ਨਵੀਂ ਦਿੱਲੀ: 24 ਦਸੰਬਰ, ਦੇਸ਼ ਕਲਿੱਕ ਬਿਓਰੋ
ਕੁਸ਼ਤੀ ਫੈਡਰੇਸ਼ਨ ‘ਚ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੇ ਕਰੀਬੀ ਸੰਜੇ ਸਿੰਘ ਨੂੰ ਪ੍ਰਧਾਨ ਬਣਾਏ ਤੋਂ ਬਾਅਦ, ਪਹਿਲਵਾਨ ਬਜਰੰਗ ਪੂਨੀਆ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਘਰ ਦੇ ਬਾਹਰ ਫੁੱਟਪਾਥ 'ਤੇ ਆਪਣਾ ਪਦਮਸ਼੍ਰੀ ਪੁਰਸਕਾਰ ਰੱਖਿਆ ਸੀ। ਬਜਰੰਗ ਤੋਂ ਬਾਅਦ ਹੁਣ ਵਰਿੰਦਰ ਯਾਦਵ ਨੇ ਵੀ ਪਦਮਸ਼੍ਰੀ ਪੁਰਸਕਾਰ ਵਾਪਸ ਕਰਨ ਦਾ ਐਲਾਨ ਕੀਤਾ ਹੈ। ਵਰਿੰਦਰ ਸਿੰਘ ਯਾਦਵ ਨੂੰ 2021 ਵਿੱਚ ਪਦਮ ਸ਼੍ਰੀ ਪੁਰਸਕਾਰ ਮਿਲਿਆ ਸੀ।
ਪਹਿਲਵਾਨ ਵਰਿੰਦਰ ਯਾਦਵ ਨੇ ਸੋਸ਼ਲ ਮੀਡੀਆ 'ਤੇ ਸ਼ਾਖਸੀ ਮਲਿਕ ਦੀ ਫੋਟੋ ਸਾਂਝੀ ਕਰਕੇ ਲਿਖਿਆ ਹੈ ਕਿ ਪ੍ਰਧਾਨ ਮੰਤਰੀ ਜੀ ਮੈਂ ਵੀ ਆਪਣੀ ਭੈਣ ਅਤੇ ਦੇਸ਼ ਦੀ ਬੇਟੀ ਲਈ ਪਦਮਸ੍ਰੀ ਵਾਪਸ ਕਰ ਦੇਵਾਂਗਾ। ਮੈਨੂੰ ਆਪਣੀ ਭੈਣ ‘ਤੇ ਮਾਣ ਹੈ।