ਮੁੰਬਈ, 15 ਨਵੰਬਰ, ਦੇਸ਼ ਕਲਿਕ ਬਿਊਰੋ :
ਵਨਡੇ ਵਿਸ਼ਵ ਕੱਪ 2023 ਦਾ ਪਹਿਲਾ ਸੈਮੀਫਾਈਨਲ ਮੈਚ ਅੱਜ ਮੁੰਬਈ ਵਿੱਚ ਹੋਵੇਗਾ। ਇਹ ਮੈਚ ਟੇਬਲ 'ਚ ਚੋਟੀ 'ਤੇ ਰਹੀ ਭਾਰਤ ਅਤੇ 2019 ਦੀ ਉਪ ਜੇਤੂ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਵੇਗਾ। ਮੈਚ ਵਾਨਖੇੜੇ ਸਟੇਡੀਅਮ 'ਚ ਦੁਪਹਿਰ 2:00 ਵਜੇ ਸ਼ੁਰੂ ਹੋਵੇਗਾ, ਜਿਸ 'ਚ ਟਾਸ 1:30 ਵਜੇ ਹੋਵੇਗਾ।ਟੀਮ ਇੰਡੀਆ 8ਵੀਂ ਵਾਰ ਅਤੇ ਨਿਊਜ਼ੀਲੈਂਡ 9ਵੀਂ ਵਾਰ ਵਨਡੇ ਵਿਸ਼ਵ ਕੱਪ ਦਾ ਸੈਮੀਫਾਈਨਲ ਖੇਡੇਗੀ। ਦੋਵੇਂ ਟੀਮਾਂ ਟੂਰਨਾਮੈਂਟ 'ਚ ਲਗਾਤਾਰ ਦੂਜੀ ਵਾਰ ਸੈਮੀਫਾਈਨਲ 'ਚ ਆਹਮੋ-ਸਾਹਮਣੇ ਹੋਣ ਜਾ ਰਹੀਆਂ ਹਨ।ਦੋ ਵਾਰ ਦੀ ਵਿਸ਼ਵ ਚੈਂਪੀਅਨ ਟੀਮ ਇੰਡੀਆ ਦਾ ਇਸ ਵਿਸ਼ਵ ਕੱਪ ਦੇ ਲੀਗ ਪੜਾਅ ਵਿੱਚ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ। ਟੀਮ ਨੇ ਹਰ ਵਾਰ ਆਪਣੇ ਆਪ ਨੂੰ ਸਾਬਤ ਕੀਤਾ ਹੈ। ਭਾਰਤ ਲੀਗ ਗੇੜ ਵਿੱਚ ਸਾਰੇ 9 ਮੈਚ ਜਿੱਤ ਕੇ ਅੰਕ ਸੂਚੀ ਵਿੱਚ ਚੋਟੀ ’ਤੇ ਰਿਹਾ। ਟੀਮ ਨੇ ਟੂਰਨਾਮੈਂਟ ਦੀ ਸ਼ੁਰੂਆਤ ਪੰਜ ਵਾਰ ਦੀ ਵਿਸ਼ਵ ਚੈਂਪੀਅਨ ਆਸਟਰੇਲੀਆ ਨੂੰ ਹਰਾ ਕੇ ਕੀਤੀ।