ਮੋਹਾਲੀ: 31 ਮਾਰਚ ,ਦੇਸ਼ ਕਲਿੱਕ ਬਿਓਰੋ
ਸ਼ਿਵ ਸ਼ਕਤੀ ਮੰਦਰ ਸੈਕਟਰ 66 ਮੋਹਾਲੀ ਵਿਖੇ ਮੁਫਤ ਖੂਨ ਜਾਂਚ ਅਤੇ ਦੰਦਾਂ ਦਾ ਚੈਕਅੱਪ ਕੈਂਪ ਲਗਾਇਆ ਗਿਆ ਜਿਸ ਵਿਚ ਇਲਾਕੇ ਦੇ ਲੋੜਵੰਦ ਲੋਕਾਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਕੈਂਪ ਨੂੰ ਸਫਲ ਬਣਾਉਣ ਲਈ ਸ਼ਿਵ ਸ਼ਕਤੀ ਮੰਦਰ ਕਮੇਟੀ ਦੇ ਮੌਜੂਦਾ ਪ੍ਰਧਾਨ ਗੋਪਾਲ ਸਿੰਘ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਇਸ ਵਿੱਚ ਨਿੱਜੀ ਹਸਪਤਾਲਾਂ ਦੀਆਂ ਮਾਹਿਰ ਟੀਮਾਂ ਹਾਜ਼ਰ ਸਨ। ਇਸ ਮੌਕੇ ਸ਼ਿਵ ਸ਼ਕਤੀ ਮੰਦਰ ਕਮੇਟੀ ਦੇ ਮੌਜੂਦਾ ਪ੍ਰਧਾਨ ਗੋਪਾਲ ਸਿੰਘ ਨੇ ਦੱਸਿਆ ਕਿ ਸਾਡੀ ਕਮੇਟੀ ਵਿੱਚ ਸੀਨੀਅਰ ਪ੍ਰਧਾਨ ਸਤਪਾਲ ਤਿਆਗੀ, ਜਨਰਲ ਸਕੱਤਰ ਸਤਪਾਲ ਅਰੋੜਾ, ਮੀਤ ਪ੍ਰਧਾਨ ਤ੍ਰਿਲੋਚਨ ਜੈਨ, ਮੀਡੀਆ ਸਕੱਤਰ ਪ੍ਰਦੀਪ ਤ੍ਰਿਪਾਠੀ, ਸੰਯੁਕਤ ਸਕੱਤਰ ਕਾਲੀਚਰਨ, ਸਲਾਹਕਾਰ ਸੁਸ਼ੀਲ ਚੈਂਬਰ ਅਤੇ ਅਨਿਲ ਚੌਧਰੀ , ਕੈਸ਼ੀਅਰ ਰਾਜੇਸ਼ ਪਾਂਡੇ ਅਤੇ ਕ੍ਰਿਸ਼ਨਾ ਨੰਦ ਤੋਂ ਇਲਾਵਾ ਆਡੀਟਰ ਰਾਜੇਸ਼ ਸੱਭਰਵਾਲ ਨੇ ਪੂਰਾ ਸਹਿਯੋਗ ਦਿੱਤਾ। ਪ੍ਰਧਾਨ ਨੇ ਦੱਸਿਆ ਕਿ ਅਜਿਹੇ ਕੈਂਪ ਲਗਾਉਣ ਦਾ ਮੰਤਵ ਇਹ ਸੀ ਕਿ ਜੋ ਲੋਕ ਕਈ ਵਾਰ ਹਸਪਤਾਲ ਜਾਣ ਤੋਂ ਅਸਮਰੱਥ ਹੁੰਦੇ ਹਨ, ਉਨ੍ਹਾਂ ਨੂੰ ਮੰਦਰ ਵਿੱਚ ਕੈਂਪ ਲਗਾ ਕੇ ਸੇਵਾਵਾਂ ਪ੍ਰਦਾਨ ਕੀਤੀਆਂ ਜਾਣ ਅਤੇ ਟੈਸਟ ਤੋਂ ਬਾਅਦ ਕਿਸੇ ਵੀ ਬਿਮਾਰੀ ਜਾਂ ਇਲਾਜ ਸਬੰਧੀ, ਜੋ ਕਿ ਹੋ ਸਕਦਾ ਹੈ, ਮੰਦਰ ਕਮੇਟੀ ਵੱਲੋਂ ਸੰਭਾਲ ਕੀਤੀ ਜਾਵੇਗੀ ਅਤੇ ਹਸਪਤਾਲ ਪ੍ਰਬੰਧਕਾਂ ਵੱਲੋਂ ਛੋਟ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸ਼ਿਵ ਸ਼ਕਤੀ ਮੰਦਿਰ ਵਿਖੇ ਪਹਿਲੀ ਵਾਰ ਖੂਨ ਜਾਂਚ ਕੈਂਪ ਲਗਾਇਆ ਗਿਆ ਹੈ, ਜਿਸ ਵਿੱਚ ਖੂਨ ਸਬੰਧੀ ਲਗਭਗ ਸਾਰੇ ਟੈਸਟ ਮੁਫਤ ਕੀਤੇ ਗਏ। ਉਨ੍ਹਾਂ ਨੇ ਮੰਦਿਰ ਵਿੱਚ ਕੈਂਪ ਲਗਾਉਣ ਲਈ ਆਈ.ਵੀ.ਵਾਈ ਹਸਪਤਾਲ ਪ੍ਰਬੰਧਨ ਦਾ ਵੀ ਧੰਨਵਾਦ ਕੀਤਾ।