Hindi English Sunday, 27 April 2025 🕑
BREAKING
4000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ PSPCL ਦੇ ਲਾਈਨਮੈਨ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਪੰਚਾਇਤੀ ਚੋਣਾਂ : ਮੋਹਾਲੀ ਜ਼ਿਲ੍ਹੇ ਵਿੱਚ ਸਰਪੰਚੀ ਲਈ ਰਾਖਵੀਆਂ ਸੀਟਾਂ ਦਾ ਐਲਾਨ ਸਾਬਕਾ ਫੌਜੀ ਨੇ ਪੁੱਤ ਨਾਲ ਮਿਲ ਕੇ ਕੀਤਾ ਬਜ਼ੁਰਗ ਨੰਬਰਦਾਰ ਦਾ ਕਤਲ ਪੰਜਾਬ ‘ਚ APP ਆਗੂ ਤੇ ਸਾਥੀਆਂ ‘ਤੇ ਕਾਤਲਾਨਾ ਹਮਲਾ ਫਿਰ ਲੱਗੇ ਭੂਚਾਲ ਦੇ ਝਟਕੇ ਪੀਸੀਐਸ ਅਧਿਕਾਰੀ ਨੂੰ ਦਿੱਤਾ ਸਿੱਖਿਆ ਬੋਰਡ ਦੇ ਸਕੱਤਰ ਦਾ ਵਾਧੂ ਚਾਰਜ ਸ਼ਰਮਨਾਕ : ਪੰਜਾਬ ‘ਚ 85 ਸਾਲਾ ਹੈਵਾਨ ਵਲੋਂ ਮਾਸੂਮ ਨਾਲ ਬਲਾਤਕਾਰ ਦਿਲਜੀਤ ਦੋਸਾਂਝ ਨੂੰ ਝਟਕਾ, ਸ਼ੈਂਸਰ ਬੋਰਡ ਨੇ ਨਵੀਂ ਫਿਲਮ ‘ਪੰਜਾਬ 95’ ’ਤੇ ਚਲਾਈ ਕੈਂਚੀ ਡਿਪਟੀ ਕਮਿਸ਼ਨਰ ਵੱਲੋ ਪੰਚਾਇਤੀ ਚੋਣਾਂ ਲਈ ਸਰਪੰਚਾਂ ਦੀ ਰਿਜਰਵੇਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਲਾਡੋਵਾਲ ਟੋਲ ਪਲਾਜ਼ਾ ਭਲਕੇ ਤੋਂ ਫਿਰ ਹੋਵੇਗਾ ਮੁਫ਼ਤ

ਸਿਹਤ/ਪਰਿਵਾਰ

More News

ਸਿਹਤਨਾਮਾ : ਪੀਲੀਆ ਦੀ ਬਿਮਾਰੀ : ਕਾਰਨ, ਲੱਛਣ, ਇਲਾਜ ਅਤੇ ਉਪਾਅ

Updated on Thursday, December 07, 2023 08:56 AM IST

  ਡਾ ਅਜੀਤਪਾਲ ਸਿੰਘ ਐੱਮ ਡੀ ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ                                                                 

 

ਅੱਖਾਂ, ਨਹੁੰ ,ਚਮੜੀ ਤੇ ਪੇਸ਼ਾਬ ਜਦੋਂ ਪੀਲੇ ਹੋ ਜਾਣ ਤਾਂ ਉਸ ਨੂੰ ਪੀਲਿਆ ਕਿਹਾ ਜਾਂਦਾ ਹੈ। ਇਕ ਲੱਛਣ ਹੈ ਰੋਗ ਨਹੀਂ। ਅੱਜਕਲ ਖਾਣ ਪੀਣ ਦੀ ਹਫੜਾ ਤਫੜੀ, ਦੂਸ਼ਿਤ ਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਲਗਾਤਾਰ ਵੱਧ ਰਹੀ ਹੈ ਜਿਸ ਕਰਕੇ ਲੋਕ ਕਈ ਤਰ੍ਹਾਂ ਦੇ ਵਿਗਾੜਾਂ ਦਾ ਸ਼ਿਕਾਰ ਬਣੇ ਰਹੇ ਹਨ। ਪੱਛਮੀ ਦੇਸ਼ਾਂ ਦੀ ਤਰਜ਼ ਤੇ ਖਾਣ ਪੀਣ ਤੇ ਰਹਿਣ ਸਹਿਣ ਨੂੰ ਤੇਜ਼ੀ ਨਾਲ ਅਪਣਾਉਣ ਦਾ ਸਿੱਟਾ ਇਹ ਨਿਕਲਿਆ ਹੈ ਕਿ ਸ਼ਰਾਬ ਪੀਣ ਵਾਲਿਆਂ ਦੀ ਗਿਣਤੀ ਵਧ ਰਹੀ ਹੈ। ਦੁੱਖ ਦੀ ਗੱਲ ਹੈ ਕਿ ਸ਼ਰਾਬ ਤੇ ਦੂਜੇ ਨਸ਼ਿਆਂ ਦੀ ਵਰਤੋਂ ਸਾਡੀ ਨਵੀਂ ਪੀੜ੍ਹੀ ਕਰ ਰਹੀ ਹੈ ਜਿਨ੍ਹਾਂ ਦੀ ਪੂਰੀ ਜ਼ਿੰਦਗੀ ਦਾ ਸਫ਼ਰ ਅਜੇ ਬਾਕੀ ਹੈ। ਮਨੁੱਖ ਦੇ ਸਰੀਰ ਅੰਦਰਲੇ ਅੰਗਾਂ ਵਿੱਚੋਂ ਬੇਹੱਦ ਅਹਿਮ ਅੰਗ ਜਿਗਰ ਹੁੰਦਾ ਹੈ। ਉਸ ਦੀ ਕਾਰਜਸ਼ੀਲਤਾ ਚ ਕਮੀ ਜਾਂ ਗੜਬੜ ਕਰਕੇ ਕਈ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ।

