Hindi English Sunday, 23 February 2025 🕑
BREAKING
4000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ PSPCL ਦੇ ਲਾਈਨਮੈਨ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਪੰਚਾਇਤੀ ਚੋਣਾਂ : ਮੋਹਾਲੀ ਜ਼ਿਲ੍ਹੇ ਵਿੱਚ ਸਰਪੰਚੀ ਲਈ ਰਾਖਵੀਆਂ ਸੀਟਾਂ ਦਾ ਐਲਾਨ ਸਾਬਕਾ ਫੌਜੀ ਨੇ ਪੁੱਤ ਨਾਲ ਮਿਲ ਕੇ ਕੀਤਾ ਬਜ਼ੁਰਗ ਨੰਬਰਦਾਰ ਦਾ ਕਤਲ ਪੰਜਾਬ ‘ਚ APP ਆਗੂ ਤੇ ਸਾਥੀਆਂ ‘ਤੇ ਕਾਤਲਾਨਾ ਹਮਲਾ ਫਿਰ ਲੱਗੇ ਭੂਚਾਲ ਦੇ ਝਟਕੇ ਪੀਸੀਐਸ ਅਧਿਕਾਰੀ ਨੂੰ ਦਿੱਤਾ ਸਿੱਖਿਆ ਬੋਰਡ ਦੇ ਸਕੱਤਰ ਦਾ ਵਾਧੂ ਚਾਰਜ ਸ਼ਰਮਨਾਕ : ਪੰਜਾਬ ‘ਚ 85 ਸਾਲਾ ਹੈਵਾਨ ਵਲੋਂ ਮਾਸੂਮ ਨਾਲ ਬਲਾਤਕਾਰ ਦਿਲਜੀਤ ਦੋਸਾਂਝ ਨੂੰ ਝਟਕਾ, ਸ਼ੈਂਸਰ ਬੋਰਡ ਨੇ ਨਵੀਂ ਫਿਲਮ ‘ਪੰਜਾਬ 95’ ’ਤੇ ਚਲਾਈ ਕੈਂਚੀ ਡਿਪਟੀ ਕਮਿਸ਼ਨਰ ਵੱਲੋ ਪੰਚਾਇਤੀ ਚੋਣਾਂ ਲਈ ਸਰਪੰਚਾਂ ਦੀ ਰਿਜਰਵੇਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਲਾਡੋਵਾਲ ਟੋਲ ਪਲਾਜ਼ਾ ਭਲਕੇ ਤੋਂ ਫਿਰ ਹੋਵੇਗਾ ਮੁਫ਼ਤ

ਸਾਹਿਤ

More News

ਸ੍ਵਃ ਰਾਜਿੰਦਰ ਪਰਦੇਸੀ ਦੇ ਪੁੱਤਰ ਵੱਲੋਂ ਆਪਣੇ ਬਾਪ ਦੀ ਆਖ਼ਰੀ ਪੁਸਤਕ ਪ੍ਰੋਃ ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਨੂੰ ਭੇਂਟ

