ਚੇਅਰਮੈਨ ਜਸਵੀਰ ਕੁੰਦਨੀ ਨੇ ਖਿਡਾਰੀਆਂ ਦੀ ਕੀਤੀ ਹੌਂਸਲਾ ਅਫ਼ਜਾਈ
ਮੂਨਕ, 3 ਦਸੰਬਰ , ਦੇਸ਼ ਕਲਿੱਕ ਬਿਓਰੋ
ਦਾ ਆਕਸਫੋਰਡ ਇੰਟਰਨੈਸ਼ਨਲ ਸਕੂਲ ਰਾਮਗੜ੍ਹ ਗੁੱਜਰਾਂ ਦੀ ਸਾਲਾਨਾ ਇੰਟਰ ਹਾਊਸ ਸਪੋਰਟਸ ਮੀਟ ਸਕੂਲ ਮੈਦਾਨ ਵਿਚ ਕਰਵਾਈ ਗਈ ਜਿਸ ਵਿਚ ਸਰੋਜਨੀ ਨੈਡੂ ਹਾਊਸ ਨੇ 142 ਅੰਕ ਪ੍ਰਾਪਤ ਕਰਕੇ ਬਾਜ਼ੀ ਮਾਰੀ।ਇਸੇ ਤਰ੍ਹਾਂ ਰਵਿੰਦਰਨਾਥ ਟੈਗੋਰ ਹਾਊਸ ਨੇ 118 ਅੰਕ ਪ੍ਰਾਪਤ ਕਰਕੇ ਦੂਸਰਾ ਅਤੇ ਸੁਭਾਸ਼ ਚੰਦਰ ਬੋਸ ਹਾਊਸ ਨੇ 91 ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ।ਇਸ ਸਪੋਰਟਸ ਮੀਟ ਵਿਚ ਵਿਿਦਆਰਥੀਆਂ ਦੀ 50 ਮੀਟਰ ਦੌੜ, 100 ਮੀਟਰ ਦੌੜ, ਤਿੰਨ ਟੰਗੀ ਦੌੜ, ਰਿਲੇਅ ਦੌੜ, ਲੰਬੀ ਛਾਲ, ਕਬੱਡੀ, ਖੋ-ਖੋ ਸਮੇਤ ਹੋਰ ਵੀ ਖੇਡਾਂ ਦੇ ਮੁਕਾਬਲੇ ਕਰਵਾਏ ਗਏ।ਇਸ ਖੇਡ ਮੇਲੇ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬ ਉਦਯੋਗ ਵਿਕਾਸ ਨਿਗਮ ਦੇ ਚੇਅਰਮੈਨ ਜਸਵੀਰ ਸਿੰਘ ਕੁੰਦਨੀ ਨੇ ਝੰਡਾ ਲਹਿਰਾ ਕੇ ਖਿਡਾਰੀਆਂ ਪਾਸੋਂ ਮਾਰਚ ਪਾਸਟ ਦੀ ਸਲਾਮੀ ਲਈ ਅਤੇ ਜੇਤੂ ਖਿਡਾਰੀਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ।ਖੋ-ਖੋ ਦੇ ਮੁਕਾਬਲਿਆਂ ਵਿਚ ਸਰੋਜਨੀ ਨੈਡੂ ਅਤੇ ਰਵਿੰਦਰਨਾਥ ਟੈਗੋਰ ਹਾਊਸ ਦੀ ਟੀਮ ਨੇ ਸੁਭਾਸ਼ ਚੰਦਰ ਬੋਸ ਅਤੇ ਡਾ. ਏ.ਪੀ.ਜੀ. ਅਬਦੁਲ ਕਲਾਮ ਦੀ ਟੀਮ ਨੂੰ 17-9 ਅੰਕਾਂ ਦੇ ਫਰਕ ਨਾਲ ਹਰਾ ਕੇ ਜਿੱਤ ਹਾਸਿਲ ਕੀਤੀ।ਇਸੇ ਤਰ੍ਹਾਂ ਕਬੱਡੀ ਜੂਨੀਅਰ ਵਿਚ ਟੀਮ ਏ ਨੇ ਟੀਮ ਬੀ ਨੂੰ 22-15 ਅੰਕਾਂ ਦੇ ਫਰਕ ਨਾਲ ਹਰਾਇਆ ਤੇ ਸੀਨੀਅਰ ਵਿਚ ਟੀਮ ਏ ਨੇ ਟੀਮ ਬੀ ਨੂੰ 31-30 ਅੰਕਾਂ ਦੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ।ਮੁੱਖ ਮਹਿਮਾਨ ਸ. ਜਸਵੀਰ ਸਿੰਘ ਕੁੰਦਨੀ ਨੇ ਸੰਬੋਧਨ ਕਰਦਿਆਂ ਵਿਿਦਆਰਥੀਆਂ ਨੂੰ ਅਨੁਸ਼ਾਸਨ ਵਿਚ ਰਹਿ ਕੇ ਖੇਡਣ ਲਈ ਪ੍ਰੇਰਿਆ ਅਤੇ ਕਿਹਾ ਕਿ ਅੱਜ ਦੇ ਯੁੱਗ ਵਿਚ ਵੱਧ ਰਹੇ ਨਸ਼ਿਆਂ ਤੋਂ ਨੌਜਵਾਨਾਂ ਨੂੰ ਦੂਰ ਰੱਖਣ ਲਈ ਖੇਡ ਮੁਕਾਬਲੇ ਹੋਣੇ ਬਹੁਤ ਜ਼ਰੂਰੀ ਹਨ।ਇਸ ਖੇਡ ਮੇਲੇ ਵਿਚ ਜਗਦੀਪ ਸਿੰਘ ਰਾਏਧਰਾਣਾ, ਅਤਰ ਸਿੰਘ ਲਹਿਲ ਖੁਰਦ, ਰਾਜਵਿੰਦਰ ਸਿੰਘ ਹਰੀਗੜ੍ਹ, ਗੁਰਪ੍ਰੀਤ ਸਿੰਘ ਬਾਗੜੀ, ਮੈਡਮ ਸ਼ੁਸਮਾ ਸ਼ਰਮਾ, ਜੇ.ਈ. ਰਾਮ ਸਿੰਘ ਖੋਖਰ, ਦਲੀਪ ਸਿੰਘ ਫੌਜੀ ਮੰਡਵੀ ਨੇ ਵੀ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕੀਤੀ।ਸਕੂਲ ਦੇ ਡਾਇਰੈਕਟਰ ਸਤਨਾਮ ਸਿੰਘ ਚੋਟੀਆਂ, ਨਰਿੰਦਰ ਸਿੰਗਲਾ, ਸੁਭਾਸ਼ ਸ਼ਰਮਾ ਅਤੇ ਪਰਮਜੀਤ ਬਾਵਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਸਕੂਲ ਦੇ ਪ੍ਰਿੰਸੀਪਲ ਜਸਵਿੰਦਰ ਚੀਮਾ ਨੇ ਸਕੂਲ ਵਿਚ ਕਰਵਾਈਆਂ ਜਾਂਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ।ਮੰਚ ਸੰਚਾਲਣ ਦੀ ਭੂਮਿਕਾ ਮੈਡਮ ਹਰਜੀਤ ਕੌਰ ਤੇ ਕਰਮਜੀਤ ਕੌਰ ਨੇ ਨਿਭਾਈ।ਇਸ ਮੌਕੇ ਮੈਡਮ ਮਨਦੀਪ ਕੌਰ, ਲਾਡੀ ਕੌਰ, ਗੁਰਮੀਤ ਕੌਰ, ਮਨਪ੍ਰੀਤ ਕੌਰ, ਸਤਵੀਰ ਕੌਰ, ਜਸਲੀਨ ਕੌਰ, ਸੁਪ੍ਰੀਤ ਕੌਰ, ਹਰਪ੍ਰੀਤ ਕੌਰ, ਗੁਰਪ੍ਰੀਤ ਕੌਰ, ਪੂਜਾ, ਪਿੰਕੀ ਕੌਰ, ਪ੍ਰੀਤੀ, ਡੀ.ਪੀ. ਰਾਕੇਸ਼ ਕੁਮਾਰ ਤੇ ਮੋਨੂੰ ਕੁਮਾਰ ਨੇ ਖੇਡ ਮੇਲੇ ਵਿਚ ਵੱਖ-ਵੱਖ ਜ਼ਿੰਮੇਵਾਰੀ ਨਿਭਾਈ।