Hindi English Sunday, 23 February 2025 🕑
BREAKING
4000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ PSPCL ਦੇ ਲਾਈਨਮੈਨ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਪੰਚਾਇਤੀ ਚੋਣਾਂ : ਮੋਹਾਲੀ ਜ਼ਿਲ੍ਹੇ ਵਿੱਚ ਸਰਪੰਚੀ ਲਈ ਰਾਖਵੀਆਂ ਸੀਟਾਂ ਦਾ ਐਲਾਨ ਸਾਬਕਾ ਫੌਜੀ ਨੇ ਪੁੱਤ ਨਾਲ ਮਿਲ ਕੇ ਕੀਤਾ ਬਜ਼ੁਰਗ ਨੰਬਰਦਾਰ ਦਾ ਕਤਲ ਪੰਜਾਬ ‘ਚ APP ਆਗੂ ਤੇ ਸਾਥੀਆਂ ‘ਤੇ ਕਾਤਲਾਨਾ ਹਮਲਾ ਫਿਰ ਲੱਗੇ ਭੂਚਾਲ ਦੇ ਝਟਕੇ ਪੀਸੀਐਸ ਅਧਿਕਾਰੀ ਨੂੰ ਦਿੱਤਾ ਸਿੱਖਿਆ ਬੋਰਡ ਦੇ ਸਕੱਤਰ ਦਾ ਵਾਧੂ ਚਾਰਜ ਸ਼ਰਮਨਾਕ : ਪੰਜਾਬ ‘ਚ 85 ਸਾਲਾ ਹੈਵਾਨ ਵਲੋਂ ਮਾਸੂਮ ਨਾਲ ਬਲਾਤਕਾਰ ਦਿਲਜੀਤ ਦੋਸਾਂਝ ਨੂੰ ਝਟਕਾ, ਸ਼ੈਂਸਰ ਬੋਰਡ ਨੇ ਨਵੀਂ ਫਿਲਮ ‘ਪੰਜਾਬ 95’ ’ਤੇ ਚਲਾਈ ਕੈਂਚੀ ਡਿਪਟੀ ਕਮਿਸ਼ਨਰ ਵੱਲੋ ਪੰਚਾਇਤੀ ਚੋਣਾਂ ਲਈ ਸਰਪੰਚਾਂ ਦੀ ਰਿਜਰਵੇਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਲਾਡੋਵਾਲ ਟੋਲ ਪਲਾਜ਼ਾ ਭਲਕੇ ਤੋਂ ਫਿਰ ਹੋਵੇਗਾ ਮੁਫ਼ਤ

ਸਾਹਿਤ

More News

ਜੇਲ ਮੰਤਰੀ ਰੰਧਾਵਾ ਵੱਲੋਂ ਬੰਦੀਆਂ ਦੇ ਰਸਾਲੇ ਦਾ ਪਲੇਠਾ ਅੰਕ 'ਸੋਚਾਂ ਦੀ ਉਡਾਣ' ਜਾਰੀ

Updated on Friday, July 09, 2021 22:08 PM IST

ਜੇਲ ਵਿਭਾਗ ਦਾ ਉਦਮ ਰੰਗ ਲਿਆਇਆ, ਬੰਦੀਆਂ ਨੇ ਆਪਣੇ ਵਿਚਾਰ ਕਲਮ ਦੀ ਛੂਹ ਨਾਲ ਪਲੇਠੇ ਜੇਲ ਰਸਾਲੇ 'ਤੇ ਉਕਰੇ

ਪਟਿਆਲਾ, 9 ਜੁਲਾਈ:(ਦੇਸ਼ ਕਲਿੱਕ ਬਿਓਰੋ)


ਪੰਜਾਬ ਦੇ ਜੇਲ ਵਿਭਾਗ ਵੱਲੋਂ ਕੀਤੇ ਗਏ ਆਪਣੀ ਕਿਸਮ ਦੇ ਪਹਿਲ-ਪਲੇਠੇ ਤੇ ਨਿਵੇਕਲੇ ਉਦਮ ਨੇ ਬੰਦੀਆਂ ਦੇ ਵਿਚਾਰਾਂ ਨੂੰ ਖੰਭ ਲਗਾ ਦਿੱਤੇ ਹਨ, ਸਿੱਟੇ ਵਜੋਂ ਬੰਦੀਆਂ ਨੇ ਆਪਣੇ ਵਿਚਾਰਾਂ ਨੂੰ ਕਲਮ ਦੀ ਛੂਹ ਨਾਲ ਕੇਂਦਰੀ ਜੇਲ ਪਟਿਆਲਾ ਵੱਲੋਂ ਸ਼ੁਰੂ ਕੀਤੇ ਗਏ ਤਿਮਾਹੀ ਰਸਾਲੇ ਦੀ ਕੈਨਵਸ 'ਤੇ ਉਕਰਿਆ ਹੈ।


