ਲੁੱਡੀ 'ਚ ਪਹਿਲਾ ਅਤੇ ਭੰਗੜੇ 'ਚ ਦੂਜਾ ਸਥਾਨ ਮੱਲਿਆ
ਦਲਜੀਤ ਕੌਰ
ਲਹਿਰਾਗਾਗਾ, 22 ਨਵੰਬਰ, 2023: ਯੁਵਕ ਭਲਾਈ ਵਿਭਾਗ, ਪੰਜਾਬ ਦੇ ਨਿਰਦੇਸ਼ਾਂ ਤਹਿਤ ਨਹਿਰੂ ਯੁਵਾ ਕੇਂਦਰ, ਸੰਗਰੂਰ ਵੱਲੋਂ ਮਾਡਰਨ ਕਾਲਜ,ਬੀਰ ਕਲਾਂ ਵਿਖੇ ਕਰਵਾਏ ਜਿਲ੍ਹਾ ਪੱਧਰੀ ਯੁਵਕ-ਮੇਲੇ 'ਚ ਸੀਬਾ ਸਕੂਲ ਲਹਿਰਾਗਾਗਾ ਦੀ ਲੜਕੀਆਂ ਦੀ ਲੁੱਡੀ ਟੀਮ ਨੇ ਪਹਿਲਾ ਅਤੇ ਲੜਕਿਆਂ ਦੀ ਭੰਗੜਾ ਟੀਮ ਨੇ ਦੂਜਾ ਸਥਾਨ ਹਾਸਲ ਕਰਦਿਆਂ ਮਾਣ-ਮੱਤੀ ਪ੍ਰਾਪਤੀ ਕੀਤੀ। ਕੋਚ ਕਰਨ ਬਾਵਾ ਦੀ ਅਗਵਾਈ ਹੇਠ ਮੁਕਾਬਲੇ 'ਚ ਭਾਗ ਲੈਣ ਵਾਲੀਆਂ ਇਹਨਾਂ ਟੀਮਾਂ ਦਾ ਸਕੂਲ ਪਹੁੰਚਣ 'ਤੇ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ, ਮੈਡਮ ਅਮਨ ਢੀਂਡਸਾ, ਪ੍ਰਿੰਸੀਪਲ ਬਿਬਿਨ ਅਲੈਗਜ਼ੈਂਡਰ, ਕੋਆਰਡੀਨੇਟਰ ਨਰੇਸ਼ ਚੌਧਰੀ, ਹਰਵਿੰਦਰ ਸਿੰਘ, ਸੁਭਾਸ਼ ਮਿੱਤਲ ਨੇ ਵਿਦਿਆਰਥੀਆਂ ਦਾ ਸ਼ਾਨਦਾਰ ਸਵਾਗਤ ਕੀਤਾ।
ਪਹਿਲਾ ਸਥਾਨ ਹਾਸਲ ਕਰਨ ਵਾਲ਼ੀ ਲੜਕੀਆਂ ਦੀ ਲੁੱਡੀ ਟੀਮ ਵਿੱਚ ਮਹਿਕਪ੍ਰੀਤ ਕੌਰ, ਹਰਮਨਜੋਤ ਕੌਰ, ਹਰਨੂਰ, ਐਸ਼ਦੀਪ ਕੌਰ, ਪਰਮੀਤ ਕੌਰ, ਸਹਿਜਤਾ ਗੋਇਲ, ਨਵਨੀਤ ਕੌਰ, ਨਵਦੀਪ ਕੌਰ, ਅਵਨੀਤ ਕੌਰ ਅਤੇ ਦਮਨਪ੍ਰੀਤ ਕੌਰ ਸ਼ਾਮਿਲ ਸਨ, ਜਦੋਂਕਿ ਦੂਜੇ ਸਥਾਨ 'ਤੇ ਰਹੀ ਲੜਕਿਆਂ ਦੀ ਭੰਗੜਾ ਟੀਮ 'ਚ ਜਗਸੀਰ ਸਿੰਘ, ਬਿਕਰਮਜੀਤ ਸਿੰਘ, ਹਰਮਨਪ੍ਰੀਤ ਸਿੰਘ, ਪ੍ਰਭਜੋਤ ਸਿੰਘ, ਅਰਵਿੰਦ ਸਿੰਘ, ਗੁਰਸ਼ਾਂਤ ਸਿੰਘ, ਸ਼ੁਭਪ੍ਰੀਤ ਸਿੰਘ ਅਤੇ ਮਹਿਸੂਫ ਸੰਧੇ ਸ਼ਾਮਿਲ ਸਨ। ਅਧਿਆਪਕ ਰਣਦੀਪ ਸੰਗਤਪੁਰਾ ਨੇ ਦੱਸਿਆ ਕਿ ਇਹਨਾਂ ਤੋਂ ਇਲਾਵਾ ਕਵਿਸ਼ਰੀ ਮੁਕਾਬਲੇ 'ਚ ਸ਼ੁਭਪ੍ਰੀਤ ਸਿੰਘ, ਮਨਮੀਤ ਸਿੰਘ, ਹਰਸ਼ਦੀਪ ਸਿੰਘ ਅਤੇ ਪ੍ਰਭਜੋਤ ਸਿੰਘ ਨੇ ਵੀ ਭਾਗ ਲਿਆ।