 ਜਿਗਰ ਸਰੀਰ ਦੀ ਸਭ ਤੋਂ ਵੱਡੀ ਤੇ ਮਹੱਤਵਪੂਰਨ ਗ੍ਰੰਥੀ ਹੈ ਜੋ ਪੇਟ ਦੇ ਸੱਜੇ ਉਪਰਲੇ ਹਿੱਸੇ ਚ ਛਾਤੀ ਦੀਆਂ ਹੇਠਲੀਆਂ ਪੰਜ ਪੱਸਲੀਆਂ ਪਿੱਛੇ ਸਥਿਤ ਹੁੰਦੀ ਹੈ। ਇਸ ਤਿਕੋਨਾਕਾਰ ਹਲਕੇ ਲਾਲ ਬੈਂਗਨੀ ਰੰਗ ਦਾ ਅਤੇ ਲਗਭਗ ਇੱਕ ਕਿਲੋ ਚਾਰ ਸੌ ਗ੍ਰਾਮ ਵਜ਼ਨ ਦਾ ਠੋਸ ਅੰਗ ਹੁੰਦਾ ਹੈ।ਇਸ ਲਿਵਰ ਦੇ ਦੋ ਹਿੱਸੇ ਹੁੰਦੇ ਹਨ-ਸੱਜਾ ਤੇ ਖੱਬਾ। ਇਸ ਵਿੱਚ ਅਨੇਕਾ ਅਤੀ ਸੂਖ਼ਮ ਖੰਡ ਹੁੰਦੇ ਹਨ। ਜਿਗਰ ਦੇ ਹੇਠਲੇ ਹਿਸੇ ਵਿੱਚ  ਨਾਸ਼ਪਾਤੀ ਦੇ ਆਕਾਰ ਦੀ ਥੈਲੀਨੁਮਾ ਬਣਤਰ ਹੁੰਦੀ ਹੈ,ਜਿਸ ਨੂੰ ਪਿੱਤਾ ਜਾਂ ਗਾਲਬਲੈਡਰ ਕਿਹਾ ਜਾਂਦਾ ਹੈ।ਜਿਗਰ ਤੋਂ ਰੇਸਣ ਵਾਲਾ ਪਿੱਤ(ਬਾਇਲ) ਇਸ ਪਿੱਤੇ ਵਿੱਚ ਇਕੱਠਾ ਹੁੰਦਾ ਹੈ। ਲਿਵਰ ਚ ਅਹਿਮ ਸ਼ਿਰਾ ਧਮਨੀ(ਹਪੈਟਿਕ ਅਰਟਰੀ) ਤੇ ਨਲਿਕਾ ਹੁੰਦੀ ਹੈ, ਜਿਸ ਰਾਹੀਂ ਖੂਨ ਦਾ ਆਉਣਾ ਜਾਣਾ ਤੇ ਪਿੱਤ ਨੂੰ ਸਹੀ ਥਾਂ ਤੇ ਪੁਚਾਉਣ ਦਾ ਕੰਮ ਹੁੰਦਾ ਰਹਿੰਦਾ ਹੈ।ਇਸ ਵਿੱਚ ਜਿਗਰ ਦੀ ਧਮਣੀ(ਆਰਟਰੀ) ਜਿਗਰ ਦੀ ਸਿਰਾ(ਹਪੈਟਿਕ ਵੇਨ) ਤੇ ਪਿਤ ਨਲਿਕਾ(ਹਪੈਟਿਕ ਡਕਟ) ਮਹੱਤਵਪੂਰਨ ਹਨ। ਜਿਗਰ ਜੋ ਕੰਮ ਕਰਦੈ ਉਹ ਸਰੀਰ ਲਈ ਅਹਿਮ ਹੀ ਨਹੀਂ ਬਲਕਿ ਜ਼ਿੰਦਗੀ ਲਈ ਲਾਜ਼ਮੀ ਵੀ ਹੁੰਦੇ ਹਨ।ਜਿਸ ਤਰ੍ਹਾਂ ਮਸ਼ੀਨ ਦਾ ਸਫਲ ਸੰਚਾਲਨ ਉਸ ਮਸ਼ੀਨ ਦੇ ਲਿਵਰ ਤੇ ਨਿਰਭਰ ਹੁੰਦਾ ਹੈ,ਉਸੇ ਤਰ੍ਹਾਂ ਸ਼ਰੀਰ ਦੇ ਸਫਲ ਸੰਚਾਲਨ ਵਿੱਚ ਜਿਗਰ ਦਾ ਅਹਿਮ ਯੋਗਦਾਨ ਹੁੰਦਾ ਹੈ।