ਰਾਜ ਦੇ ਜੇਲ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਲ੍ਹ ਸ਼ਾਮ ਆਪਣੇ ਪਟਿਆਲਾ ਜੇਲ ਦੇ ਦੌਰੇ ਦੌਰਾਨ 'ਸੋਚਾਂ ਦੀ ਉਡਾਣ' ਰਸਾਲੇ ਦੇ ਪਲੇਠੇ ਅੰਕ ਨੂੰ ਜਾਰੀ ਕਰਦਿਆਂ ਕਿਹਾ ਕਿ ਬੰਦੀਆਂ ਵੱਲੋਂ ਇਸ ਰਸਾਲੇ 'ਚ ਪ੍ਰਗਟਾਏ ਵਿਚਾਰ ਉਨ੍ਹਾਂ ਦੇ ਅੰਦਰੂਨੀ ਪ੍ਰਤਿਭਾ ਦਾ ਪ੍ਰਗਟਾਵਾ ਹੈ। ਬੰਦੀਆਂ ਦੀ ਰਚਨਾਵਾਂ ਅਧਾਰਤ ਸੋਚ ਉਤੇਜਨਾ ਪ੍ਰਕ੍ਰਿਆ, ਇਨ੍ਹਾਂ ਦੇ ਵਿਚਾਰਾਂ 'ਚ ਤਬਦੀਲੀ ਜਰੂਰ ਲਿਆਵੇਗੀ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਬੰਦੀ ਅਜਿਹੇ ਸਮਾਜ ਵੱਲ ਕਦਮ ਵਧਾਉਣਗੇ, ਜਿੱਥੇ ਅਪਰਾਧਕ ਬਿਰਤੀ ਦੀ ਕੋਈ ਥਾਂ ਨਹੀਂ ਹੈ।
ਉਨ੍ਹਾਂ ਕਿਹਾ ਕਿ, 'ਅਸੀਂ ਅਜਿਹੇ ਵਿਚਾਰ 'ਤੇ ਕੰਮ ਕਰ ਰਹੇ ਹਾਂ, ਜਿਸ ਰਾਹੀਂ ਜੇਲ ਦੇ ਬੰਦੀਆਂ ਨੂੰ ਚੰਗਾ ਸਾਹਿਤ ਉਪਲਬੱਧ ਕਰਵਾਇਆ ਜਾ ਸਕੇ ਤਾਂ ਕਿ ਉਨ੍ਹਾਂ ਦੇ ਵਿਚਾਰਾਂ 'ਚ ਕਾਨੂੰਨ ਪੱਖੀ ਸਕਰਾਤਮਕ ਤਬਦੀਲੀ ਲਿਆਂਦੀ ਜਾ ਸਕੇ। ਇਸ ਲਈ ਅਸੀਂ ਪਹਿਲੇ ਪੜਾਅ ਤਹਿਤ ਬੰਦੀਆਂ ਨੂੰ ਜਲਦੀ ਹੀ ਧਾਰਮਿਕ ਸਾਹਿਤ ਮੁਹੱਈਆ ਕਰਵਾਉਣ ਜਾ ਰਹੇ ਹਾਂ।'
ਉਨ੍ਹਾਂ ਕਿਹਾ ਕਿ, 'ਕੇਵਲ ਐਨਾ ਹੀ ਨਹੀਂ, ਬਲਕਿ ਅਸੀਂ ਇਸ ਤੋਂ ਵੀ ਅੱਗੇ ਵੱਧਦੇ ਹੋਏ ਬੰਦੀਆਂ ਦੀ ਰਿਹਾਈ ਮਗਰੋਂ ਉਨ੍ਹਾਂ ਦੇ ਮੁੜ ਵਸੇਬੇ ਲਈ ਕਿੱਤਾ ਮੁਖੀ ਸਿੱਖਿਆ ਪ੍ਰਦਾਨ ਕਰਨ ਦਾ ਯਤਨ ਕਰ ਰਹੇ ਹਾਂ।' ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਪਟਿਆਲਾ ਕੇਂਦਰੀ ਜੇਲ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਇੱਥੇ ਦੇ ਬੰਦੀਆਂ ਨੇ ਬਹੁਤ ਹੀ ਦਿਲਕਸ਼ ਤੇ ਵਾਤਾਵਰਣ ਪੱਖੀ ਸਜਾਵਟੀ ਦਸਤਕਾਰੀ ਵਸਤਾਂ ਸਮੇਤ ਕਵਰ, ਬੈਗ, ਹਥ ਬੈਗ, ਜੂਟ ਬੈਗ ਆਦਿ ਬਣਾਏ ਹਨ। ਇਸ ਤੋਂ ਬਿਨ੍ਹਾਂ ਤਰਖਾਣਾ ਤੇ ਹੋਰ ਹੱਥੀਂ ਕੰਮ ਕਰਨ ਦਾ ਹੁਨਰ ਲਿਆ ਜਾ ਰਿਹਾ ਹੈ। ਮਹਿਲਾ ਬੰਦੀਆਂ ਲਈ ਜੂਟ ਤੋਂ ਬਣਿਆ ਸਮਾਨ ਤਿਆਰ ਕਰਨਾ ਸਿਖਾਇਆ ਜਾ ਰਿਹਾ ਹੈ ਤਾਂ ਕਿ ਉਹ ਰਿਹਾਈ ਤੋਂ ਬਾਅਦ ਆਪਣਾ ਕੰਮ-ਧੰਦਾ ਸ਼ੁਰੂ ਕਰ ਸਕਣ।
ਦਿਹਾਤੀ ਸਵੈ ਰੋਜ਼ਗਾਰ ਸਿਖਲਾਈ ਸੰਸਥਾ (ਆਰਸੇਟੀ) ਵੱਲੋਂ ਜੇਲ ਅੰਦਰ ਬੰਦੀਆਂ ਦੀ ਸਿਖਲਾਈ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਜੇਲ ਮੰਤਰੀ ਨੇ ਕਿਹਾ ਕਿ ਬੰਦੀਆਂ ਨੂੰ ਅਜਿਹੀ ਸਿਖਲਾਈ ਮੁਕੰਮਲ ਕਰਨ ਤੋਂ ਬਾਅਦ ਸਿਖਲਾਈ ਸਰਟੀਫਿਕੇਟ ਵੀ ਜਾਰੀ ਕੀਤੇ ਜਾਂਦੇ ਹਨ, ਜੋ ਕਿ ਬੰਦੀਆਂ ਲਈ ਜੇਲ ਤੋਂ ਬਾਹਰ ਜਾ ਕੇ ਭਵਿੱਖ 'ਚ ਸਹਾਈ ਹੋਣਗੇ। ਸ. ਰੰਧਾਵਾ ਨੇ ਕਿਹਾ ਕਿ ਜੇਲ ਵਿਭਾਗ ਨੇ ਜੇਲ ਸੁਧਾਰਾਂ ਲਈ 'ਪੰਜਾਬ ਉਜਾਲਾ' ਦੇ ਨਾਮ ਹੇਠ ਵਿਸ਼ੇਸ਼ ਤੇ ਨਿਵੇਕਲਾ ਉਪਰਾਲਾ ਕੀਤਾ ਹੈ, ਜੋ ਕਿ ਬੰਦੀਆਂ ਦੇ ਜੀਵਨ 'ਚ ਜਰੂਰ ਸਕਾਰਤਮਕ ਸੁਧਾਰ ਤੇ ਤਬਦੀਲੀਆਂ ਲਿਆਏਗਾ। ਉਨ੍ਹਾਂ ਕਿਹਾ ਅੱਜ ਜਾਰੀ ਕੀਤਾ ਗਿਆ ਰਸਾਲਾ ਵੀ ਇਸੇ ਪ੍ਰਕ੍ਰਿਆ ਦਾ ਹਿੱਸਾ ਹੈ ਅਤੇ ਇਸ ਨੂੰ ਸੂਬੇ ਦੀਆਂ ਬਾਕੀ ਜੇਲਾਂ 'ਚ ਵੀ ਲਾਗੂ ਕੀਤਾ ਜਾਵੇਗਾ।
ਜੇਲ ਵਿਭਾਗ ਦੇ ਪ੍ਰਮੁੱਖ ਸਕੱਤਰ ਡੀ.ਕੇ. ਤਿਵਾੜੀ ਅਤੇ ਏ.ਡੀ.ਜੀ.ਪੀ. ਜੇਲਾਂ ਪ੍ਰਵੀਨ ਕੁਮਾਰ ਸਿਨਹਾ ਨੇ ਕਿਹਾ ਬੰਦੀਆਂ ਦੇ ਵਿਚਾਰਾਂ ਨੂੰ ਰਸਾਲੇ ਦੇ ਰੂਪ 'ਚ ਕਲਮ ਦੀ ਛੂਹ ਮਿਲਣਾ ਸਾਡੇ ਸਭ ਦੇ ਲਗਾਤਾਰ ਸਾਂਝੇ ਯਤਨਾਂ ਨੂੰ ਫ਼ਲ ਲੱਗਿਆ ਹੈ। ਉਨ੍ਹਾਂ ਉਮੀਦ ਜਤਾਈ ਕਿ ਇਸ ਰਸਾਲੇ ਦੇ ਹੋਰ ਅੰਕ ਵੀ ਇਸੇ ਜੋਸ਼ ਨਾਲ ਕੱਢੇ ਜਾਣਗੇ। ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਅਪਰਾਧਕ ਵਿਚਾਰਾਂ ਨੂੰ ਅਲਵਿਦਾ ਆਖਕੇ ਚੰਗੇ ਵਿਚਾਰਾਂ ਨੂੰ ਜਨਮ ਦਿੰਦੀਆਂ ਹਨ।
