ਨਵੀਂ ਦਿੱਲੀ, 22 ਜੂਨ :
ਹਾਕੀ ਇੰਡੀਆ ਨੇ ਸਟ੍ਰਾਈਕਰ ਰਾਣੀ ਰਾਮਪਾਲ ਨੂੰ ਅਗਲੇ ਮਹੀਨੇ ਹੋਣ ਵਾਲੀਆਂ ਟੋਕਿਓ ਓਲੰਪਿਕ ਲਈ ਭਾਰਤੀ ਮਹਿਲਾ ਹਾਕੀ ਟੀਮ ਦਾ ਕਪਤਾਨ ਬਣਾਉਣ ਦਾ ਐਲਾਨ ਕੀਤਾ ਹੈ।
ਟੋਕਿਓ ਓਲੰਪਿਕ ਦਾ ਆਯੋਜਨ ਅਗਲੇ ਮਹੀਨੇ 23 ਤਾਰੀਕ ਤੋਂ ਹੋਣਾ ਹੈ। ਇਸ ਲਈ ਹਾਕੀ ਇੰਡੀਆ ਨੇ ਕੁਝ ਦਿਨ ਪਹਿਲਾਂ 16 ਮੈਂਬਰੀ ਭਾਰਤੀ ਮਹਿਲਾ ਹਾਕੀ ਟੀਮ ਐਲਾਨੀ ਸੀ। ਹਾਲਾਂਕਿ, ਉਸ ਸਮੇਂ ਕਪਤਾਨ ਦਾ ਐਲਾਨ ਨਹੀਂ ਕੀਤਾ ਗਿਆ ਸੀ। ਰਾਣੀ ਤੋਂ ਇਲਾਵਾ ਡਿਫੇਂਡਰ ਦੀਪ ਗ੍ਰੇਸ ਏਕਕਾ ਅਤੇ ਗੋਲਕੀਪਰ ਸਵਿਤਾ ਪੁਨੀਆ ਨੂੰ ਟੀਮ ਦਾ ਉਪ ਕਪਤਾਨ ਬਣਾਇਆ ਗਿਆ ਹੈ।
ਰਾਣੀ ਨੇ ਕਿਹਾ ਕਿ ਓਲੰਪਿਕ ਭਾਰਤੀ ਟੀਮ ਦੀ ਅਗਵਾਈ ਕਰਨਾ ਸਨਮਾਨ ਦੀ ਗੱਲ ਹੈ। ਪਿਛਲੇ ਕੁਝ ਸਾਲਾਂ ਵਿੱਚ ਕਪਤਾਨ ਵਜੋਂ ਮੇਰੀ ਭੂਮਿਕਾ ਨਾਲ ਇਹ ਆਸਾਨ ਹੋਇਆ ਹੈ। ਮੈਂ ਇਸ ਜ਼ਿੰਮੇਵਾਰੀ ਲਈ ਤਿਆਰ ਹਾਂ ਅਤੇ ਇਹ ਸਨਮਾਨ ਦੇਣ ਲਈ ਮੈਂ ਹਾਕੀ ਇੰਡੀਆ ਦਾ ਧੰਨਵਾਦ ਕਰਦੀ ਹਾਂ।