Updated on Wednesday, November 22, 2023 08:29 AM IST

ਲੁਧਿਆਣਾਃ 22 ਨਵੰਬਰ, ਦੇਸ਼ ਕਲਿੱਕ ਬਿਓਰੋ

ਸੁਰਗਵਾਸੀ ਪੰਜਾਬੀ ਕਵੀ ਰਾਜਿੰਦਰ ਪਰਦੇਸੀ ਦਾ ਆਖ਼ਰੀ ਗ਼ਜ਼ਲ ਸੰਗ੍ਰਹਿ “ ਯਾਰ ਭਰਾਵਾਂ ਵਰਗੇ” ਉਸ ਦੇ ਫ਼ਰਾਂਸ ਵੱਸਦੇ ਪੁੱਤਰ ਤੇਜਿੰਦਰ ਮਨਚੰਦਾ ਪਰਦੇਸੀ ਨੇ ਅੱਜ ਲੁਧਿਆਣਾ ਵਿੱਚ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਤੇ ਰਾਜਿੰਦਰ ਪਰਦੇਸੀ ਦੇ ਮਿੱਤਰ ਪ੍ਰੋਃ ਗੁਰਭਜਨ ਸਿੰਘ ਗਿੱਲ ਤੇ ਲੁਧਿਆਣਾ ਵੱਸਦੇ ਪੰਜਾਬੀ ਲੇਖਕਾਂ ਨੂੰ ਭੇਟ ਕੀਤਾ।
ਗ਼ਜ਼ਲ ਪੁਸਤਕ ਭੇਂਟ ਕਰਦਿਆਂ ਤੇਜਿੰਦਰ ਮਨਚੰਦਾ ਪਰਦੇਸੀ ਨੇ ਕਿਹਾ ਕਿ ਇਸ ਭਾਰਤ ਫੇਰੀ ਦਾ ਮਨੋਰਥ ਐਤਕੀਂ ਆਪਣੇ ਬਾਬਲ ਦਾ ਲਿਖਿਆ ਸਾਹਿੱਤ ਸੰਭਾਲਣਾ ਹੀ ਸੀ। ਯਾਰ ਭਰਾਵਾਂ ਵਰਗੇ ਗ਼ਜ਼ਲ ਸੰਗ੍ਰਹਿ ਦਾ ਮਸੌਦਾ ਉਹ ਆਪ ਹੀ ਤਿਆਰ ਕਰ ਗਏ ਸਨ ਅਤੇ ਇਸ ਦਾ ਟਾਈਟਲ ਕਵਰ ਵੀ ਮੈਥੋਂ ਡੀਜ਼ਾਈਨ ਕਰਵਾ ਲਿਆ ਸੀ ਪਰ ਵਕਤ ਨੂੰ ਛਪੀ ਪੁਸਤਕ ਵੇਖਣਾ ਮਨਜ਼ੂਰ ਨਹੀਂ ਸੀ। ਉਨ੍ਹਾਂ ਦੱਸਿਆ ਕਿ 1985 ਵਿੱਚ ਉਨ੍ਹਾਂ ਦਾ ਪਹਿਲਾ ਗ਼ਜ਼ਲ ਸੰਗ੍ਰਹਿ ਆਪਣੇ ਉਸਤਾਦ ਪ੍ਰਿੰਸੀਪਲ ਤਖ਼ਤ ਸਿੰਘ ਜੀ ਦੀ ਪ੍ਰੇਰਨਾ ਨਾਲ ਛਪਿਆ ਸੀ। ਇਸ ਉਪਰੰਤ ਉਨ੍ਹਾਂ ਦੇ ਚਾਰ ਕਾਵਿ ਸੰਗ੍ਰਹਿ ਨਗਮਾ ਉਦਾਸ ਹੈ, ਉਦਰੇਵੇਂ ਦੀ ਬੁੱਕਲ,ਵਿੱਥ ਅਤੇ ਦੂਰ ਬਹੁਤ ਦੂਰ ਛਪੇ। ਗ਼ਜ਼ਲ ਸੰਗ੍ਰਿਹ ਗੁੰਗੀ ਰੁੱਤ ਦੀ ਪੀੜ 2008ਵਿੱਚ ਛਪੀ। ਉਨ੍ਹਾ ਨੇ ਇੱਤ ਗੀਤ ਸੰਗ੍ਰਹਿ ਗੀਤ ਕਰਨ ਅਰਜ਼ੋਈ ਵੀ 2011 ਵਿੱਚ ਛਪਿਆ। ਉਨ੍ਹਾਂ ਦਾ ਸਫ਼ਰਨਾਮਾ ਰੰਗ ਸਮੁੰਦਰੋ ਪਾਰ ਦੇ ਤੋਂ ਇਲਾਵਾ ਕੁਝ ਲਿਖਤਾਂ ਉਰਦੂ ਤੇ ਹਿੰਦੀ ਵਿੱਚ ਵੀ ਛਪੀਆਂ। ਇਸ ਗ਼ਜ਼ਲ ਸੰਗ੍ਰਹਿ ਨੂੰ ਪ੍ਰੀਤ ਪਬਲੀਕੇਸ਼ਨ ਨਾਭਾ ਵੱਲੋਂ ਸੁਰਿੰਦਰਜੀਤ ਚੌਹਾਨ ਨੇ ਬਹੁਤ ਹੀ ਖ਼ੂਬਸੂਰਤ ਛਾਪਿਆ ਹੈ।
ਆਪਣੇ ਪਿਆਰੇ ਮਿੱਤਰ ਰਾਜਿੰਦਰ ਪਰਦੇਸੀ ਨੂੰ ਭਰੇ ਮਨ ਨਾਲ ਯਾਦ ਕਰਦਿਆਂ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਜਲੰਧਰੋਂ ਰਾਜਿੰਦਰ ਪਰਦੇਸੀ ਤੇ ਪ੍ਰੋਃ ਅਵਤਾਰ ਜੌੜਾ ਅਕਸਰ ਕੁਲਦੀਪ ਸਿੰਘ ਬੇਦੀ ਸਮੇਤ ਲੁਧਿਆਣਾ ਦੀਆਂ ਅਦਬੀ ਸੰਗਤਾਂ ਵਿੱਚ ਸ਼ਾਮਿਲ ਹੋ ਕੇ ਸਾਹਿੱਤਕ ਰਸ ਮਾਣਦੇ ਸਨ। ਪੰਜਾਬੀ ਭਵਨ ਦੀਆਂ ਸਰਗਰਮੀਆਂ ਵਿੱਚ ਵੀ ਉਹ ਦਿਲਚਸਪੀ ਰੱਖਦੇ ਸਨ। ਮੇਰੇ 1977-85 ਦੌਰਾਨ ਜਗਰਾਉਂ ਰਹਿੰਦਿਆਂ ਉਹ ਅਕਸਰ ਆਪਣੇ ਉਸਤਾਦ ਪ੍ਰਿੰਸੀਪਲ ਤਖ਼ਤ ਸਿੰਘ ਜੀ ਨੂੰ ਮਿਲਣ ਆਉਂਦੇ ਸਨ ਤੇ ਲਗਪਗ ਹਰ ਵਾਰੀ ਉਹ ਮੈਨੂੰ ਵੀ ਲਾਜਪਤ ਰਾਏ ਕਾਲਿਜ ਵਿੱਚ ਮੈਨੂੰ ਵੀ ਨਿਵਾਜਦੇ ਸਨ।
ਪਰਦੇਸੀ ਪੰਜਾਬੀ ਗ਼ਜ਼ਲ ਦਾ ਸਮਰੱਥ ਕਵੀ ਤਾਂ ਹੈ ਹੀ ਸੀ ,ਉਹ ਗੀਤ ਤੇ ਨਜ਼ਮ ਦਾ ਵੀ ਸਮਰੱਥ ਸ਼ਾਇਰ ਸੀ। ਵਾਰਤਕ ਲਿਖ ਕੇ ਵੀ ਉਸ ਆਪਣੀ ਸਿਰਜਣਾਤਮਕ ਪ੍ਰਤਿਭਾ ਦਾ ਲੋਹਾ ਮੰਨਵਾਇਆ। ਉਨ੍ਹਾਂ ਰਾਜਿੰਦਰ ਪਰਦੇਸੀ ਨੂੰ ਸੁਝਾਅ ਦਿੱਤਾ ਕਿ ਰਾਜਿੰਦਰ ਪਰਦੇਸੀ ਦੀ ਸੰਪੂਰਨ ਰਚਨਾਵਲੀ ਜ਼ਰੂਰ ਛਾਪਣੀ ਚਾਹੀਦੀ ਹੈ ਤਾਂ ਜੋ ਉਸ ਦੀ ਸਿਰਜਣਾਤਮਿਕ ਆਭਾ ਨੂੰ ਯੂਨੀਵਰਸਿਟੀਆਂ ਚ ਪੜ੍ਹਦੇ ਪੀ ਐੱਚ ਡੀ ਸਕਾਲਰ ਪਛਾਣ ਸਕਣ। ਇਸ ਮੌਕੇ ਜਲੰਧਰ ਦੇ ਸਾਬਕਾ ਪੁਲੀਸ ਕਮਿਸ਼ਨਰ ਤੇ ਉੱਘੇ ਵਾਰਤਕ ਲੇਖਕ ਗੁਰਪ੍ਰੀਤ ਸਿੰਘ ਤੂਰ ਤੇ ਰਾਗ ਰਤਨ , ਰੁੱਤਾਂ ਦਾ ਗੀਤ, ਪੱਤੇ ਪੱਤੇ ਲਿਖੀ ਇਬਾਰਤ ਤੇ ਕੈਮਰੇ ਦੀ ਅੱਖ ਬੋਲਦੀ ਦੇ ਸਿਰਜਕ/ ਫੋਟੋਕਾਰ ਤੇਜਪਰਤਾਪ ਸਿੰਘ ਸੰਧੂ ਵੀ ਹਾਜ਼ਰ ਸਨ। ਦੋਹਾ ਵਿਦਵਾਨਾਂ ਨੇ ਤੇਜਿੰਦਰ ਨੂੰ ਆਸ਼ੀਰਵਾਦ ਦਿੱਤਾ। ਤੇਜਿੰਦਰ ਮਨਚੰਦਾ ਪਰਦੇਸੀ ਵੱਲੋਂ ਆਪਣੇ ਬਾਪ ਦੀ ਸਾਹਿੱਤਕ ਪੂੰਜੀ ਸਾਂਭਣ ਲਈ ਟੈਲੀਫੋਨ ਤੇ ਸੰਪਰਕ ਕਰਕੇ ਇਸ ਸਾਲ ਦੇ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਸੁਖਜੀਤ ਨੇ ਵੀ ਇਸ ਸ਼ੁਭ ਕਾਰਜ ਲਈ ਮੁਬਾਰਕਬਾਦ ਦਿੱਤੀ।