ਜੇਲ ਸੁਪਰਡੈਂਟ, ਸ਼ਿਵਰਾਜ ਸਿੰਘ ਨੰਦਗੜ੍ਹ ਨੇ ਪੰਜਾਬ ਉਜਾਲਾ ਰਸਾਲੇ ਵਿਚਲੀ ਪ੍ਰਕਾਸ਼ਤ 'ਸੋਚਾਂ ਦੀ ਉਡਾਣ' ਸਮੱਗਰੀ ਬਾਰੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਬੰਦੀਆਂ ਵੱਲੋਂ ਬਣਾਏ 11 ਸਕੈਚਾਂ, 8 ਕਵਿਤਾਵਾਂ ਅਤੇ 3 ਲੇਖਾਂ 'ਤੇ ਅਧਾਰਤ ਇਹ ਰਸਾਲਾ ਬੰਦੀਆਂ ਦੀ ਸਕਾਰਤਮਕ ਮਿਹਨਤ ਦਾ ਨਤੀਜਾ ਹੈ। ਸ. ਨੰਦਗੜ੍ਹ ਨੇ ਕਿਹਾ ਕਿ ਰਸਾਲੇ ਦੀਆਂ ਲਿਖ਼ਤਾਂ ਉਚ ਦਰਜੇ ਦੀਆਂ ਹਨ, ਹੋਣ ਕਰਕੇ ਅਸੀਂ ਇਸ ਦਾ ਅੰਦਾਜਾ ਵੀ ਨਹੀਂ ਲਗਾ ਸਕਦੇ ਕਿ ਇਹ ਸਿਰਜਕ ਮਨ ਕਦੇ ਕਿਸੇ ਅਪਰਾਧਕ ਬਿਰਤੀ ਦਾ ਸ਼ਿਕਾਰ ਰਹੇ ਹੋ ਸਕਦੇ ਹਨ।
ਜੇਲ ਡਿਪਟੀ ਸੁਪਰਡੈਂਟ ਇੰਦਰਜੀਤ ਸਿੰਘ ਕਾਹਲੋ ਅਤੇ ਭਲਾਈ ਅਫ਼ਸਰ ਜਗਜੀਤ ਸਿੰਘ, ਜਿਨ੍ਹ ਨੇ ਜੇਲ ਵਿਭਾਗ ਵੱਲੋਂ ਰਸਾਲਾ ਜਾਰੀ ਕਰਨ ਦੇ ਲਏ ਗਏ ਸੁਪਨੇ ਨੂੰ ਬੰਦੀਆਂ ਦੇ ਸੁਝਾਓ ਲੈਕੇ ਸਾਕਾਰ ਕਰਨ 'ਚ ਅਹਿਮ ਭੂਮਿਕਾ ਨਿਭਾਈ ਹੈ, ਨੇ ਦੱਸਿਆ ਕਿ ਰਸਾਲੇ ਦੇ ਕਵਰ ਪੇਜ 'ਤੇ ਤਸਵੀਰ ਵੀ ਜੇਲ ਅੰਦਰਲੇ ਬੰਦੀਆਂ ਦੀ ਹੀ ਹੈ। ਉਨ੍ਹਾਂ ਕਿਹਾ ਕਿ ਬੰਦੀਆਂ ਨੇ ਇਸ ਰਸਾਲੇ ਬਾਰੇ ਪਤਾ ਲੱਗਣ 'ਤੇ ਆਪਣੀਆਂ ਰਚਨਾਵਾਂ ਉਨ੍ਹਾਂ ਨੂੰ ਸਮਾਂ ਰਹਿੰਦੇ ਦੇ ਦਿੱਤੀਆਂ ਸਨ। ਇਹ ਵੀ ਜਿਕਰਯੋਗ ਹੈ ਕਿ ਬੰਦੀਆਂ ਨੂੰ ਸਾਹਿਤ ਪੜ੍ਹਨ ਦੀ ਚੇਟਕ ਲਗਾਉਣ ਲਈ ਜੇਲ ਅੰਦਰ ਇੱਕ ਛੋਟੀ ਲਾਇਬਰੇਰੀ ਵੀ ਸਥਾਪਤ ਕੀਤੀ ਗਈ ਹੈ, ਜਿੱਥੇ ਧਾਰਮਿਕ ਪੁਸਤਕਾਂ ਤੋਂ ਇਲਾਵਾ ਹੋਰ ਵਿਸ਼ਿਆਂ ਨਾਲ ਸਬੰਧਤ ਸਾਹਿਤ ਵੀ ਜੇਲ ਪ੍ਰਬੰਧਕਾਂ ਵਲੋਂ ਮੁਹੱਈਆ ਕਰਵਾਇਆ ਗਿਆ ਹੈ।