ਇਸ ਜਿਗਰ ਵਿੱਚ ਬਹੁਤ ਵੱਡੀਆਂ ਰਸਾਇਣਿਕ ਕਿਰਿਆਵਾਂ ਚਲਦੀਆਂ ਰਹਿੰਦੀਆਂ ਹਨ। ਅਸੀਂ ਭੋਜਨ ਰਾਹੀਂ ਜੋ ਪੌਸ਼ਟਿਕ ਤੱਤ ਲੈੰਦੇ ਹਾਂ ਉਹ ਜਿਗਰ ਦੇ ਅੰਦਰ ਚੱਲਣ ਵਾਲੀਆਂ ਕਿਰਿਆਵਾਂ(ਪਾਚਨ ਕਿ੍ਆ) ਰਾਹੀਂ ਹੀ ਸ਼ਰੀਰ ਲਈ ਫਾਇਦੇਮੰਦ ਹੋ ਸਕਦੇ ਹਨ। ਜਿਗਰ  ਤਾਂ ਗਰਭ ਅਵਸਥਾ ਤੋਂ ਹੀ ਅਹਿਮ ਰੂਪ ਵਿੱਚ ਕ੍ਰਿਆਸ਼ੀਲ ਹੁੰਦਾ ਹੈ।ਗਰਭਾਵਸਥਾ ਦੌਰਾਨ ਇਹ ਗਰਭ ਸਿਸ਼ੂ ਚ ਲਾਲ ਰਕਤ ਕਣਾ ਦਾ ਨਿਰਮਾਣ ਕਰਦਾ ਹੈ। ਜਨਮ ਪਿੱਛੋਂ ਖ਼ੂਨ ਬਣਾਉਂਣ ਦਾ ਇਹ ਅਮਲ ਮਜ਼ਾ(ਬੋਨਮੈਰੋ)ਵਿੱਚ ਤਬਦੀਲ ਹੋ ਜਾਂਦਾ ਹੈ ਤੇ ਜਿਗਰ ਪੁਰਾਣੇ ਤੇ ਦੂਸ਼ਿਤ ਲਾਲ ਕਣਾਂ ਨੂੰ ਨਸ਼ਟ ਕਰਨ ਦਾ ਕੰਮ ਕਰਦਾ ਹੈ। ਜਿਗਰ ਖੂਨ ਸੰਚਿਤ ਕਰਨ ਦੀ ਥਾਂ ਵੀ ਹੈ।ਇਹ ਅਹਿਮ ਖੂਨ ਦਾ ਇੱਕ ਤਿਹਾਈ ਹਿੱਸਾ ਸੰਚਿਤ ਕਰ ਸਕਦਾ ਹੈ। ਖੂਨ ਦੇ ਸਵਰੂਪ ਨੂੰ ਨਿਯਮਤ ਰੱਖਣ ਦਾ ਕੰਮ ਵੀ ਜਿਗਰ ਹੀ ਕਰਦਾ ਹੈ। ਇੱਕ ਪਾਸੇ ਜਿਗਰ ਹੈਪਰਿਨ ਤੱਤ ਬਣਾਉਂਦਾ ਹੈ ਜੋ ਰਕਤ ਵਹਿਨੀਆਂ ਵਿੱਚ ਵਹਿੰਦੇ ਖੂਨ ਦੇ ਥੱਕੇ (ਕਲਾਟਸ)ਬਨਣ ਤੋਂ ਰੋਕਦਾ ਹੈ। ਤਾਂ ਦੂਜੇ ਪਾਸੇ ਇਹ ਪੋ੍ਥਰੋੰਬਿਨ ਤੇ ਫਾਇਬਰੀਨੋਜਨ ਨਾਮਕ ਤੱਤ ਵੀ ਬਣਾਉਂਦਾ ਹੈ ਜੋ ਸਰੀਰ ਦੇ ਬਾਹਰ ਵਗਣ ਵਾਲੇ ਖੂਨ ਨੂੰ ਧੱਕਾ ਬਣਾ ਕੇ ਰੋਕਣ ਚ ਸਹਾਇਕ ਹੁੰਦੇ ਹਨ। ਇਨ੍ਹਾਂ ਹੀ ਨਹੀਂ ਜਿਗਰ ਖੂਨ ਵਧਾਇਣ ਵਾਲੇ ਤੱਤ ਦਾ ਨਿਰਮਾਣ ਤੇ ਵਿਟਾਮਾਨ-ਏ,ਵਿਟਾਮਿਨ-ਬੀ,ਫੋਲਿਕ ਏਸਿਡ, ਪਲਾਜ਼ਮਾ ਪ੍ਰੋਟੀਨ,ਐਲਬਿਊਮਿਨ, ਲਿਹ ਤੇ ਤਾਂਬੇ ਆਦਿ ਨੂੰ ਵੀ ਸੰਚਿਤ ਕਰਦਾ ਹੈ ਜਾਂ ਇਉਂ ਕਹੋ ਕਿ ਇਹ ਇਨ੍ਹਾਂ ਨੂੰ ਮਜ਼ਾ(ਬਿਨ ਮੈਰੋ)ਵਿੱਚ ਪਹੁੰਚਾ ਕੇ ਖ਼ੂਨ ਬਣਾਉਣ ਵਿੱਚ ਸਹਾਇਤਾ ਕਰਦਾ ਹੈ। ਜਿਗਰ ਵਿੱਚ ਲਗਾਤਾਰ ਮਲ ਪਿਤ(ਬਾਇਲ ਜੂਸ) ਬਣਦਾ ਰਹਿੰਦਾ ਹੈ। ਕੋਲੈਸਟਰੋਲ, ਬਿਲੀਰੂਬਿਨ,ਬਿੱਲੀਵਰਡੇਨ ਆਦਿ ਵੀ ਜਿਗਰ ਵਿੱਚ ਹੀ ਬਣਦੇ ਹਨ।ਇਹ ਸ਼ਰੀਰ ਦੀ ਪਾਚਣ-ਕਿਰਿਆ ਵਿੱਚ ਹਿੱਸਾ ਲੈ ਕੇ ਭੋਜਨ ਦੇ ਸਾਰ ਤੇ ਮਾਲ ਭਾਗ ਨੂੰ ਵੱਖ ਕਰਕੇ ਮਲ ਨੂੰ ਕੁਦਰਤੀ ਰੰਗ ਦੇ ਕੇ ਬਾਹਰ ਕੱਢਣ ਵਿੱਚ ਸਹਾਇਕ ਹੁੰਦਾ ਹੈ।                                                     

