ਮੋਹਾਲੀ: 20 ਜਨਵਰੀ, ਜਸਵੀਰ ਸਿੰਘ ਗੋਸਲ
ਇਲਾਕੇ ਦੇ ਸਮੂਹ ਫੁੱਟਬਾਲ ਪ੍ਰੇਮੀਆਂ ਵੱਲੋਂ ਇੱਕ ਰੋਜ਼ਾ ਫੁੱਟਬਾਲ ਕੱਪ ਮਿਤੀ 21-1-2024 ਦਿਨ ਐਤਵਾਰ ਨੂੰ ਪਿੰਡ ਸਿੰਘਪੁਰਾ ਵਿਖੇ ਕਰਵਾਇਆ ਜਾ ਰਿਹਾ ਹੈ ।ਜਿਸ ਵਿੱਚ ਜਿਲ੍ਹਾ ਐਸ,ਏ,ਐਸ ਨਗਰ ਦੇ ਪਿੰਡਾਂ ਦੀਆਂ ਅੱਠ ਟੀਮਾਂ ਕਲੱਬ ਦੇ ਤੌਰ ਤੇ ਭਾਗ ਲੈਣਗੀਆਂ।ਇਸ ਟੂਰਨਾਮੈਂਟ ਦਾ ਮੁੱਖ ਮੰਤਵ ਨਿਰਪੱਖ,ਸਿਆਸਤ ਤੇ ਪਾਰਟੀਬਾਜ਼ੀ ਤੋਂ ਉਪੱਰ ਉੁੱਠ ਕੇ ਪਿੰਡਾਂ ਵਿੱਚ ਚੰਗਾ ਖੇਡ ਮਾਹੌਲ ਵਿਕਸਿਤ ਕਰਨਾ ਹੈ । ਜਿਲ੍ਹਾ ਫੁੱਟਬਾਲ ਕੋਚ ਗੁਰਜੀਤ ਸਿੰਘ ਨੇ ਦੱਸਿਆ ਕੇ ਚੰਗੀ ਖੇਡ ਦਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ । ਸਟੇਟ ਪੱਧਰ ਦੇ ਖਿਡਾਰੀ ਅਤੇ ਖੇਡ ਅਧਿਆਪਕ ਮਨਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਤ ਨਾਲ ਨਸ਼ਿਆਂ ਅਤੇ ਅਪਰਾਧਾਂ ਤੋਂ ਬਚਿਆ ਜਾ ਸਕਦਾ ਹੈ। ਇਸ ਦੌਰਾਨ ਅਮਰਿੰਦਰ ਸਿੰਘ ਧਨੋਆ, ਮਨਪ੍ਰੀਤ ਸਿੰਘ,ਰਾਜੂ, ਆਦਿ ਖਿਡਾਰੀ ਹਾਜ਼ਰ ਸਨ।