ਡਾ ਅਜੀਤਪਾਲ ਸਿੰਘ ਐੱਮ ਡੀ
ਆਮ ਹਾਲਤਾਂ ਵਿੱਚ ਔਰਤ ਦੇ ਸਰੀਰ ਅੰਦਰ ਭਰੂਣ ਦਾ ਵਿਕਾਸ ਬੱਚੇਦਾਨੀ ਵਿੱਚ ਹੁੰਦਾ ਹੈ ਪਰ ਜਦ ਭਰੂਣ ਬੀਜਵਾਹਿਨੀ (ਫੈਲੋਪੀਆਨ ਟਿਉਬ) ਵਿੱਚ ਹੀ ਫਸ ਕੇ ਵਿਕਸਿਤ ਹੋਣ ਲੱਗੇ ਜਾਂ ਅੰਡੇਦਾਨੀ (ਓਵਰੀ), ਸਰਵਿਕਸ ਆਦਿ ਚ ਭਰੂਣ ਫਸ ਜਾਂਦਾ ਹੈ ਤਾਂ ਉਸ ਹਾਲਤ ਨੂੰ ਇੱਕਟੌਪਿਕ ਪੈ੍ਗਨੈਂਸੀ ਕਿਹਾ ਜਾਂਦਾ ਹੈ। ਆਮ ਕਰਕੇ ਮਰਦ ਦੇ ਸ਼ੁਕਰਾਣੂ ਔਰਤ ਦੀ ਫਿਲੋਪੀਅਨ ਟਿਊਬ ਦੇ ਬਾਹਰੀ ਭਾਗ (ਐਂਪੂਲਾ) ਚ ਡਿੰਬ ਜਾਂ ਅੰਡੇ ਨਾਲ ਮਿਲ ਕੇ ਫਰਟੀਲਾਇਜ਼ ਹੁੰਦਾ ਹੈ। ਇਸ ਪਿੱਛੋਂ ਬੀਜਵਹਿਣੀ (ਫੈਲੋਪੀਅਨ ਟਿਉੂਬ) ਚ ਮੌਜੂਦ ਸਿਲੀਆ (ਸੂਖਮ ਰੋਮ) ਦੀਅਕਲੋਂ ਪਿੰਟੂ ਚ ਸੰਚਾਲਨ ਕਿਰਿਆ ਰਾਹੀਂ ਨਹੀਂ ਇਹ ਭਰੂਣ ਜਾਂ ਫਰਟੀਲਾਈਜ਼ ਅੰਡਾ ਬੱਚੇਦਾਨੀ ਵੱਲ ਵਧਦਾ ਹੈ ਤੇ ਅੰਤ ਚ ਬੱਚੇਦਾਨੀ ਅੰਦਰ ਟਿਕ ਜਾਂਦਾ ਹੈ, ਜਿੱਥੇ ਇਸਦਾ ਅਸਲੀ ਟਿਕਾਣਾ ਹੁੰਦਾ ਹੈ ਪਰ ਇੱਕਟੌਪਿਕ ਪ੍ਰੈਗਨੈਂਸੀ ਚ ਭਰੂਣ ਬੀਜਵਹਿਨੀ ਫਿਲੋਪੀਅਨ ਟਿਊਬ ਚ ਫਸ ਕੇ ਉੱਤੇ ਹੀ ਵਿਕਸਿਤ ਹੋਣ ਲਗਦਾ ਹੈ।ਇਸ ਨੂੰ ਇੱਕਟੌਪਿਕ ਪ੍ਰੈਗਨੈਂਸੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਕਾਰਣ:-
ਭਰੂਣ ਦੇ ਬੀਜਵਹਿਣੀ ਚ ਫਸੇ ਰਹਿਣ ਦੇ ਕਾਰਣ ਹੇਠ ਲਿਖੇ ਹੋ ਸਕਦੇ ਹਨ:
