਇਹ ਕੈਚ ਆਫ ਦਾ ਈਅਰ ਹੈ।
ਲਕਸ਼ਮਣ ਨੇ ਕਿਹਾ ਕਿ ਕ੍ਰਿਕਟ ਦੇ ਮੈਦਾਨ ਵਿੱਚ ਹਰਲੀਟ ਦੀ ਤਰਫੋਂ ਸ਼ਾਨਦਾਰ ਕੈਚ ਦੇਖਣ ਨੂੰ ਮਿਲਿਆ। ਟੌਪ ਕਲਾਸ ਕੈਚ।