ਵੀਡੀਓ

ਹੋਰ
Have something to say? Post your comment
ਸਰਬਜੀਤ ਸੋਹਲ ਦਾ ਕਹਾਣੀ ਸੰਗ੍ਰਹਿ 'ਮੈਨੂੰ ਬੰਦਾ ਪਸੰਦ ਏ' ਹੋਇਆ ਲੋਕ-ਅਰਪਣ

: ਸਰਬਜੀਤ ਸੋਹਲ ਦਾ ਕਹਾਣੀ ਸੰਗ੍ਰਹਿ 'ਮੈਨੂੰ ਬੰਦਾ ਪਸੰਦ ਏ' ਹੋਇਆ ਲੋਕ-ਅਰਪਣ

ਮੇਰਾ ਬੁਆਏ ਫਰੈਂਡ

: ਮੇਰਾ ਬੁਆਏ ਫਰੈਂਡ

ਲੇਖਕ ਜਗਦੀਸ਼ ਪਾਪੜਾ ਦੀ ਕਿਤਾਬ

: ਲੇਖਕ ਜਗਦੀਸ਼ ਪਾਪੜਾ ਦੀ ਕਿਤਾਬ "ਸੁਪਨਿਆਂ ਦੀ ਸੈਰ" ਅਤੇ ਰਣਜੀਤ ਲਹਿਰਾ ਦੀ ਕਿਤਾਬ "ਜੈਤੋ ਦਾ ਇਤਿਹਾਸਕ ਮੋਰਚਾ" ਲੋਕ ਅਰਪਣ

ਅਮਰੀਕਾ ਵੱਸਦੇ ਕਵੀ ਗੁਰਪ੍ਰੀਤ ਸੋਹਲ ਦੀ ਕਾਵਿ ਪੁਸਤਕ “ਸੁੱਚੇ ਰੰਗ” ਡਾ. ਵਰਿਆਮ ਸੰਧੂ, ਡਾ. ਦੀਪਕ ਮਨਮੋਹਨ ਤੇ ਗੁਰਭਜਨ ਗਿੱਲ ਵੱਲੋਂ ਲੋਕ ਅਰਪਨ

