ਮੁੰਬਈ, 2 ਨਵੰਬਰ, ਦੇਸ਼ ਕਲਿਕ ਬਿਊਰੋ :
ਵਨਡੇ ਵਿਸ਼ਵ ਕੱਪ 2023 ਦੇ 33ਵੇਂ ਮੈਚ ਵਿੱਚ ਅੱਜ 2 ਨਵੰਬਰ ਨੂੰ ਭਾਰਤੀ ਟੀਮ ਸ੍ਰੀਲੰਕਾ ਨਾਲ ਭਿੜੇਗੀ। ਇਹ ਮੈਚ ਦੁਪਹਿਰ 2 ਵਜੇ ਤੋਂ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਜਾਵੇਗਾ। ਟਾਸ ਮੈਚ ਤੋਂ ਅੱਧਾ ਘੰਟਾ ਪਹਿਲਾਂ ਯਾਨੀ ਦੁਪਹਿਰ 1:30 ਵਜੇ ਹੋਵੇਗਾ।ਇਹ ਉਹੀ ਟੀਮ ਹੈ ਜਿਸ ਨੂੰ ਭਾਰਤ ਨੇ 2011 ਵਿੱਚ ਇਸੇ ਮੈਦਾਨ 'ਤੇ ਹਰਾ ਕੇ 28 ਸਾਲ ਬਾਅਦ ਦੂਜੀ ਵਾਰ ਵਨਡੇ ਵਿਸ਼ਵ ਕੱਪ ਜਿੱਤਿਆ ਸੀ। ਇਸ ਮੈਦਾਨ 'ਤੇ 12 ਸਾਲ ਬਾਅਦ ਇਕ ਵਾਰ ਫਿਰ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ।ਮੇਜ਼ਬਾਨ ਭਾਰਤ ਪਹਿਲੇ 6 ਮੈਚ ਜਿੱਤ ਕੇ 12 ਅੰਕਾਂ ਨਾਲ ਅੰਕ ਸੂਚੀ ਵਿਚ ਦੂਜੇ ਸਥਾਨ 'ਤੇ ਹੈ। ਅੱਜ ਸ਼੍ਰੀਲੰਕਾ ਨੂੰ ਹਰਾ ਕੇ ਟੀਮ ਇੰਡੀਆ ਇਕ ਵਾਰ ਫਿਰ ਸੈਮੀਫਾਈਨਲ ਲਈ ਕੁਆਲੀਫਾਈ ਕਰ ਸਕਦੀ ਹੈ ਅਤੇ ਟੇਬਲ 'ਚ ਟਾਪਰ ਬਣ ਸਕਦੀ ਹੈ।ਜਦਕਿ ਸ਼੍ਰੀਲੰਕਾ 6 ਮੈਚਾਂ 'ਚ 2 ਜਿੱਤਾਂ ਅਤੇ 4 ਹਾਰਾਂ ਨਾਲ 4 ਅੰਕਾਂ ਨਾਲ ਅੰਕ ਸੂਚੀ 'ਚ 7ਵੇਂ ਨੰਬਰ 'ਤੇ ਹੈ। ਇਕ ਹੋਰ ਹਾਰ ਨਾਲ ਸ਼੍ਰੀਲੰਕਾ ਦੀਆਂ ਸੈਮੀਫਾਈਨਲ 'ਚ ਪਹੁੰਚਣ ਦੀਆਂ ਉਮੀਦਾਂ ਲਗਭਗ ਖਤਮ ਹੋ ਜਾਣਗੀਆਂ। ਇਸ ਹਾਰ ਤੋਂ ਬਾਅਦ ਟੀਮ ਨੂੰ ਅਗਲੇ ਦੋ ਮੈਚ ਜਿੱਤਣੇ ਹੋਣਗੇ ਅਤੇ ਪਾਕਿਸਤਾਨ ਅਤੇ ਨਿਊਜ਼ੀਲੈਂਡ ਦੀ ਹਾਰ ਲਈ ਦੁਆ ਵੀ ਕਰਨੀ ਹੋਵੇਗੀ।