ਮੋਹਾਲੀ, 3 ਜੁਲਾਈ :
ਆਈਵੀ ਹਸਪਤਾਲ ਮੋਹਾਲੀ ਵਿਚ ਅੱਜ 'ਨੈਸ਼ਨਲ ਡਾਕਟਰਸ ਡੇ' ਦੇ ਮੌਕੇ ਤੇ, ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਦੇ ਕਰੋਨਾ ਮਹਾਮਾਰੀ ਦੇ ਦੌਰਾਨ ਕੀਤੇ ਗਏ ਕੰਮਾਂ ਲਈ ਸ਼ਲਾਘਾ ਕੀਤੀ ਗਈ।
ਇਸ ਮੌਕੇ ਤੇ ਆਈਵੀ ਗਰੁੱਪ ਆਫ ਹੈਲਥ ਕੇਅਰ ਦੀ ਐਮਡੀ ਡਾ. ਕੰਵਲਦੀਪ ਨੇ ਮਹਾਮਾਰੀ ਵਿਚ ਮੈਡੀਕਲ ਸਟਾਫ ਦੇ ਸਾਹਮਣੇ ਆਉਣ ਵਾਲੀਆਂ ਮੁਸ਼ਕਿਲਾਂ ਦੇ ਬਾਰੇ ਵਿਚ ਵਿਸਥਾਰ ਨਾਲ ਦੱਸਿਆ। ਉਨ੍ਹਾਂ ਨੇ ਕਿਹਾ ਕਿ ਜਦੋਂ ਭਾਰਤ ਹਾਲੇ ਵੀ ਮਹਾਮਾਰੀ ਨਾਲ ਲੜ ਰਿਹਾ ਹੈ, ਸਾਡੇ ਡਾਕਟਰ ਅਤੇ ਪੈਰਾ ਮੈਡੀਕਲ ਸਟਾਫ ਦੇ ਯੌਧਾ ਸਾਡੀ ਜਾਨ ਬਚਾੳਣ ਲਈ ਲੜ ਰਹੇ ਹਨ। ਉਹ ਅਸਲੀ ਹੀਰੋ ਹਨ ਜਿਹੜੇ ਖੁਦ ਨੂੰ ਖਤਰੇ ਵਿਚ ਪਾ ਕੇ ਇਸ ਚੁਣੌਤੀ ਭਰੇ ਸਮੇਂ ਦੇ ਦੌਰਾਨ ਸਮਾਜ ਨੂੰ ਮਹੱਤਵਪੂਰਣ ਸੇਵਾਵਾਂ ਪ੍ਰਦਾਨ ਕਰ ਰਹੇ ਹਨ।
ਗਰੁੱਪ ਦੇ ਚੇਅਰਮੈਨ ਸ਼੍ਰੀ ਗੁਰਤੇਜ ਸਿੰਘ ਨੇ ਕਿਹਾ, ਸਾਡੀ ਮੈਡੀਕਲ ਟੀਮ ਦੇ ਲਈ ਧੰਨਵਾਦ ਕਰਨ ਲਈ ਅੱਜ ਤੋਂ ਬਿਹਤਰ ਕੋਈ ਦਿਨ ਨਹੀਂ ਹੋ ਸਕਦਾ।