ਯੂਰੀਆ ਤੇ ਯੂਰਿਕ ਐਸਿਡ ਵੀ ਖ਼ੂਨ ਵਿੱਚ ਬਣਦੇ ਹਨ। ਅਮਾਇਨੋਏਸਿਡਜ਼(ਪ੍ਰੋਟੀਨ) ਤੋਂ ਨਾਈਟਰੋਜਨ ਵੱਖ ਕਰਕੇ ਅਮੋਨੀਆ ਦਾ ਬਣਨਾ,ਸਰੀਰ ਦੇ ਸੈੱਲਾਂ ਚ ਟੁੱਟ ਭੱਜ ਹੋਣ ਕਰਕੇ ਯੂਰੀਆ ਦਾ ਬਣਨਾ,ਪੋ੍ਟੀਨ,ਕਾਰਬੋਹਾਈਡ੍ਰੇਟਸ ਤੇ ਵਸਾ ਆਦਿ ਅਨੇਕਾਂ ਰਸਾਇਨਕ ਕਿ੍ਆਵਾਂ ਜਿਗਰ ਰਾਹੀਂ ਹੀ ਹੁੰਦੀਆਂ ਹਨ। ਜਿਗਰ ਰਸਇਣਾ ਤੇ ਜੀਵਾਣੂਆਂ ਨਾਲ ਪੈਦਾ ਅਨੇਕਾ ਜ਼ਹਿਰੀਲੇ ਤੱਤਾਂ ਨੂੰ ਨਸ਼ਟ ਕਰਕੇ ਜ਼ਹਿਰੀਲੇ ਪਦਾਰਥ ਤੇ ਕੁੱਝ ਬੇਲੋੜੇ ਅਮੀਨੋਏਸਿਡਜ਼  ਨੂੰ ਪਿਸ਼ਾਬ ਰਾਹੀਂ ਬਾਹਰ ਕੱਢਦਾ ਹੈ। ਸਰੀਰ ‘ਚ ਪਹੁੰਚੇ ਵਾਧੂ ਗੁਲੂਕੋਜ਼ ਨੂੰ ਗਲਾਈਕੋਜਨ ਚ ਤਬਦੀਲ ਕਰਕੇ ਜਿਗਰ ਦੇ ਸੈੱਲਾਂ ਚ ਇਕੱਠਾ ਰੱਖਣ ਤੇ ਜਦੋਂ ਸਰੀਰ ਦੀਆਂ ਪੇਸ਼ੀਆਂ ਨੂੰ ਲੋੜ ਲੱਗੇ ਉਦੋਂ ਫਿਰ ਗੁਲੂਕੋਜ਼ ਵਿੱਚ ਬਦਲ ਕੇ ਲੋੜੀਂਦੀ ਥਾਂ ਤੇ ਖੂਨ ਰਾਹੀਂ ਪਹੁੰਚਾਉਣਾ ਅਤੇ ਪੈਨਕਿ੍ਆਜ਼ ਦੇ ਇਨਸੂਲਿਨ ਹਾਰਮੋਨ ਨਾਲ ਮਿਲਾ ਕੇ ਖੂਨ ਚ ਗੁਲੂਕੋਜ਼ ਦੀ ਮਾਤਰਾ ਨੂੰ ਸਹੀ ਬਣਾਈ ਰੱਖਣ ਦਾ ਕੰਮ ਵੀ ਜਿਗਰ ਕਰਦਾ ਹੈ। ਇਸ ਕਦਰ ਸ਼ਕਤੀਸ਼ਾਲੀ ਅੰਗ ਪਾਚਣ ਦਾ ਕੇਂਦਰ ਹੋ ਕੇ ਆਪਣੀਆਂ ਹੈਰਾਨਕੁੰਨ ਕਿਰਿਆਵਾਂ ਰਾਹੀਂ ਸਰੀਰ ਨੂੰ ਸਿਹਤਮੰਦ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਹੀ ਕਾਰਨ ਹੈ ਕਿ ਇਸ ਦੀ ਕਾਰਜ ਨਾਲ ਵਿੱਚ ਕਿਸੇ ਕਿਸਮ ਦੀ ਗੜਬੜ ਵੱਖ ਵੱਖ ਰੋਗਾਂ ਨੂੰ ਸੱਦਾ ਦਿੰਦੀ ਹੈ।ਜਿਗਰ ਦੇ ਰੋਗਾਂ ਵਿੱਚ ਖ਼ੂਨ ਦਾ ਸਬੰਧ ਕਿਸੇ ਨਾ ਕਿਸੇ ਤਰ੍ਹਾਂ ਨਾਲ ਹੁੰਦਾ ਹੀ ਹੈ। ਖ਼ੂਨ ਬਣਾਉਣ ਦੇ ਅਮਲ ਵਿੱਚ ਲੋਹ ਦੇ ਵਿਟਾਮਨ-ਬੀ ਦੀ ਸਪਲਾਈ ਜਿਗਰ ਰਾਹੀ ਹੀ ਹੁੰਦੀ ਹੈ; ਪਰ ਪੀਲੀਆ ਤੇ ਅਨੀਮੀਆ(ਖ਼ੂਨ ਦੀ ਘਾਟ)ਦੋ ਹਜ਼ਾਰ ਵੱਖ ਵੱਖ ਅਵਸਥਾ ਵਾਲੇ ਰੋਗਾਂ ਹਨ।ਇਥੇ ਆਪਾਂ ਪੀਲੀਆ ਬਾਰੇ ਵਿਵਾਰ ਵਟਾਂਦਰਾ ਕਰਾਂਗੇ।ਪੀਲੀਆ ਰੋਗ ਖੂਨ ਅਤੇ ਪਿੱਤ ਤੇ ਪਿੱਤ ਦੇ ਦੂਸ਼ਿਤ ਹੋਣ ਨਾਲ ਕੀ ਹੁੰਦਾ ਹੈ।ਇਸ ਰੋਗ ਵਿੱਚ ਰੋਗੀ ਦੀ ਚਮੜੀ,ਅੱਖਾਂ,ਮੂੰਹ ਤੇ ਨਹੁੰਆਂ  ਆਦਿ ਦਾ ਰੰਗ ਹਲਦੀ ਵਰਗਾ ਪੀਲਾ ਹੋ ਜਾਂਦਾ ਹੈ। ਇਹ ਪੀਲਾ ਰੰਗ ਖ਼ੂਨ ਵਿੱਚ ਪਿੱਤ(ਬਾਈਲ)ਦੇ ਮਿਲਣ ਕਾਰਨ ਹੁੰਦਾ ਹੈ।                     

