ਟੋਕੀਓ, 24 ਜੂਨ :
ਟੋਕੀਓ 2020 ਦੇ ਬੁਲਾਰੇ ਮਾਸਾ ਤਕਾਆ ਨੇ ਕਿਹਾ ਕਿ ਆਯੋਜਕਾਂ ਨੇ ਇਸ ਸਾਲ ਹੋਣ ਵਾਲੀਆਂ ਟੋਕੀਓ ਓਲੰਪਿਕ ਨੂੰ ਰੱਦ ਕਰਨ ਬਾਰੇ ਕਦੇ ਵੀ ਵਿਚਾਰ ਨਹੀਂ ਕੀਤਾ। ਟੋਕੀਓ ਓਲੰਪਿਕ ਨੂੰ ਸ਼ੁਰੂ ਹੋਣ ਵਿੱਚ ਹੁਣ ਸਿਰਫ 30 ਦਿਨ ਬਾਕੀ ਰਹਿ ਗਏ ਹਨ, ਪ੍ਰੰਤੂ ਕੋਰੋਨਾ ਮਹਾਮਾਰੀ ਨਾਲ ਅਜੇ ਵੀ ਜਾਪਾਨ ਸਮੇਤ ਪੂਰੀ ਦੁਨੀਆ ਲੜ ਰਹੀ ਹੈ। ਹਾਲਾਂਕਿ, ਟੋਕੀਓ 2020 ਦੇ ਪ੍ਰਬੰਧਕਾਂ ਨੂੰ ਭਰੋਸਾ ਹੈ ਕਿ ਇਨ੍ਹਾਂ ਖੇਡਾਂ ਦਾ ਆਯੋਜਨ ਤੈਅ ਪ੍ਰੋਗਰਾਮ ਅਨੁਸਾਰ, 23 ਜੁਲਾਈ ਤੋਂ ਸ਼ੁਰੂ ਹੋਵੇਗਾ।
ਤਕਾਆ ਨੇ ਸਮਾਚਾਰ ਏਜੰਸੀ ਸਿਨਹੂਆ ਨੂੰ ਕਿਹਾ ਕਿ ਸਾਡੀਆਂ ਤਿਆਰੀਆਂ ਆਖਰੀ ਦੌਰ ਵਿੱਚ ਚੱਲ ਰਹੀਆਂ ਹਨ। ਟੋਕੀਓ 2020 ਦਾ ਧਿਆਨ ਇਨ੍ਹਾਂ ਖੇਡਾਂ ਨੂੰ 23 ਜੁਲਾਈ ਤੋਂ ਸ਼ੁਰੂ ਕਰਾਉਣ ਉਤੇ ਕੇਂਦਰਿਤ ਹੈ।
ਉਨ੍ਹਾਂ ਕਿਹਾ ਕਿ ਅਸੀਂ ਸਾਰੇ ਹਿੱਸਾ ਲੈਣ ਵਾਲਿਆਂ ਨੂੰ ਕਿਹਾ ਕਿ ਉਹ ਨਿਯਮਾਂ ਦੀ ਪਾਲਣ ਕਰਨ, ਜਿਸ ਨਾਲ ਅਸੀਂ ਓਲੰਪਿਕ ਸੁਰੱਖਿਅਤ ਤਰੀਕੇ ਨਾਲ ਕਰਵਾ ਸਕੀਏ।
ਉਨ੍ਹਾਂ ਕਿਹਾ ਕਿ ਚੰਗੀ ਗੱਲ ਇਹ ਹੈ ਕਿ ਵੈਕਸੀਨੇਸ਼ਨ ਸਹੀ ਦਿਸ਼ਾ ’ਚ ਚਲ ਰਿਹਾ ਹੈ। ਵਿਸ਼ੇਸ਼ਕਰ ਬਾਹਰ ਦੇ ਲੋਕਾਂ ਨੇ ਇਸ ਨੂੰ ਲਗਵਾਇਆ ਹੈ। ਸਾਨੂੰ ਇਸ ਨਾਲ ਜ਼ਿਆਦਾ ਵਿਸ਼ਵਾਸ ਹੋਇਆ ਹੈ ਕਿ ਖੇਡਾਂ ਦਾ ਆਯੋਜਨ ਸੁਰੱਖਿਅਤ ਤਰੀਕੇ ਨਾਲ ਹੋਵੇਗਾ। (ਏਜੰਸੀ)