ਦਲਜੀਤ ਕੌਰ
ਸੰਗਰੂਰ, 12 ਅਕਤੂਬਰ, 2023: ਖੇਡਾਂ ਵਤਨ ਪੰਜਾਬ ਦੀਆਂ-2023 ਤਹਿਤ ਸੰਗਰੂਰ ਜ਼ਿਲ੍ਹੇ ਦੇ ਵੱਖ-ਵੱਖ ਖੇਡ ਮੈਦਾਨਾਂ ਵਿੱਚ ਰਾਜ ਪੱਧਰੀ ਖੇਡ ਮੁਕਾਬਲਿਆਂ ਤਹਿਤ ਅੱਜ ਕਬੱਡੀ (ਨੈਸ਼ਨਲ ਸਟਾਇਲ), ਰੋਲਰ ਸਕੇਟਿੰਗ ਅਤੇ ਵੇਟ ਲਿਫਟਿੰਗ ਦੇ ਦਿਲਚਸਪ ਮੁਕਾਬਲੇ ਹੋਏ। ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਖੇਡਾਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆ ਜ਼ਿਲ੍ਹਾ ਖੇਡ ਅਫ਼ਸਰ ਨਵਦੀਪ ਸਿੰਘ ਨੇ ਦੱਸਿਆ ਕਿ ਕਬੱਡੀ (ਨੈਸ਼ਨਲ ਸਟਾਇਲ) ਅੰ-14 (ਲੜਕੀਆਂ) ਦੇ ਹੋਏ ਮੁਕਾਬਲੇ ਵਿੱਚ ਜਿਲ੍ਹਾ ਬਰਨਾਲਾ ਦੀ ਟੀਮ ਨੇ ਪਹਿਲਾ, ਸੰਗਰੂਰ ਦੀ ਟੀਮ ਨੇ ਦੂਸਰਾ, ਬਠਿੰਡਾ ਅਤੇ ਮਾਨਸਾ ਦੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ। ਅੰ-17 (ਲੜਕੀਆਂ) ਦੇ ਹੋਏ ਮੁਕਾਬਲੇ ਵਿੱਚ ਜਿਲ੍ਹਾ ਪਟਿਆਲਾ ਦੀ ਟੀਮ ਨੇ ਪਹਿਲਾ, ਸੰਗਰੂਰ ਦੀ ਟੀਮ ਨੇ ਦੂਸਰਾ, ਰੋਪੜ ਅਤੇ ਸ੍ਰੀ ਫਤਿਹਗੜ੍ਹ ਸਾਹਿਬ ਦੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ।
ਰੋਲਰ ਸਕੇਟਿੰਗ ਏਜ ਗਰੁੱਪ ਅੰ-14 (ਲੜਕੇ) ਈਵੈਂਟ ਇਨਲਾਈਨ ਰਿੰਕ ਰੇਸ 500 ਡੀ ਵਿੱਚ ਭਵਿਆ ਕੰਬੋਜ਼ (ਮੋਹਾਲੀ), ਆਰਿਅਵ ਵਰਮਾ (ਮੋਹਾਲੀ) ਅਤੇ ਸਹਿਜ ਹਰਿੰਦਰ ਸਿੰਘ (ਅੰਮ੍ਰਿਤਸਰ) ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਈਵੈਂਟ ਕੁਆਰਡਜ਼ ਰਿੰਕ ਰੇਸ 500 ਡੀ ਵਿੱਚ ਹੇਮਾਂਸ਼ੂ ਕਾਂਸਲ (ਬਠਿੰਡਾ), ਏਕਮਜੋਤ ਸੈਣੀ (ਮੋਹਾਲੀ) ਅਤੇ ਪ੍ਰਭਕਿਰਤ ਸਿੰਘ ਧੀਮਾਨ (ਪਟਿਆਲਾ) ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰ-14 (ਲੜਕੀਆਂ) ਈਵੈਂਟ ਕੁਆਰਡਜ਼ ਰਿੰਕ ਰੇਸ ਜ਼ 500ਲ਼ਣ ਵਿੱਚ ਇਸਮਨਜੋਤ ਕੌਰ (ਅੰਮ੍ਰਿਤਸਰ), ਆਧਿਆ ਕੌਸ਼ਿਕ (ਮੋਹਾਲੀ) ਅਤੇ ਨਿਮਰਤਜੋਤ ਗਰੇਵਾਲ (ਸੰਗਰੂਰ) ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਈਵੈਂਟ ਇਨਲਾਈਨ ਰਿੰਕ ਰੇਸ ਜ਼ਜ਼ਜ਼ 500 ਡੀ ਵਿੱਚ ਸ਼ਾਨ ਕੌਰ ਗਰੇਵਾਲ (ਲੁਧਿਆਣਾ), ਸਿਮਰੀਤ ਕੌਰ (ਮੋਹਾਲੀ) ਅਤੇ ਜਸਲੀਨ ਕੌਰ (ਮੋਹਾਲੀ) ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ।