ਪੀਲੀਏ ਦੇ ਕਾਰਣ:--                                                 

  ਸ਼ਰਾਬ ਵੱਧ ਪੀਣ ਨਾਲ ਜਿਗਰ ਖਰਾਬ ਤੇ ਪੀਲੀਆ ਹੋ ਜਾਂਦਾ ਹੈ ਦੂਸ਼ਿਤ ਭੋਜਨ ਤੇ ਪਾਣੀ ਦੀ ਵਰਤੋਂ ਪੀਲੀਆ ਕਰ ਸਕਦੀ ਹੈ। ਦੂਸ਼ਿਤ ਸੂਈਆਂ-ਸਰਿੰਜਾਂ ਦੀ ਵਰਤੋਂ ਕਾਲਾ ਪੀਲੀਆ ਕਰ ਦਿੰਦੀ ਹੈ। ਦੂਸ਼ਿਤ ਖ਼ੂਨ ਚੜ੍ਹਾਉਣ ਨਾਲ ਵੀ ਜਿਗਰ ਖ਼ਰਾਬ ਹੋ ਕੇ ਕਾਲਾ ਪੀਲੀਆ ਹੋ ਜਾਂਦਾ ਹੈ। ਗਲਤ ਤੇ ਬੇਲੋੜੀਆਂ ਦਵਾਈਆਂ ਜਿਗਰ ਤੇ ਬੋਝ ਪਾ ਕੇ ਪੀਲੀਆ ਕਰ ਦਿੰਦੀਆਂ ਹਨ। ਨਸ਼ੀਲੇ ਪਦਾਰਥਾਂ ਦੀ ਵਰਤੋਂ ਵੀ ਜਿਗਰ ਖ਼ਰਾਬ ਕਰ ਦਿੰਦੀ ਹੈ,ਜਿਸ ਨਾਲ ਪੀਲੀਆ ਹੋ ਜਾਂਦਾ ਹੈ। ਜਿਗਰ ਵਿੱਚ ਵਾਧੂ ਬਿਲੀਰੂਬਿਨ ਬਣਨ ਕਰਕੇ ਵੀ ਪੀਲੀਆ ਹੋ ਜਾਂਦਾ ਹੈ।ਕੋਈ ਰਸੌਲੀ ਜਾਂ ਜਿਗਰ ਦੇ ਕੈਂਸਰ ਦੀ ਬੀਮਾਰੀ ਵੀ ਪੀਲੀਆ ਕਰ ਦਿੰਦੀ ਹੈ। ਕਿਸੇ ਹੋਰ ਅੰਗ ਦਾ ਕੈਂਸਰ ਰੋਗੀ ਦੇ ਜਿਗਰ ਤੇ ਪਹੁੰਚ ਜਾਵੇ ਤਾਂ ਕੈਂਸਰ ਸੈੱਲ ਪੀਲੀਆ ਕਰ ਦਿੰਦੇ ਹਨ।ਪਿੱਤੇ ਦੀ ਪੱਥਰੀ ਜਾਂ ਪਿੱਤੇ ਦਾ ਕੈਂਸਰ ਜਿਗਰ ਵਿੱਚ ਪੀਲੀਆ ਪੈਦਾ ਕਰ ਸਕਦੇ ਹਨ। ਪਿੱਤ ਪ੍ਣਾਲੀ ਚ ਕੋਈ ਵੀ ਰੁਕਾਵਟ ਜਿਗਰ ਤੇ ਪੁੱਠਾ ਬੋਝ ਪਾ ਕੇ ਪੀਲੀਆ ਕਰ ਸਕਦੀ ਹੈ ।   