ਵੀਡੀਓ

ਹੋਰ
Have something to say? Post your comment
ਸਰਬਜੀਤ ਸੋਹਲ ਦਾ ਕਹਾਣੀ ਸੰਗ੍ਰਹਿ 'ਮੈਨੂੰ ਬੰਦਾ ਪਸੰਦ ਏ' ਹੋਇਆ ਲੋਕ-ਅਰਪਣ

: ਸਰਬਜੀਤ ਸੋਹਲ ਦਾ ਕਹਾਣੀ ਸੰਗ੍ਰਹਿ 'ਮੈਨੂੰ ਬੰਦਾ ਪਸੰਦ ਏ' ਹੋਇਆ ਲੋਕ-ਅਰਪਣ

ਮੇਰਾ ਬੁਆਏ ਫਰੈਂਡ

: ਮੇਰਾ ਬੁਆਏ ਫਰੈਂਡ

ਲੇਖਕ ਜਗਦੀਸ਼ ਪਾਪੜਾ ਦੀ ਕਿਤਾਬ

: ਲੇਖਕ ਜਗਦੀਸ਼ ਪਾਪੜਾ ਦੀ ਕਿਤਾਬ "ਸੁਪਨਿਆਂ ਦੀ ਸੈਰ" ਅਤੇ ਰਣਜੀਤ ਲਹਿਰਾ ਦੀ ਕਿਤਾਬ "ਜੈਤੋ ਦਾ ਇਤਿਹਾਸਕ ਮੋਰਚਾ" ਲੋਕ ਅਰਪਣ

ਅਮਰੀਕਾ ਵੱਸਦੇ ਕਵੀ ਗੁਰਪ੍ਰੀਤ ਸੋਹਲ ਦੀ ਕਾਵਿ ਪੁਸਤਕ “ਸੁੱਚੇ ਰੰਗ” ਡਾ. ਵਰਿਆਮ ਸੰਧੂ, ਡਾ. ਦੀਪਕ ਮਨਮੋਹਨ ਤੇ ਗੁਰਭਜਨ ਗਿੱਲ ਵੱਲੋਂ ਲੋਕ ਅਰਪਨ