(1)ਆਈ ਵੀ ਐਫ (ਟੈਸਟ ਟਿਉੁਬ ਰਾਹੀਂ ਗਰਭ ਧਾਰਨ) ਵਿੱਚ ਵੀ ਇਕਟੌਪਿਕ ਪ੍ਰੈਗਨੈਂਸੀ ਹੋਣ ਦੀ ਸੰਭਾਵਣਾ ਹੁੰਦੀ ਹੈ ਕਿਉਂਕਿ ਬਾਹਰੋਂ ਤਿਆਰ ਹੋਇਆ ਭਰੂਣ ਜਦ ਬੱਚੇਦਾਨੀ ਚ ਟਿਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਫੈਲੋਪੀਅਨ ਟਿਉੂਬ (ਬੀਜਵਹਿਣੀ) ਚ ਪਹੁੰਚ ਜਾਂਦਾ ਹੈ।
(2) ਪੈਲਵਿਸ ਦੀ ਸੋਜ ਕਾਰਨ ਬੀਜਵਹਿਣੀ ਨਲੀ ਚ ਜਾਂ ਤਾਂ ਵਿਗਾੜ ਆ ਜਾਂਦਾ ਹੈ, ਉਹ ਤੰਗ ਹੋ ਜਾਂਦੀ ਹੈ ਜਾਂ ਫਿਰ ਬੰਦ ਹੋ ਜਾਂਦੀ ਹੈ ਜਾਂ ਫਿਰ ਉਸ ਅੰਦਰਲੇ ਸੀਰੀਆ ਨਿਕੰਮੇ ਹੋ ਜਾਂਦੇ ਹਨ। ਜਿਸ ਕਾਰਨ ਭਰੂਣ ਬੱਚੇਦਾਨੀ ਵੱਲ ਨਹੀਂ ਵਧ ਸਕਦਾ ਅਤੇ ਨਲੀ ਚ ਫਸ ਉਥੇ ਹੀ ਵਿਕਸਤ ਹੋਣ ਲਗਦਾ ਹੈ।
(3) ਅਕਸਰ ਗਰਭ ਨਿਰੋਧਕ (ਆਈ ਯੂ ਸੀ ਡੀ) ਦੇ ਗਲਤ ਟਿਕਾਅ (ਇੰਪਲਾਂਟੇਸ਼ਨ) ਨਾਲ ਵੀ ਬੀਜਵਹਿਣੀ ਨੂੰ ਹਰਜਾ ਹੁੰਦਾ ਹੈ ਜਿਸ ਕਾਰਨ ਇੱਕਟੌਪਿਕ ਪ੍ਰੈਗਨੈਂਸੀ ਦੀ ਸੰਭਾਵਨਾ ਹੁੰਦੀ ਹੈ।
ਲੱਛਣ:-
ਇੱਕਟੌਪਿਕ ਪ੍ਰੈਗਨੈਂਸੀ ਚ ਵੀ ਲੱਛਣ ਉਹੀ ਹੁੰਦੇ ਹਨ ਜੋ ਆਮ ਗਰਭ ਅਵਸਥਾ ਚ ਹੁੰਦੇ ਹਨ ਜਿਵੇਂ ਮਾਂਹਾਵਾਰੀ ਦੇ ਰੁਕ ਜਾਣਾ, ਸਵੇਰੇ ਸਵੇਰੇ ਜੀਅ ਕੱਚਾ ਹੋਣਾ ਆਦਿ ਇਸ ਤੋਂ ਇਲਾਵਾ ਇੱਕਟੌਪਿਕ ਪ੍ਰੈਗਨੈਂਸੀ ਦੇ ਕੁੱਝ ਹੋਰ ਲੱਛਣ ਵੀ ਹੁੰਦੇ ਹਨ ਜਿਵੇਂ ਜ਼ਿਆਦਾਤਰ ਔਰਤਾਂ ਚ ਪੇਟ ਦਰਦ ਉਸ ਪਾਸੇ ਹੁੰਦਾ ਹੈ, ਜਿੱਥੇ ਭਰੂਣ ਫਸਿਆ ਹੁੰਦਾ ਹੈ। ਔਰਤ ਨੂੰ ਨਿਰੰਤਰ ਇਹ ਅਹਿਸਾਸ ਰਹਿੰਦਾ ਹੈ ਕਿ ਕੁਝ ਠੀਕ ਨਹੀਂ ਲੱਗਦਾ। ਜਦ ਇਹ ਸ਼ਿਕਾਇਤ ਡਾਕਟਰ ਤਕ ਜਾਂਦੀ ਹੈ ਤਾਂ ਇਹ ਡਾਕਟਰ ਦੀ ਕੁਸ਼ਲਤਾ ਤੇ ਨਿਰਭਰ ਕਰਦਾ ਹੈ ਕਿ ਉਹ ਇੱਕਟੌਪਿਕ ਪ੍ਰੈਗਨੈਂਸੀ ਨੂੰ ਜਾਂਚ ਰਾਹੀਂ ਫੜ ਸਕਦਾ ਹੈ ਜਾਂ ਨਹੀਂ। ਜਿਵੇਂ ਜਿਵੇਂ ਭਰੂਣ ਵਿਕਸਿਤ ਹੁੰਦਾ ਜਾਂਦਾ ਹੈ ਤਾਂ ਬੀਜਵਹਿਣੀ ਦੀ ਸੁੰਗੜੀ ਹੋਈ ਤੰਗ ਗੋਲਾਈ ਉਸ ਨੂੰ ਵਧਣ ਤੋਂ ਰੋਕਦੀ ਹੈ ਅਤੇ ਹੌਲੀ ਹੌਲੀ ਵਧਦੀ ਭਰੂਣ ਦੇ ਦਬਾਅ ਕਾਰਨ ਬੀਜ਼ਨਲੀ ਫਟ ਜਾਂਦੀ ਹੈ, ਜਿਸ ਨਾਲ ਔਰਤ ਦੇ ਪੇਟ ਵਿੱਚ ਤੇਜ਼ ਦਰਦ ਹੁੰਦਾ ਹੈ ਅਤੇ ਅਸਹਿ ਪੀੜ ਹੁੰਦੀ ਹੈ। ਉਹ ਮਰੀਜ਼ ਕੌਮਾਂ ਚ ਜਾ ਸਕਦੀ ਹੈ। ਇਹ ਸਥਿਤੀ ਬੇਹੱਦ ਗੰਭੀਰ ਹੁੰਦੀ ਹੈ ਤੇ ਇਹ ਦਾ ਫੌਰੀ ਇਲਾਜ ਕਰਨ ਦੀ ਲੋੜ ਪੈਂਦੀ ਹੈ।
ਇੱਕ ਟੌਪਿਕ ਪ੍ਰੈਗਨੈਂਸੀ ਲਈ ਜਾਂਚ:-
ਜਦੋਂ ਡਾਕਟਰੀ ਵਿਗਿਆਨ ਇਨ੍ਹਾਂ ਵਿਕਸਤ ਨਹੀਂ ਹੁੰਦਾ ਸੀ ਤਾਂ ਉਦੋਂ ਇੱਕਟੌਪਿਕ ਪ੍ਰੈਗਨੈਂਸੀ ਦੇ ਫਟਣ ਪਿਛੋਂ ਹੀ ਪਤਾ ਲਗਦਾ ਸੀ। ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਸੀ। ਅਜਿਹੀ ਹਾਲਤ ਵਿੱਚ ਨਾ ਸਿਰਫ਼ ਔਰਤ ਦੀ ਜਾਨ ਖਤਰੇ ਚ ਰਹਿੰਦੀ ਸੀ ਬਲਕਿ ਫੈਲੋਪੀਅਨ ਟਿਊਬ ਦੇ ਖਤਮ ਹੋਣ ਨਾਲ ਉਸਦੇ ਦੁਆਰਾ ਗਰਭ ਧਾਰਨ ਦੀ ਸੰਭਾਵਨਾ ਵੀ ਖਤਮ ਹੋ ਜਾਂਦੀ ਸੀ। ਬੀਜ ਨਲਿਕਾ ਦੇ ਫੱਟਣ ਦੇ ਕਾਰਨ ਵਗਦੇ ਹੋਏ ਖੂਨ ਨੂੰ ਰੋਕਣ ਲਈ ਅਤੇ ਔਰਤ ਦੀ ਜਾਨ ਬਚਾਉਣ ਲਈ ਸਿਰਫ਼ ਇੱਕ ਹੀ ਰਾਹ ਬਚ ਜਾਂਦਾ ਸੀ, ਉਹ ਸੀ 'ਆਪ੍ਰੇਸ਼ਨ'। ਆਪ੍ਰੇਸ਼ਨ ਦੌਰਾਨ ਖੂਨ ਬੰਦ ਕਰਨ ਦੇ ਨਾਲ ਹੀ ਪੂਰੀ ਬੀਜ ਨਲਿਕਾ ਨੂੰ ਹੀ ਕੱਢ ਦਿੱਤਾ ਜਾਂਦਾ ਸੀ। ਪਰ ਅੱਜ ਡਾਕਟਰੀ ਇਲਾਜ ਚ ਆਈ ਕ੍ਰਾਂਤੀ ਦੇ ਸਿੱਟੇ ਵਜੋਂ ਇੱਕਟੌਪਿਕ ਪ੍ਰੈਗਨੈਂਸੀ ਦਾ ਪਤਾ ਪਹਿਲਾਂ ਹੀ ਮਾਂਹਵਾਰੀ ਰੁਕਦਿਆਂ ਹੀ ਲਾਇਆ ਜਾ ਸਕਦਾ ਹੈ। ਜੇ ਇਕਟੌਪਿਕ ਪ੍ਰੈਗਨੈੰਸੀ ਦੌਰਾਨ ਭਰੂਣ ਗਲਤ ਜਗ੍ਹਾ ਤੇ ਟਿਕ ਗਿਆ ਹੈ ਤਾਂ ਉਸ ਨੂੰ ਬਚਾਉਣਾ ਤਾਂ ਸੰਭਵ ਨਹੀਂ ਪਰ ਔਰਤ ਦੀ ਬੀਜਨਲਿਕਾ ਨੂੰ ਫਟਨ ਤੋਂ ਰੋਕ ਕੇ ਉਸ ਨੂੰ ਇਕ ਦੁਰਘਟਨਾ ਤੋਂ ਬਚਿਆ ਜਾ ਸਕਦਾ ਹੈ। ਇਸ ਨਾਲ ਉਸ ਦੇ ਦੁਬਾਰਾ ਗਰਭ ਧਾਰਨ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਸ ਵਾਸਤੇ ਐਚਸੀਜੀ ਖ਼ੂਨ ਜਾਂਚ ਤੇ ਅਲਟਰਾਸਾਊਂਡ ਆਦਿ ਜਾਂਚਾਂ ਨਾਲ ਇੱਕਟੌਪਿਕ ਪੈ੍ਗਨੈਂਸੀ ਦਾ ਪਤਾ ਲਾਇਆ ਜਾ ਸਕਦਾ ਹੈ। "ਬੀਟਾ ਐਚਸੀਜੀ" ਨੂੰ ਗਰਭਵਤੀ ਹੋਣ ਦਾ ਸਰਵਉੱਚ ਪ੍ਮਾਣ ਮੰਨਿਆ ਜਾਂਦਾ ਹੈ ਪਰ ਜਾਂਚ ਤੋਂ ਇਹ ਨਹੀਂ ਪਤਾ ਲੱਗਦਾ ਕਿ ਭਰੂਣ ਕਿਥੇ ਟਿਕਿਆ ਹੋਇਆ ਹੈ, ਬੱਚੇਦਾਨੀ ਵਿੱਚ ਜਾਂ ਅੰਡੇਦਾਨੀ ਜਾਂ ਬੀਜ ਨਲਿਕਾ ਵਿੱਚ ? ਸਹੀ ਸਿੱਟਾ ਕੱਢਣ ਲਈ ਐਚਸੀਜੀ ਜਾਂਚ ਦੇ ਨਾਲ ਨਾਲ ਅਲਟਰਾਸਾਉਂਡ ਕਰਾਉਣੀ ਵੀ ਸਹੀ ਹੁੰਦੀ ਹੈ ਤਾਂ ਕਿ ਪਤਾ ਸਹੀ ਲੱਗੇ। ਇਸ ਪਿੱਛੋਂ ਜੇ ਸ਼ੱਕ ਹੋਵੇ ਤਾਂ ਇਹੀ ਟੈਸਟ ਹਰ ਤਿੰਨ ਦਿਨ ਦੇ ਫ਼ਰਕ ਨਾਲ ਕੀਤੇ ਜਾਂਦੇ ਹਨ ਜਦ ਤਕ ਸਪੱਸ਼ਟ ਸਿੱਟਾ ਨਹੀਂ ਨਿਕਲਦਾ। ਐਚਸੀਜੀ ਜਾਂਚ ਜੇ 100 ਮਿ.ਲਿ. ਤੋਂ ਵੱਧ ਆਵੇ ਤਾਂ ਇਸ ਨੂੰ "ਥਰੈਸ਼ਹੋਲਡ" ਸੰਖਿਆ ਮੰਨਿਆ ਜਾਂਦਾ ਹੈ ਅਤੇ ਅਲਟਰਾਸਾਉਂਡ ਪਿੱਛੋਂ ਵੀ ਜੇ ਕੋਈ ਠੋਸ ਨਤੀਜਾ ਨਹੀਂ ਨਿਕਲਦਾ ਤਾਂ ਫਿਰ ਡਾਕਟਰ ਇਹ ਮੰਨ ਲੈਂਦੇ ਹਨ ਕਿ ਇਹ ਇੱਕਟੌਪਿਕ ਪ੍ਰੈਗਨੈਂਸੀ ਹੀ ਹੈ ਅਤੇ ਸਾਰਾ ਇਲਾਜ ਸਹੀ ਦਿਸ਼ਾ ਵਿੱਚ ਕੀਤਾ ਜਾਂਦਾ ਹੈ। ਇੱਕਟੌਪਿਕ ਪ੍ਰੈਗਨੈਂਸੀ ਦੀ ਹਾਲਤ ਵਿੱਚ 'ਸੀਰਮ ਪੋ੍ਜੇਸਟੋ੍ਨ' ਦੀ ਜਾਂਚ ਵੀ ਫ਼ਾਇਦੇਮੰਦ ਰਹਿੰਦੀ ਹੈ ਕਿਉਂਕਿ ਇਸ ਦੀ ਸੰਖਿਆ ਆਮ ਗਰਭਅਵਸਥਾ ਦੀ ਤੁਲਨਾ ਚ ਘੱਟ ਆਉਂਦੀ ਹੈ। ਲੈਪਰੋਸਕੋਪੀ ਵਿਧੀ ਨਾਲ ਵੀ ਠੋਸ ਨਤੀਜੇ ਤੇ ਪਹੁੰਚਿਆ ਜਾ ਸਕਦਾ ਹੈ ਕਿ ਇਕਟੌਪਿਕ ਪੈ੍ਗਨੈਂਸੀ ਹੈ ਜਾਂ ਨਹੀਂ। ਲੈਪਰੋਸਕੋਪੀ ਨਾਲ ਅੰਡੇਦਾਨੀ ਦੀ ਨਲੀ ਚ ਵਿਕਸਿਤ ਹੁੰਦਾ ਭਰੂਣ ਸਾਫ ਨੀਲੇ ਰੰਗ ਦਾ ਵਿਖਾਈ ਦਿੰਦਾ ਹੈ।
ਇੱਕਟੌਪਿਕ ਪ੍ਰੈਗਨੈਂਸੀ ਦਾ ਇਲਾਜ:-
ਇਕ ਅਰਬੀ ਲੇਖਕ ਇਲਬਉੂਸਿਸ ਨੇ ਸੰਨ 963 ਈਸਵੀ ਚ ਇੱਕਟੌਪਿਕ ਪ੍ਰੈਗਨੈਂਸੀ ਬਾਰੇ ਸਭ ਤੋਂ ਪਹਿਲਾਂ ਜਾਣੂ ਕਰਾਇਆ ਸੀ। ਉਦੋਂ ਤੋਂ ਲੈ ਕੇ ਅੱਜ ਤਕ ਕਰੀਬ ਇੱਕ ਹਜ਼ਾਰ ਪ੍ਰੈਗਨੈਂਸੀ ਵਿਚੋਂ ਇਕ ਇੱਕਟੌਪਿਕ ਪੈ੍ਗਨੈਂਸੀ ਹੁੰਦੀ ਹੈ। ਕੁਝ ਸਾਲ ਪਹਿਲਾਂ ਤੱਕ ਇਸ ਨੂੰ ਇਕ ਭਿਆਨਕ ਸਰਾਪ ਮੰਨਿਆ ਜਾਂਦਾ ਸੀ ਜੋ ਬੱਚੇਦਾਨੀ ਅੰਦਰ ਸਿਸ਼ੂ ਤੇ ਗਰਭਵਤੀ ਔਰਤ ਦੋਨਾਂ ਲਈ ਜਾਨਲੇਵਾ ਸਾਬਤ ਹੁੰਦਾ ਸੀ ਪਰ ਹੁਣ ਡਾਕਟਰੀ ਜਗਤ ਚ ਹੋਈਆਂ ਖੋਜਾਂ ਕਰਕੇ ਇਸ ਦਾ ਇਲਾਜ ਲੱਭ ਲਿਆ ਗਿਆ ਹੈ। ਜੇ ਸਮੇਂ ਸਿਰ ਇਸ ਦਾ ਪਤਾ ਲੱਗ ਜਾਵੇ ਤਾਂ ਇਸ ਦਾ ਇਲਾਜ ਆਸਾਨੀ ਨਾਲ ਹੋ ਸਕਦਾ ਹੈ। ਇੱਕਟੌਪਿਕ ਪ੍ਰੈਗਨੈਂਸੀ ਦੇ ਜਲਦੀ ਪਤਾ ਲੱਗਣ ਦਾ ਇੱਕ ਫ਼ਾਇਦਾ ਹੁੰਦਾ ਹੈ ਕਿ ਸਮੇਂ ਸਿਰ ਬੀਜਨਲੀ ( ਫੈਲੋਪੀਅਨ ਟਿਉੂਬ) ਨੂੰ ਫਟਣ ਤੋਂ ਬਚਾਇਆ ਜਾ ਸਕਦਾ ਹੈ, ਜਿਸ ਦੇ ਸਿੱਟੇ ਵਜੋਂ ਔਰਤ ਦੇ ਦੁਬਾਰਾ ਗਰਭ ਧਾਰਨ ਦੀ ਸੰਭਾਵਨਾ ਬਣੀ ਰਹਿੰਦੀ ਹੈ। ਕੁਦਰਤੀ ਤੌਰ ਤੇ ਔਰਤ ਦੇ ਦੋ ਅੰਡੇਦਾਨੀਆਂ ਹੁੰਦੀਆਂ ਹਨ। ਇਹ ਤਰਕ ਕਿ ਜੇ ਇੱਕ ਅੰਡੇਦਾਨੀ (ਓਵਰੀ) ਦੀ ਨਲੀ ਖਰਾਬ ਵੀ ਹੋ ਜਾਂਦੀ ਹੈ ਤਾਂ ਦੂਜੀ ਸਾਈਡ ਦੀ ਅੰਡੇਦਾਨੀ ਤੋਂ ਔਰਤ ਗਰਭਵਤੀ ਹੋ ਸਕਦੀ ਹੈ। ਇਹ ਗਲਤ ਧਾਰਨਾ ਹੈ। ਇਸਦਾ ਕਾਰਨ ਇਹ ਹੈ ਕਿ ਜ਼ਿਆਦਾਤਰ ਇੱਕਟੌਪਕ ਪ੍ਰੈਗਨੈਂਸੀ (ਗਲਤ ਥਾਂ ਤੇ ਭਰੂਣ ਦੇ ਟਿਕ ਜਾਣ ਦੀ ਗਰਭ ਅਵਸਥਾ) ਇਸ ਲਈ ਹੁੰਦੀਆਂ ਹਨ ਕਿ ਕਿਉਂਕਿ ਪੈਲਵਿਕ ਚ ਕਿਸੇ ਕਾਰਨ ਕਰਕੇ ਸੋਜ ਆ ਜਾਂਦੀ ਹੈ ਜਾਂ ਉਸ ਦੇ ਸਿਲੀਆ ਚ ਕੰਮ ਨਹੀਂ ਕਰਦੇ। ਹਾਲਾਂ ਕਿ ਇੱਕਟੋਪਿਕ ਪ੍ਰੈਗਨੈਂਸੀ ਚ ਸੱਠ ਫੀਸਦੀ ਔਰਤਾਂ ਗਰਭ ਧਾਰਨ ਕਰ ਲੈਂਦੀਆਂ ਹਨ ਪਰ ਚਾਲੀ ਫੀਸਦੀ ਔਰਤਾਂ ਚ ਸੰਭਾਵਨਾ ਘੱਟ ਹੁੰਦੀ ਹੈ। ਜੇ ਇੱਕਟੌਪਿਕ ਪੈ੍ਗਨੈਂਸੀ ਹੋਈ ਹੈ ਤਾਂ ਇਸ ਦਾ ਮਤਲਬ ਹੈ ਕਿ ਔਰਤਾਂ ਦੀ ਅੰਡੇਦਾਨੀ ਤੋਂ ਮਰਦ ਦਾ ਸਕਰਾਣੂ ਦੋਨੋਂ ਸਮਰੱਥ ਹਨ ਅਤੇ ਸਰਗਰਮ (ਕਾਰਜਸ਼ੀਲ) ਵੀ ਹਨ ਤਾਂ ਹੀ ਤਾਂ ਭਰੂਣ ਸਫਲਤਾਪੂਰਵਕ ਬਣਿਆ ਸੀ ਪਰ ਇਸ ਦਾ ਟਿਕਾਅ ਗਲਤ ਥਾਂ ਹੋ ਗਿਆ। ਇਹ ਸਮੱਸਿਆ ਸਿਰਫ਼ ਬੀਜ ਵਹਿਨੀ ਨਾਲੀ (ਫੈਲੋਪੀਅਨ ਟਿਊਬ) ਚ ਹੈ ਜੋ ਸਹੀ ਇਲਾਜ ਪਿੱਛੋਂ ਹੀ ਠੀਕ ਹੋ ਸਕਦੀ ਹੈ।
* ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ
9815629301