ਪੀਲੀਆ ਦੇ ਰੋਗੀ ਦੀਆਂ ਅੱਖਾਂ ,ਚਮੜੀ,ਮੂੰਹ ਤੇ ਨਹੁੰ ਦਾ ਹਲਦੀ ਰੰਗੇ ਹੋ ਜਾਂਦੇ ਹਨ; ਭੁੱਖ ਨਾ ਲਗਣੀ,ਜੀ ਕੱਚਾ ਹੋਣਾ,ਸੁਸਤੀ,ਖ਼ੂਨ ਦੀ ਘਾਟ,ਪੇਟ ਜਲਣ ਆਦਿ ਵੀ ਮੁੱਖ ਲੱਛਣ ਹਨ। ਜਦੋਂ ਪਿਤ ਅੰਤੜੀਆਂ ਵੱਲ ਨਾ ਜਾਵੇ ਖੂਨ ਨਾਲ ਮਿਲ ਕੇ ਪੂਰੇ ਸ਼ਰੀਰ ਵਿੱਚ ਘੁੰਮਦਾ ਰਹੇ ਤਾਂ ਪੀਲੀਆਂ ਹੁੰਦਾ ਹੈ,ਇਸ ਵਿੱਚ ਜਿਗਰ ਦੀ ਸੋਜ ਹੋ ਕੇ ਜਿਗਰ ਨਲ ਕਾਵਾਂ ਦੇ ਰਾਹ ਵਿੱਚ ਰੁਕਾਵਟ ਆ ਜਾਂਦੀ ਹੈ,ਇਸ ਨੂੰ ਅਵਸਟਰਕਟਿਵ ਜੌੰਡੇਸ ਵੀ ਕਿਹਾ ਜਾਂਦਾ ਹੈ। ਰੋਗੀ ਪਿੱਤ ਤੋਂ ਵਾਂਝਾ ਪਖਾਨਾ ਕਰਦਾ ਹੈ। ਪਖਾਨੇ ਦਾ ਰੰਗ ਆਮ ਪੀਲੇ ਰੰਗ ਤੋਂ ਹਟ ਕੇ ਮਟਮੈਲਾ ਭੂਰਾ ਹੋ ਜਾਂਦਾ ਹੈ। ਦੂਜੀ ਕਿਸਮ ਦੇ ਪੀਲੀਏ ਵਿੱਚ ਜਿਗਰ ਦੀ ਕਾਰਜ ਕੁਸ਼ਲਤਾ ਚ ਕਮੀ ਹੋ ਜਾਂਦੀ ਹੈ ਅਤੇ ਅੰਤਾਂ ਤੋਂ ਜਾਂਦੇ ਰਸ ਜਿਗਰ ਵਿੱਚ ਵਰਤੇ ਨਹੀਂ ਜਾਂਦੇ, ਇਸ ਨਾਲ ਜਿਹੜਾ ਪੀਲੀਆ ਪੈਦਾ ਹੋ ਜਾਂਦਾ ਹੈ ਜਿਸ ਨੂੰ ਨਾਨ ਅਬਸਟਰਕਟਿਵ ਜੌੰਡੇਸ ਕਿਹਾ ਜਾਂਦਾ ਹੈ। ਇਸ ਕਰਕੇ ਅੱਖਾਂ ਚਮੜੀ ਮੂੰਹ ਤੇ ਨਹੁੰਅਾ ਦਾ ਰੰਗ ਪੀਲਾ ਹੁੰਦਾ ਹੈ। ਪੇਸ਼ਾਬ ਵੀ ਪੀਲਾ ਅਾਉੰਦਾ ਹੈ। ਸ਼ਰੀਰ ਵਿੱਚ ਜਲਣ,ਥਕਾਵਟ,ਕਮਜ਼ੋਰੀ ਤੇ ਭੁੱਖ ਦੀ ਘਾਟ ਹੋ ਜਾਂਦੀ ਹੈ। ਸਰੀਰ ਚ ਖੂਨ ਦੇ ਕਣਾਂ ਦੇ ਟੁੱਟਣ ਕਰਕੇ ਜੋ ਪੀਲੀਆ ਹੁੰਦਾ ਹੈ ਉਸ ਨੂੰ ਹਿਮੋਲਿਟਿਕ ਜੌੰਡੇਸ ਕਿਹਾ ਜਾਂਦਾ ਹੈ। ਜ਼ਹਿਰੀਲੇਪਨ ਹੋਣ ਕਰਕੇ ਹੋਣ ਵਾਲੇ ਪੀਲੀਏ ਨੂੰ ਟਾਕਸਿਕ ਜਾਂਡਿਸ ਕਿਹਾ ਜਾਂਦਾ ਹੈ। ਲੰਮਾ ਅਰਸਾ ਬਣੇ ਰਹਿਣ ਨੂੰ ਕਰੋਨਿਕ ਜਾਂਡੇਸ ਕਹਿੰਦੇ ਹਨ।    

