192 ਦੌੜਾਂ ਦਾ ਟੀਚਾ 31 ਓਵਰਾਂ ‘ਚ ਕੀਤਾ ਪੂਰਾ
ਅਹਿਮਦਾਬਾਦ, 14 ਅਕਤੂਬਰ, ਦੇਸ਼ ਕਲਿਕ ਬਿਊਰੋ :
ਵਿਸ਼ਵ ਕੱਪ 'ਚ 8ਵੀਂ ਵਾਰ ਵੀ ਭਾਰਤ ਨੇ ਪਾਕਿਸਤਾਨ ਹਰਾ ਦਿੱਤਾ ਹੈ। ਭਾਰਤ ਨੇ ਆਪਣਾ ਜੇਤੂ ਸਿਲਸਿਲਾ ਬਰਕਰਾਰ ਰੱਖਦੇ ਹੋਏ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਭਾਰਤੀ ਟੀਮ ਨੇ 31 ਓਵਰਾਂ 'ਚ 192 ਦੌੜਾਂ ਦਾ ਟੀਚਾ ਹਾਸਲ ਕਰ ਲਿਆ। ਕਪਤਾਨ ਰੋਹਿਤ ਸ਼ਰਮਾ ਨੇ ਅਰਧ ਸੈਂਕੜਾ ਜੜਿਆ। ਉਸ ਨੇ 86 ਦੌੜਾਂ ਦੀ ਪਾਰੀ ਖੇਡੀ। ਉਸ ਨੇ ਤੀਜੇ ਵਿਕਟ ਲਈ ਸ਼੍ਰੇਅਸ ਅਈਅਰ ਨਾਲ 77 ਦੌੜਾਂ ਦੀ ਸਾਂਝੇਦਾਰੀ ਕੀਤੀ।ਪਾਕਿਸਤਾਨ ਲਈ ਬੱਲੇਬਾਜ਼ੀ ਕਰਦੇ ਹੋਏ ਕਪਤਾਨ ਬਾਬਰ ਆਜ਼ਮ ਨੇ ਇਕਲੌਤਾ ਅਰਧ ਸੈਂਕੜਾ ਲਗਾਇਆ। ਮੋਹੰਮਦ ਰਿਜ਼ਵਾਨ 49 ਦੌੜਾਂ ਬਣਾ ਕੇ ਆਊਟ ਹੋਏ। 5 ਭਾਰਤੀ ਗੇਂਦਬਾਜ਼ਾਂ ਨੇ 2-2 ਵਿਕਟਾਂ ਲਈਆਂ। ਭਾਰਤ ਲਈ ਰੋਹਿਤ ਤੋਂ ਇਲਾਵਾ ਸ਼੍ਰੇਅਸ ਅਈਅਰ ਨੇ 53 ਦੌੜਾਂ ਬਣਾਈਆਂ। ਸ਼ਾਹੀਨ ਸ਼ਾਹ ਅਫਰੀਦੀ ਨੇ ਸਭ ਤੋਂ ਵੱਧ 2 ਵਿਕਟਾਂ ਲਈਆਂ।