: ਅਮਰੀਕਾ ਵੱਸਦੇ ਕਵੀ ਗੁਰਪ੍ਰੀਤ ਸੋਹਲ ਦੀ ਕਾਵਿ ਪੁਸਤਕ “ਸੁੱਚੇ ਰੰਗ” ਡਾ. ਵਰਿਆਮ ਸੰਧੂ, ਡਾ. ਦੀਪਕ ਮਨਮੋਹਨ ਤੇ ਗੁਰਭਜਨ ਗਿੱਲ ਵੱਲੋਂ ਲੋਕ ਅਰਪਨ

ਸੁਰਜੀਤ ਕੌਰ ਸੈਕਰਾਮੈਂਟੋ ਦੀਆਂ ਕਾਵਿ ਪੁਸਤਕਾਂ “ਬੂੰਦ ਬੂੰਦ ਬਰਸਾਤ

: ਸੁਰਜੀਤ ਕੌਰ ਸੈਕਰਾਮੈਂਟੋ ਦੀਆਂ ਕਾਵਿ ਪੁਸਤਕਾਂ “ਬੂੰਦ ਬੂੰਦ ਬਰਸਾਤ" ਤੇ “ਰੂਹਾਨੀ ਰਮਜ਼ਾਂ" ਪੰਜਾਬੀ ਭਵਨ ਲੁਧਿਆਣਾ ਵਿਖੇ ਪ੍ਰੋਃ ਗੁਰਭਜਨ ਗਿੱਲ ਤੇ ਸਾਥੀਆਂ ਵੱਲੋਂ ਲੋਕ ਅਰਪਨ

ਪ੍ਰੋ: ਗੁਰਭਜਨ ਗਿੱਲ ਦੀ ਕਵਿਤਾ ‘ਕੰਕਰੀਟ ਦਾ ਜੰਗਲ ਬੇਲਾ‘

: ਪ੍ਰੋ: ਗੁਰਭਜਨ ਗਿੱਲ ਦੀ ਕਵਿਤਾ ‘ਕੰਕਰੀਟ ਦਾ ਜੰਗਲ ਬੇਲਾ‘

ਭਾਸ਼ਾ ਵਿਭਾਗ ਮੋਹਾਲੀ ਵੱਲੋਂ ‘ਮਨ ਤਨ ਭਏ ਅਰੋਗਾ’ ਪੁਸਤਕ ’ਤੇ ਵਿਚਾਰ ਚਰਚਾ

: ਭਾਸ਼ਾ ਵਿਭਾਗ ਮੋਹਾਲੀ ਵੱਲੋਂ ‘ਮਨ ਤਨ ਭਏ ਅਰੋਗਾ’ ਪੁਸਤਕ ’ਤੇ ਵਿਚਾਰ ਚਰਚਾ

ਸ੍ਵਃ ਰਾਜਿੰਦਰ ਪਰਦੇਸੀ ਦੇ ਪੁੱਤਰ ਵੱਲੋਂ ਆਪਣੇ ਬਾਪ ਦੀ ਆਖ਼ਰੀ ਪੁਸਤਕ ਪ੍ਰੋਃ ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਨੂੰ ਭੇਂਟ

: ਸ੍ਵਃ ਰਾਜਿੰਦਰ ਪਰਦੇਸੀ ਦੇ ਪੁੱਤਰ ਵੱਲੋਂ ਆਪਣੇ ਬਾਪ ਦੀ ਆਖ਼ਰੀ ਪੁਸਤਕ ਪ੍ਰੋਃ ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਨੂੰ ਭੇਂਟ

ਹਰਪ੍ਰੀਤ ਸਿੰਘ ਸਵੈਚ ਦੀ ਪਲੇਠੀ ਕਾਵਿ ਪੁਸਤਕ “ਇਬਾਦਤਗਾਹ” ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਵੱਲੋਂ ਲੋਕ ਅਰਪਣ

: ਹਰਪ੍ਰੀਤ ਸਿੰਘ ਸਵੈਚ ਦੀ ਪਲੇਠੀ ਕਾਵਿ ਪੁਸਤਕ “ਇਬਾਦਤਗਾਹ” ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਵੱਲੋਂ ਲੋਕ ਅਰਪਣ

ਲਾਇਬ੍ਰੇਰੀ ਵੱਲੋਂ ਚੋਰਾਂ ਦੇ ਨਾਂ ਖੁੱਲ੍ਹਾ ਖ਼ਤ

: ਲਾਇਬ੍ਰੇਰੀ ਵੱਲੋਂ ਚੋਰਾਂ ਦੇ ਨਾਂ ਖੁੱਲ੍ਹਾ ਖ਼ਤ

X