 

ਪੀਲੀਆ ਤੋਂ ਪਰਹੇਜ਼:-                                                  

 ਤਲੇ ਹੋਏ ਪਦਾਰਥ ਨਾ ਵਰਤੇ ਜਾਣ। ਘਿਉ ਦੀ ਵਰਤੋਂ ਬੰਦ ਕਰਨੀ ਚਾਹੀਦੀ ਹੈ। ਹਲਕਾ ਤਰਲ ਭੋਜਨ ਲਿਆ ਜਾਵੇ।ਗੰਨੇ ਦਾ ਰਸ ਦੋ ਤਿੰਨ ਗਲਾਸ ਥੋੜ੍ਹਾ ਥੋੜਾ ਕਰ ਕੇ ਦਿਨ ਭਰ ਵਿੱਚ ਪੀਣਾ ਚਾਹੀਦਾ ਹੈ ਜਾਂ ਉਬਾਲ ਕੇ ਠੰਢੀ ਕੀਤੀ ਪਾਣੀ ਵਿੱਚ 100 ਗ੍ਰਾਮ ਗੁਲੂਕੋਜ਼ ਮਿਲਾ ਕੇ ਦੇਣਾ ਚਾਹੀਦਾ ਹੈ। ਕਣਕ ਦਾ ਦਲੀਆ ਮੂੰਗੀ ਦੀ ਦਾਲ ਤੇ ਚੌਲਾਂ ਦੀ ਖਿਚੜੀ ਦਿੱਤੀ ਜਾ ਸਕਦੀ ਹੈ।ਸਪਰੇਟਾ ਦੇਣਾ ਚਾਹੀਦਾ ਹੈ। ਦੁੱਧ ਤੋਂ ਬਣੇ ਖੋਏ ਦੀ ਮਿਠਾਈ ਦੀ ਵਰਤੋਂ ਦੀ ਮਨਾਹੀ ਹੈ। ਰਸਗੁੱਲੇ ਦੋ ਤਿੰਨ ਨਗ ਥੋੜਾ ਥੋੜਾ ਕਰਕੇ ਲਏ ਜਾ ਸਕਦੇ ਹਨ। ਮਿੱਠੇ ਫਲਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।ਜੇ ਪੀਲੀਆ ਪਰਹੇਜ਼ ਤੋਂ ਬਾਅਦ ਵੀ ਠੀਕ ਨਾ ਹੋਵੇ ਤਾਂ ਰੋਗੀ ਨੂੰ ਹਸਪਤਾਲ ਭਰਤੀ ਕਰਾਉਣਾ ਚਾਹੀਦਾ ਹੈ। ਰੋਗ ਵਿਗੜ ਜਾਣ ਕਰਕੇ ਰੋਗੀ ਦੀ ਮੌਤ ਵੀ ਹੋ ਸਕਦੀ ਹੈ।ਅੰਧਵਿਸ਼ਵਾਸੀ ਪੇਂਡੂ ਲੋਕ ਪੌਦਿਆਂ ਦੀਆਂ ਜੜ੍ਹਾਂ ਹੀ ਮਾਲਾ ਬਣਾ ਕੇ ਪਹਿਨਾਉਂਦੇ ਹਨ। ਇਸ ਦਾ ਕੋਈ ਵਿਗਿਆਨਕ ਆਧਾਰ ਨਹੀਂ ਹੈ। ਪੀਲੀਆ ਰੋਗ ਹੋਣ ਪਿੱਛੋਂ ਰੋਗੀ ਆਮ ਅਵਸਥਾ ਚ ਅਉਣ ਤੇ ਵੀ ਤਿੰਨ ਤੋਂ ਛੇ ਮਹੀਨੇ ਤੱਕ ਲਿਵਰ ਟੌਨਿਕ ਲੈਂਦਾ ਰਹੇ ਤਾਂ ਅੱਛਾ ਹੁੰਦਾ ਹੈ। ਪੀਲੀਏ ਦੀ ਕਿਸਮ ਇਲਾਜ ਤੋਂ ਪਹਿਲਾਂ ਪਤਾ ਹੋਣੀ ਚਾਹੀਦੀ ਹੈ ਜਿਸ ਖਾਤਰ ਲੋੜੀਂਦੇ ਟੈਸਟ ਹੋਣੇ ਜ਼ਰੂਰੀ ਹਨ।                                      

ਡਾਕਟਰ ਅਜੀਤਪਾਲ ਸਿੰਘ ਐਮਡੀ                                ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ

ਵੀਡੀਓ

ਹੋਰ
Have something to say? Post your comment
X