: ਅਮਰੀਕਾ ਵੱਸਦੇ ਕਵੀ ਗੁਰਪ੍ਰੀਤ ਸੋਹਲ ਦੀ ਕਾਵਿ ਪੁਸਤਕ “ਸੁੱਚੇ ਰੰਗ” ਡਾ. ਵਰਿਆਮ ਸੰਧੂ, ਡਾ. ਦੀਪਕ ਮਨਮੋਹਨ ਤੇ ਗੁਰਭਜਨ ਗਿੱਲ ਵੱਲੋਂ ਲੋਕ ਅਰਪਨ

ਸੁਰਜੀਤ ਕੌਰ ਸੈਕਰਾਮੈਂਟੋ ਦੀਆਂ ਕਾਵਿ ਪੁਸਤਕਾਂ “ਬੂੰਦ ਬੂੰਦ ਬਰਸਾਤ

: ਸੁਰਜੀਤ ਕੌਰ ਸੈਕਰਾਮੈਂਟੋ ਦੀਆਂ ਕਾਵਿ ਪੁਸਤਕਾਂ “ਬੂੰਦ ਬੂੰਦ ਬਰਸਾਤ" ਤੇ “ਰੂਹਾਨੀ ਰਮਜ਼ਾਂ" ਪੰਜਾਬੀ ਭਵਨ ਲੁਧਿਆਣਾ ਵਿਖੇ ਪ੍ਰੋਃ ਗੁਰਭਜਨ ਗਿੱਲ ਤੇ ਸਾਥੀਆਂ ਵੱਲੋਂ ਲੋਕ ਅਰਪਨ

ਪ੍ਰੋ: ਗੁਰਭਜਨ ਗਿੱਲ ਦੀ ਕਵਿਤਾ ‘ਕੰਕਰੀਟ ਦਾ ਜੰਗਲ ਬੇਲਾ‘

: ਪ੍ਰੋ: ਗੁਰਭਜਨ ਗਿੱਲ ਦੀ ਕਵਿਤਾ ‘ਕੰਕਰੀਟ ਦਾ ਜੰਗਲ ਬੇਲਾ‘

ਭਾਸ਼ਾ ਵਿਭਾਗ ਮੋਹਾਲੀ ਵੱਲੋਂ ‘ਮਨ ਤਨ ਭਏ ਅਰੋਗਾ’ ਪੁਸਤਕ ’ਤੇ ਵਿਚਾਰ ਚਰਚਾ

: ਭਾਸ਼ਾ ਵਿਭਾਗ ਮੋਹਾਲੀ ਵੱਲੋਂ ‘ਮਨ ਤਨ ਭਏ ਅਰੋਗਾ’ ਪੁਸਤਕ ’ਤੇ ਵਿਚਾਰ ਚਰਚਾ

ਹਰਪ੍ਰੀਤ ਸਿੰਘ ਸਵੈਚ ਦੀ ਪਲੇਠੀ ਕਾਵਿ ਪੁਸਤਕ “ਇਬਾਦਤਗਾਹ” ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਵੱਲੋਂ ਲੋਕ ਅਰਪਣ

: ਹਰਪ੍ਰੀਤ ਸਿੰਘ ਸਵੈਚ ਦੀ ਪਲੇਠੀ ਕਾਵਿ ਪੁਸਤਕ “ਇਬਾਦਤਗਾਹ” ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਵੱਲੋਂ ਲੋਕ ਅਰਪਣ

ਲਾਇਬ੍ਰੇਰੀ ਵੱਲੋਂ ਚੋਰਾਂ ਦੇ ਨਾਂ ਖੁੱਲ੍ਹਾ ਖ਼ਤ

: ਲਾਇਬ੍ਰੇਰੀ ਵੱਲੋਂ ਚੋਰਾਂ ਦੇ ਨਾਂ ਖੁੱਲ੍ਹਾ ਖ਼ਤ

ਪਰਵਾਸੀ ਸ਼ਾਇਰ ਮਹਿੰਦਰ ਪ੍ਰਤਾਪ ਦਾ ਰੂਬਰੂ ਤੇ ਸਨਮਾਨ

: ਪਰਵਾਸੀ ਸ਼ਾਇਰ ਮਹਿੰਦਰ ਪ੍ਰਤਾਪ ਦਾ ਰੂਬਰੂ ਤੇ ਸਨਮਾਨ

X