ਮੋਹਾਲੀ, 21 ਅਕਤੂਬਰ,
ਸੀਬੀਐਸਈ ਵੱਲੋਂ ਸੈਂਟ ਸੋਲਜਰ ਇੰਟਰਨੈਸ਼ਨਲ ਸਕੂਲ ਵਿੱਚ ਆਲ ਇੰਡੀਆ ਨਾਰਥ ਜੋਨ ਸਕੇਟਿੰਗ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਜੰਮੂ ਕਸ਼ਮੀਰ ਦੇ ਬੱਚਿਆਂ ਨੇ ਸ਼ਮੂਲੀਅਤ ਕੀਤੀ। ਵੱਖ ਵੱਖ ਮੁਕਾਬਲਿਆਂ ਵਿੱਚ ਅੰਡਰ 18 ਲੜਕੀਆਂ ਦੀ 1000 ਮੀਟਰ ਰੇਸ ਵਿਚੋਂ ਇੰਫੈਂਟ ਜੀਸਸ ਕਾਨਵੈ਼ਟ ਸਕੂਲ ਦੇ ਵਿਦਿਆਰਥੀ ਜੋਰਾਵਰ ਸਿੰਘ ਨੇ ਗੋਲਡ ਮੈਡਲ ਜਿੱਤਿਆ। ਉਥੇ ਹੀ ਹਰਜਾਪ ਸਿੰਘ , ਅਜੀਤ ਕਰਮ ਸਿੰਘ ਇੰਟਰਨੈਸ਼ਨਲ ਸਕੂਲ ਨੇ ਸਿਲਵਰ ਮੈਡਲ ਜਿੱਤਿਆ। ਜੋਰਾਵਰ ਸਿੰਘ ਮੰਡੀ ਬੋਰਡ ਵਿੱਚ ਅਫਸਰ ਰੈਂਕ ਦੇ ਅਧਿਕਾਰੀ ਜਸਪ੍ਰੀਤ ਸਿੰਘ ਦੇ ਪੁੱਤਰ ਹਨ।