ਬੀਜਿੰਗ, 1 ਅਕਤੂਬਰ, ਦੇਸ਼ ਕਲਿਕ ਬਿਊਰੋ :
ਏਸ਼ੀਆਈ ਖੇਡਾਂ 2023 ਦਾ ਅੱਜ ਅੱਠਵਾਂ ਦਿਨ ਹੈ। ਅਦਿਤੀ ਅਸ਼ੋਕ ਨੇ ਚੀਨ ਦੇ ਹਾਂਗਜ਼ੂ 'ਚ ਖੇਡੀਆਂ ਜਾ ਰਹੀਆਂ ਖੇਡਾਂ 'ਚ ਐਤਵਾਰ ਨੂੰ ਗੋਲਫ 'ਚ ਦਿਨ ਦਾ ਪਹਿਲਾ ਤਮਗਾ ਜਿੱਤਿਆ। ਉਸ ਨੇ ਔਰਤਾਂ ਦੇ ਵਿਅਕਤੀਗਤ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਉਹ ਏਸ਼ਿਆਈ ਖੇਡਾਂ ਵਿੱਚ ਗੋਲਫ ਵਿੱਚ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਵੀ ਹੈ।ਸ਼ੂਟਿੰਗ ਦੇ ਟਰੈਪ-50 ਪੁਰਸ਼ ਟੀਮ ਮੁਕਾਬਲੇ ਵਿੱਚ ਪ੍ਰਿਥਵੀਰਾਜ ਟੋਂਡੇਮਨ, ਜੁਰਾਵਰ ਸਿੰਘ ਅਤੇ ਕਿਨਾਨ ਚੇਨਈ ਦੀ ਤਿਕੜੀ ਨੇ ਸੋਨ ਤਗ਼ਮਾ ਜਿੱਤਿਆ। ਜਦੋਂਕਿ ਔਰਤਾਂ ਦੇ ਟਰੈਪ ਮੁਕਾਬਲੇ ਵਿੱਚ ਮਨੀਸ਼ਾ ਕੀਰ, ਪ੍ਰੀਤੀ ਰਜਕ ਅਤੇ ਰਾਜੇਸ਼ਵਰੀ ਕੁਮਾਰੀ ਨੇ ਚਾਂਦੀ ਦਾ ਤਗਮਾ ਜਿੱਤਿਆ।ਇਸ ਨਾਲ ਭਾਰਤ ਦੇ ਹੁਣ 41 ਮੈਡਲ ਹੋ ਗਏ ਹਨ। ਜਿਸ ਵਿੱਚ 11 ਸੋਨੇ ਦੇ ਤਮਗੇ ਵੀ ਸ਼ਾਮਿਲ ਹਨ। ਭਾਰਤ ਤਮਗਾ ਸੂਚੀ 'ਚ ਚੌਥੇ ਸਥਾਨ 'ਤੇ ਹੈ। ਜਦਕਿ ਚੀਨ ਪਹਿਲੇ, ਜਾਪਾਨ ਦੂਜੇ ਅਤੇ ਦੱਖਣੀ ਕੋਰੀਆ ਤੀਜੇ ਨੰਬਰ 'ਤੇ ਹੈ।