Hindi English Tuesday, 06 May 2025 🕑
BREAKING
4000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ PSPCL ਦੇ ਲਾਈਨਮੈਨ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਪੰਚਾਇਤੀ ਚੋਣਾਂ : ਮੋਹਾਲੀ ਜ਼ਿਲ੍ਹੇ ਵਿੱਚ ਸਰਪੰਚੀ ਲਈ ਰਾਖਵੀਆਂ ਸੀਟਾਂ ਦਾ ਐਲਾਨ ਸਾਬਕਾ ਫੌਜੀ ਨੇ ਪੁੱਤ ਨਾਲ ਮਿਲ ਕੇ ਕੀਤਾ ਬਜ਼ੁਰਗ ਨੰਬਰਦਾਰ ਦਾ ਕਤਲ ਪੰਜਾਬ ‘ਚ APP ਆਗੂ ਤੇ ਸਾਥੀਆਂ ‘ਤੇ ਕਾਤਲਾਨਾ ਹਮਲਾ ਫਿਰ ਲੱਗੇ ਭੂਚਾਲ ਦੇ ਝਟਕੇ ਪੀਸੀਐਸ ਅਧਿਕਾਰੀ ਨੂੰ ਦਿੱਤਾ ਸਿੱਖਿਆ ਬੋਰਡ ਦੇ ਸਕੱਤਰ ਦਾ ਵਾਧੂ ਚਾਰਜ ਸ਼ਰਮਨਾਕ : ਪੰਜਾਬ ‘ਚ 85 ਸਾਲਾ ਹੈਵਾਨ ਵਲੋਂ ਮਾਸੂਮ ਨਾਲ ਬਲਾਤਕਾਰ ਦਿਲਜੀਤ ਦੋਸਾਂਝ ਨੂੰ ਝਟਕਾ, ਸ਼ੈਂਸਰ ਬੋਰਡ ਨੇ ਨਵੀਂ ਫਿਲਮ ‘ਪੰਜਾਬ 95’ ’ਤੇ ਚਲਾਈ ਕੈਂਚੀ ਡਿਪਟੀ ਕਮਿਸ਼ਨਰ ਵੱਲੋ ਪੰਚਾਇਤੀ ਚੋਣਾਂ ਲਈ ਸਰਪੰਚਾਂ ਦੀ ਰਿਜਰਵੇਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਲਾਡੋਵਾਲ ਟੋਲ ਪਲਾਜ਼ਾ ਭਲਕੇ ਤੋਂ ਫਿਰ ਹੋਵੇਗਾ ਮੁਫ਼ਤ

ਸਿਹਤ/ਪਰਿਵਾਰ

More News

ਤਣਾਅ ਨੂੰ ਆਪਣੇ ਉਤੇ ਭਾਰੀ ਨਾ ਹੋਣ ਦਿਓ

Updated on Saturday, March 07, 2020 17:52 PM IST

ਅੱਜ ਦੇ ਮਸ਼ੀਨੀ ਅਤੇ ਭੱਜ-ਦੌੜ ਭਰੇ ਯੁੱਗ ’ਚ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇ, ਜਿਸ ਨੂੰ ਤਣਾਅ ਜਾਂ ਚਿੰਤਾ ਨਾ ਹੋਵੇ ਚਿੰਤਾ ਜਾਂ ਤਣਾਅ, ਕਿਸੇ ਵੀ ਵਿਸ਼ੇ ‘ਤੇ ਬਹੁਤ ਘੱਟ ਜਾਂ ਬਹੁਤ ਜ਼ਿਆਦਾ ਹੋਣਾ ਦੋਵੇਂ ਹੀ ਠੀਕ ਨਹੀਂ ਹਨ ਉਂਜ ਵੀ ਅੱਜ ਚਿੰਤਾ ਕਿਸੇ ਨੂੰ ਬਹੁਤ ਘੱਟ ਹੋਵੇ, ਇਹ ਕਹਿਣਾ ਠੀਕ ਨਹੀਂ ਹੈ ਕਿਸੇ ਵੀ ਵਿਸ਼ੇ ਦੀ ਚਿੰਤਾ ਤਾਂ ਇੱਕ ਹੱਦ ਤੱਕ ਜੀਵਨ ਨੂੰ ਸਫ਼ਲ ਬਣਾਈ ਰੱਖਣ ਲਈ ਜਰੂਰੀ ਹੈ ਪਰ ਜਦੋਂ ਇਹੀ ਰੋਜ਼ਾਨਾ ਦੀ ਜ਼ਿੰਦਗੀ ਦੀ ਚਿੰਤਾ ਮਨ ‘ਤੇ ਇੱਕ ਭਾਰ ਲੱਗਣ ਲੱਗਦੀ ਹੈ ਅਤੇ ਸਾਨੂੰ ਪ੍ਰੇਸ਼ਾਨ ਕਰਨ ਲੱਗਦੀ ਹੈ ਤਾਂ ਉਹ ਚਿਤਾ ਦਾ ਰੂਪ ਧਾਰਨ ਕਰ ਲੈਂਦੀ ਹੈ ਚਿਤਾ ਤੋਂ ਭਾਵ ਇੱਥੇ ਇਹ ਹੈ ਕਿ ਢੇਰ ਸਾਰੀ ਚਿੰਤਾ ਸਰੀਰ ਨੂੰ ਅੰਦਰ ਹੀ ਅੰਦਰ ਸਾੜ ਕੇ ਸਵਾਹ ਕਰ ਦਿੰਦੀ ਹੈ ਨਾਲ ਹੀ ਅਨੇਕਾਂ ਬਿਮਾਰੀਆਂ ਜਿਵੇਂ ਬਲੱਡ ਪ੍ਰੈਸ਼ਰ, ਚੱਕਰ ਆਉਣੇ, ਪੇਟ ਦਰਦ, ਅਪੱਚ, ਅਲਸਰ ਤੋਂ ਲੈ ਕੇ ਕੈਂਸਰ ਤੇ ਹੋਰ ਬਿਮਾਰੀਆਂ ਦਾ ਰੂਪ ਲੈਣ ਲੱਗਦੀ ਹੈ।

ਅਣਦੇਖੀ ਨਾ ਕਰੋ:
ਜ਼ਿਆਦਾਤਰ ਲੋਕ ਮਾਨਸਿਕ ਵਿਕਾਰਾਂ ਨੂੰ ਮਜ਼ਾਕ ‘ਚ ਟਾਲ ਦਿੰਦੇ ਹਨ, ਜੋ ਬਿਲਕੁਲ ਗਲਤ ਹੈ ਮਾਨਸਿਕ ਵਿਕਾਰਾਂ ਦਾ ਬਦਰੰਗ ਹੋਣ ਤੋਂ ਪਹਿਲਾਂ ਹੱਲ ਕਰ ਲੈਣਾ ਚਾਹੀਦਾ ਹੈ ਨਹੀਂ ਤਾਂ ਇਹ ਦਿਲ ਰੋਗ ਤੋਂ ਲੈ ਕੇ ਬ੍ਰੇਨ ਟਿਊਮਰ, ਸ਼ੂਗਰ, ਗਠੀਆ ਵਰਗੀਆਂ ਭਿਆਨਕ ਬਿਮਾਰੀਆਂ ਦਾ ਰੂਪ ਲੈ ਸਕਦੇ ਹਨ ਜੋ ਤੁਹਾਡੀ ਸਿਹਤ ਲਈ ਬਹੁਤ ਨੁਕਸਾਨਦੇਹ ਹੋ ਸਕਦਾ ਹੈ ਉਂਜ ਇਹ ਸੱਚਾਈ ਵੀ ਹੈ ਕਿ ਚਿੰਤਾ ਤੋਂ ਬਚਿਆ ਜਾਣਾ ਵੀ ਬਹੁਤ ਮੁਸ਼ਕਿਲ ਕੰਮ ਹੈ ਇੱਕ ਨਵੀਂ ਖੋਜ ਅਨੁਸਾਰ ਚਿੰਤਾ ਜਾਂ ਤਣਾਅ ਤੋਂ ਬਚਿਆ ਜਾ ਸਕਦਾ ਹੈ ਬਸ਼ਰਤੇ ਉਨ੍ਹਾਂ ਨੂੰ ਤੁਸੀਂ ਕਿਹੜੇ ਢੰਗ ਨਾਲ ਲੈਂਦੇ ਹੋ?

ਤਣਾਅ ਨੂੰ ਖੁਦ ‘ਤੇ ਹਾਵੀ ਨਾ ਹੋਣ ਦਿਓ:
ਤਣਾਅ ਪ੍ਰਤੀ ਤੁਹਾਡਾ ਨਜ਼ਰੀਆ ਕੀ ਹੈ? ਉਨ੍ਹਾਂ ਤਮਾਮ ਚਿੰਤਾਂਵਾਂ ਨੂੰ ਲੈ ਕੇ ਹੋਰ ਵੀ ਚਿੰਤਾ ਬਣਾਉਣ ਜਾਂ ਉਸ ‘ਤੇ ਪਾਰ ਪਾਉਣ ਦਾ? ਜੇਕਰ ਤੁਸੀਂ ਸਮਝਦਾਰੀ ਨਾਲ ਚਿੰਤਾਂਵਾਂ ਜਾਂ ਸਮੱਸਿਆਵਾਂ ਨੂੰ ਹੱਲ ਕਰਦੇ ਹੋ, ਤਾਂ ਤਣਾਅ ‘ਤੇ ਜਿੱਤ ਹਾਸਲ ਕਰ ਸਕਦੇ ਹੋ ਜ਼ਿਆਦਾਤਰ ਚਿੰਤਾ ਜਾਂ ਤਣਾਅ ਦੀ ਸਥਿਤੀ ‘ਚ ਘਰ ‘ਚ ਸਭ ਤੋਂ ਵੱਖ ਰਹਿਣਾ, ਕਿਸੇ ਨਾਲ ਵੀ ਗੱਲ ਨਾ ਕਰਨਾ, ਕੋਈ ਕੰਮ ਨਾ ਕਰਨਾ ਤੇ ਇੱਕ ਨੁੱਕਰੇ ਪਏ ਰਹਿਣ ਦੀ ਆਦਤ ਹੁੰਦੀ ਹੈ ਦਿਨ ਦੀਆਂ ਚਿੰਤਾਂਵਾਂ ਨਾਲ ਥੱਕਣ ਤੋਂ ਬਾਅਦ ਘਰ ‘ਚ ਵੱਖ ਰਹਿਣਾ ਸਿਹਤ ਤੇ ਦਿਲ ਦੋਵਾਂ ਲਈ ਨੁਕਸਾਨਦੇਹ ਹੈ ਇਸ ਲਈ ਜਦੋਂ ਵੀ ਤਣਾਅ ਹੋਵੇ, ਇਸ ਨੂੰ ਖੁਦ ‘ਤੇ ਹਾਵੀ ਨਾ ਹੋਣ ਦਿਓ, ਇਹ ਕਈ ਬਿਮਾਰੀਆਂ ਦੀ ਜੜ੍ਹ ਬਣ ਸਕਦਾ ਹੈ।

ਰਿਲੈਕਸ ਹੋਣ ਦਾ ਕਰੋ ਅਭਿਆਸ:
ਚਿੰਤਾ, ਤਣਾਅ ਦਾ ਕਾਰਨ, ਵਾਤਾਵਰਨ ਨਾ ਹੋ ਕੇ ਵਿਸ਼ੇ ਨੂੰ ਵੇਖਣ ਦੇ ਨਜ਼ਰੀਏ ‘ਤੇ ਨਿਰਭਰ ਕਰਦਾ ਹੈ ਜ਼ਿੰਦਗੀ ‘ਚ ਸਮਰੱਥਾ ਤੋਂ ਜ਼ਿਆਦਾ ਉਮੀਦ ਕਰਨਾ ਅਤੇ ਉਮੀਦ ਅਨੁਸਾਰ ਨਤੀਜਾ ਨਾ ਮਿਲਣਾ ਜ਼ਿਆਦਾਤਰ ਤਣਾਅ ਦਾ ਕਾਰਨ ਹੁੰਦਾ ਹੈ ਅਜਿਹੇ ‘ਚ ਆਦਤ ਬਦਲੋ, ਤੁਹਾਡੀ ਗੱਲ, ਵਿਚਾਰ ਸਪੱਸ਼ਟ ਅਤੇ ਸਾਫ-ਸੁਥਰੇ ਪ੍ਰਗਟ ਕਰਨ ਦੀ ਤਣਾਅ ਜਾਂ ਚਿੰਤਾ ਨੂੰ ਘਰੇ ਜਾਂ ਕਰੀਬੀ ਦੋਸਤਾਂ ਨਾਲ ਗੱਲ ਕਰਕੇ ਘੱਟ ਕੀਤਾ ਜਾ ਸਕਦਾ ਹੈ ਅੱਧੇ ਤੋਂ ਜ਼ਿਆਦਾ ਮਾਨਸਿਕ ਤਣਾਵਾਂ ਤੋਂ ਛੁਟਕਾਰਾ ਕਈ ਮਨੋਚਿਕਿਤਸਾ ਪ੍ਰਣਾਲੀਆਂ ਨਾਲ ਪਾਇਆ ਜਾ ਸਕਦਾ ਹੈ ਇਨ੍ਹਾਂ ‘ਚ ਬਾਇਓ ਫੀਡਬੈਕ, ਰਿਲੈਕਸੇਸ਼ਨ, ਹਿਪਨੋਸਿਸ ਅਤੇ ਸਾਈਕੋਥੈਰੇਪੀ ਮੁੱਖ ਹਨ।

ਵੀਡੀਓ

ਹੋਰ
Have something to say? Post your comment
X