ਦਲਜੀਤ ਕੌਰ
ਸੰਗਰੂਰ, 5 ਦਸੰਬਰ, 2023: 43ਵੀਆਂ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਦੇ ਐਥਲੈਟਿਕਸ ਮੁਕਾਬਲੇ ਅੱਜ ਸਥਾਨਕ ਵਾਰ ਹੀਰੋਜ਼ ਸਟੇਡੀਅਮ ਵਿਖੇ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋਏ। ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਇਨ੍ਹਾਂ ਰਾਜ ਪੱਧਰੀ ਮੁਕਾਬਲਿਆਂ ਦਾ ਉਦਘਾਟਨ ਗੁਰਮੇਲ ਸਿੰਘ ਘਰਾਚੋਂ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸੰਗਰੂਰ ਨੇ ਕੀਤਾ। ਇਸ ਮੌਕੇ ਪ੍ਰੀਤਮ ਸਿੰਘ ਪੀਤੂ ਚੇਅਰਮੈਨ ਇੰਪਰੂਵਮੈਂਟ ਟਰੱਸਟ ਸੰਗਰੂਰ, ਸਤਿੰਦਰ ਸਿੰਘ ਚੱਠਾ ਸੀਨੀਅਰ ਆਗੂ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
ਉਦਘਾਟਨੀ ਸਮਾਰੋਹ ਦੌਰਾਨ 23 ਜ਼ਿਲ੍ਹਿਆਂ ਤੋਂ ਆਏ ਖਿਡਾਰੀਆਂ ਨੇ ਸ਼ਾਨਦਾਰ ਮਾਰਚ ਪਾਸਟ ਵਿੱਚ ਹਿੱਸਾ ਲਿਆ। ਇਸ ਮੌਕੇ ਪੈਰਾਗਲਾਈਡਰ ਰਾਹੀਂ ਕੀਤੀ ਫੁੱਲਾਂ ਦੀ ਵਰਖਾ ਅਤੇ ਸਭਿਆਚਾਰਕ ਪੇਸ਼ਕਾਰੀਆਂ ਨੇ ਸਭ ਦਾ ਮਨ ਮੋਹ ਲਿਆ।
ਇਸ ਮੌਕੇ ਚੇਅਰਮੈਨ ਗੁਰਮੇਲ ਸਿੰਘ ਘਰਾਚੋਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਬਣਾਈ ਗਈ ਸ਼ਾਨਦਾਰ ਖੇਡ ਨੀਤੀ ਕਾਰਨ ਪੰਜਾਬ ਦੇ ਖਿਡਾਰੀ ਕੌਮਾਂਤਰੀ ਪੱਧਰ 'ਤੇ ਵੱਡੀਆਂ ਉਪਲਬਧੀਆਂ ਹਾਸਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲ੍ਵੋਂ ਖਿਡਾਰੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੇ ਮੱਦੇਨਜ਼ਰ ਪੰਜਾਬ ਦੇ ਖਿਡਾਰੀਆਂ ਨੇ ਕੌਮੀ ਅਤੇ ਕੌਮਾਂਤਰੀ ਖੇਡਾਂ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਇਸ ਮੌਕੇ ਡਿਪਟੀ ਡੀਈਓ ਪ੍ਰੀਤਇੰਦਰ ਘਈ, ਐੱਸ ਐੱਚ.ਓ ਗੁਰਪ੍ਰੀਤ ਸਿੰਘ, ਪ੍ਰਿੰਸੀਪਲ ਇੰਦੂ ਸਿੰਮਕ, ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਮੈਡਮ ਨਰੇਸ਼ ਸੈਣੀ, ਪ੍ਰਿੰਸੀਪਲ ਅੰਜੂ ਗੋਇਲ, ਪ੍ਰਿੰਸੀਪਲ ਵਿਪਨ ਚਾਵਲਾ, ਬੀਪੀਈਓ ਹਰਤੇਜ ਸਿੰਘ, ਅਭਿਨਵ ਜੈਦਕਾ, ਸੱਤਪਾਲ ਸ਼ਰਮਾਂ, ਗੁਰਮੀਤ ਸਿੰਘ, ਗੁਰਦਰਸ਼ਨ ਸਿੰਘ, ਰਾਜਿੰਦਰ ਕੁਮਾਰ, ਗੋਪਾਲ ਕ੍ਰਿਸ਼ਨ, ਗੁਰਮੀਤ ਕੌਰ ਸੋਹੀ, ਜਸਪ੍ਰੀਤ ਨਾਗਰਾ, ਮਲਕੀਤ ਸਿੰਘ ਲੱਡਾ, ਗੁਰਜੰਟ ਸਿੰਘ ਲੱਡਾ (ਨੈਸ਼ਨਲ ਐਵਾਰਡੀ) ਅਵਤਾਰ ਭਲਵਾਨ, ਜੋਤ ਇੰਦਰ, ਜਗਦੇਵ ਸਿੰਘ ਲੱਡਾ, ਕੁਲਦੀਪ ਕੌਰ ਕਲੌਦੀ, ਜੱਸ ਸ਼ੇਰਗਿੱਲ, ਸੰਦੀਪ ਕੌਰ ਕੰਮੋਮਾਜਰਾ, ਨਿਸ਼ਾ ਉਭਾਵਾਲ, ਸਪਨਾ, ਜਸਵਿੰਦਰ ਕੌਰ, ਜਸਵੀਰ ਕੌਰ ਹਰੀਪੁਰਾ, ਬਸੰਤ ਸਿੰਘ, ਬਲਜਿੰਦਰ ਰਿਸ਼ੀ, ਹਰਦੀਪ ਸਿੱਧੂ, ਜਗਰੂਪ ਸਿੰਘ ਧਾਂਦਰਾ ਹਾਜ਼ਰ ਸਨ। ਉਦਘਾਟਨੀ ਸਮਾਰੋਹ ਦੌਰਾਨ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸੁਪਿੰਦਰਜੀਤ ਕੌਰ ਉਭਾਵਾਲ ਨੇ ਬਾਖੂਬੀ ਨਿਭਾਈ।