ਵੇਟ ਲਿਫਟਿੰਗ- ਏਜ ਗਰੁੱਪ ਅੰ-14 (ਲੜਕੀਆਂ) ਵੇਟ 40 ਕਿਲੋ ਵਿੱਚ ਲਵਜੋਤ ਕੌਰ (ਅੰਮ੍ਰਿਤਸਰ) ਨੇ ਪਹਿਲਾ, ਖੁਸ਼ਮਨ (ਮੋਹਾਲੀ) ਨੇ ਦੂਸਰਾ ਅਤੇ ਹਰਜੋਤ ਕੌਰ (ਸਭਸ ਨਗਰ) ਨੇ ਤੀਸਰਾ ਸਥਾਨ ਹਾਸਿਲ ਕੀਤਾ। ਵੇਟ ਲਿਫਟਿੰਗ 45 ਕਿਲੋ ਵਿੱਚ ਹਰਸੀਰਤ ਕੌਰ ਗਿੱਲ (ਲੁਧਿਆਣਾ) ਨੇ ਪਹਿਲਾ, ਰਿਪਨਪ੍ਰੀਤ ਕੌਰ (ਬਰਨਾਲਾ) ਨੇ ਦੂਸਰਾ ਅਤੇ ਖੁਸ਼ੀ (ਮੋਹਾਲੀ) ਨੇ ਤੀਸਰਾ ਸਥਾਨ ਹਾਸਿਲ ਕੀਤਾ। ਵੇਟ 49 ਕਿਲੋ ਵਿੱਚ ਮਨਦੀਪ ਕੌਰ (ਸਭਸ ਨਗਰ) ਨੇ ਪਹਿਲਾ, ਖੁਸ਼ਪ੍ਰੀਤ ਕੌਰ (ਰੋਪੜ) ਨੇ ਦੂਸਰਾ ਅਤੇ ਖੁਸ਼ੀ (ਲੁਧਿਆਣਾ) ਨੇ ਤੀਸਰਾ ਸਥਾਨ ਹਾਸਿਲ ਕੀਤਾ। ਅੰ-14 (ਲੜਕੇ) ਵੇਟ -37 ਕਿਲੋ ਵਿੱਚ ਨੀਤਲ ਕਮਾਰ (ਮੋਹਾਲੀ), ਗੁਰਸਿਮਰ ਸਿੰਘ (ਲੁਧਿਆਣਾ) ਅਤੇ ਜੈ ਰਾਮ ਭਗਤ (ਜਲੰਧਰ) ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਵੇਟ ਲਿਫਟਿੰਗ 49 ਕਿਲੋ ਵਿੱਚ ਸਮੀਰ ਸਿੰਘ (ਅੰਮ੍ਰਿਤਸਰ) ਨੇ ਪਹਿਲਾ, ਜਸ਼ਨਦੀਪ ਸਿੰਘ (ਮੋਹਾਲੀ) ਨੇ ਦੂਸਰਾ ਅਤੇ ਸਾਹਿਲਪ੍ਰੀਤ ਸਿੰਘ (ਰੂਪ ਨਗਰ) ਨੇ ਤੀਸਰਾ ਸਥਾਨ ਹਾਸਿਲ ਕੀਤਾ। ਵੇਟ 67 ਕਿਲੋ ਵਿੱਚ ਹਿਮਾਂਗ ਸ਼ਰਮਾ (ਪਟਿਆਲਾ), ਜਗਤੇਸ਼ਵਰ ਸਿੰਘ ਸੰਧੂ (ਹੁਸ਼ਿਆਰਪੁਰ) ਅਤੇ ਗੌਰਵ ਮਾਨ (ਜਲੰਧਰ) ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਵੇਟ ਲਿਫਟਿੰਗ 67 ਕਿਲੋ ਵਿੱਚ ਹਰਕੀਰਤ ਸਿੰਘ (ਮੋਹਾਲੀ), ਪਰਮਜੋਤ ਸਿੰਘ (ਹੁਸ਼ਿਆਰਪੁਰ) ਅਤੇ ਕੰਵਲਜੀਤ ਸਿੰਘ (ਮੋਹਾਲੀ) ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਅੰ-17 (ਲੜਕੀਆਂ) ਵੇਟ 55 ਕਿਲੋ ਵਿੱਚ ਦਿਕਸ਼ਾ ਰਾਣੀ (ਸੰਗਰੂਰ), ਅਰਸ਼ਦੀਪ ਕੌਰ (ਮੋਹਾਲੀ) ਅਤੇ ਪਰਮਜੀਤ ਕੌਰ (ਗੁਰਦਾਸਪੁਰ) ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਵੇਟ ਲਿਫਟਿੰਗ 64 ਕਿਲੋ ਵਿੱਚ ਸੁਖਮਨਪ੍ਰੀਤ ਕੌਰ (ਲੁਧਿਆਣਾ), ਬੰਦਨਾ (ਰੂਪ ਨਗਰ) ਅਤੇ ਜੈਸਲ ਸੰਧੂ (ਮੋਹਾਲੀ) ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਵੇਟ ਲਿਫਟਿੰਗ 76 ਕਿਲੋ ਵਿੱਚ ਗਗਨਦੀਪ ਕੌਰ (ਸੰਗਰੂਰ), ਵੰਸ਼ਿਕਾ ਵਰਮਾ (ਰੂਪ ਨਗਰ) ਅਤੇ ਸਾਹਿਬ ਕੌਰ (ਜਲੰਧਰ) ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਵੇਟ ਲਿਫਟਿੰਗ 81 ਕਿਲੋ ਵਿੱਚ ਅਨੰਨਿਆ (ਮੋਹਾਲੀ), ਹਰਦੀਪ ਕੌਰ (ਰੂਪਨਗਰ) ਅਤੇ ਸਤਵਿੰਦਰ ਕੌਰ (ਜਲੰਧਰ) ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ।