ਚੰਡੀਗੜ੍ਹ : 9 ਜੁਲਾਈ (ਦੇਸ਼ ਕਲਿੱਕ ਬਿਓਰੋ)
ਅੰਤਰਰਾਸ਼ਟਰੀ ਵੈਟਰਨ ਅਥਲੀਟ 105 ਸਾਲਾ ਮਾਨ ਕੌਰ ਨੁੰ ਡੇਰਾਬਸੀ ਦੇ ਆਯੁਰਵੈਦਿਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਦੇਸ਼ ਦੀ ਸਭ ਤੋਂ ਬਜ਼ੁਰਗ ਅਥਲੀਟ ਮਾਨ ਕੌਰ ਦੀ ਸਿਹਤ ਪਿਛਲੇ ਕੁਝ ਦਿਨਾਂ ਤੋਂ ਖਰਾਬ ਚੱਲ ਰਹੀ ਹੈ। ਉਹ ਪਿਛਲੇ ਸਮੇਂ ਤੋਂ ਗਾਲ ਬਲੈਡਰ ਦੇ ਕੈਂਸਰ ਨਾਲ ਜੂਝਦਿਆਂ ਕੁਝ ਵੀ ਖਾਣ ਪੀਣ ਤੋਂ ਅਸਮਰੱਥ ਹੈ, ਸਿਰਫ ਤਰਲ ਹੀ ਅੰਦਰ ਜਾ ਰਿਹਾ ਹੈ। ਵਿਸ਼ਵ ਰਿਕਾਰਡ ਹੋਲਡਰ ਮਾਨ ਕੌਰ ਦੀ ਸਰੀਰਿਕ ਕਮਜ਼ੋਰੀ ਵਧ ਰਹੀ ਹੈ ਕਿਉਂਕਿ 1 ਜੁਲਾਈ ਤੋਂ ਉਹ ਕੁਝ ਵੀ ਖਾਣ ਤੋਂ ਅਸਮਰੱਥ ਹੈ।
ਦੂਜੇ ਪਾਸੇ ਡਾਕਟਰਾਂ ਦਾ ਕਹਿਣਾ ਹੈ ਕਿ ਮਾਨ ਕੌਰ ਦਾ ਇਲਾਜ ਚੱਲ ਰਿਹਾ ਹੈ ਅਤੇ ਉਹ ਜਲਦੀ ਠੀਕ ਹੋ ਜਾਵੇਗੀ।(advt52)