ਬੀਜਿੰਗ, 29 ਸਤੰਬਰ, ਦੇਸ਼ ਕਲਿਕ ਬਿਊਰੋ :
ਅੱਜ 19ਵੀਆਂ ਏਸ਼ਿਆਈ ਖੇਡਾਂ ਦੇ ਛੇਵੇਂ ਦਿਨ ਭਾਰਤ ਨੇ ਹੁਣ ਤੱਕ 5 ਤਗਮੇ ਜਿੱਤੇ ਹਨ। ਚੀਨ ਦੇ ਹਾਂਗਜ਼ੂ 'ਚ ਸ਼ੁੱਕਰਵਾਰ ਨੂੰ ਭਾਰਤੀ ਨਿਸ਼ਾਨੇਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਨਿਸ਼ਾਨੇਬਾਜ਼ਾਂ ਨੇ ਅੱਜ 2 ਸੋਨੇ ਅਤੇ 2 ਚਾਂਦੀ ਦੇ ਤਗਮੇ ਜਿੱਤੇ। ਨਾਇਸ ਵਿੱਚ, ਰਾਮਕੁਮਾਰ ਰਾਮਨਾਥਨ ਅਤੇ ਸਾਕੇਤ ਮਾਈਨੇਨੀ ਨੇ ਪੁਰਸ਼ ਡਬਲਜ਼ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ।ਇਸ ਨਾਲ ਭਾਰਤ ਨੇ ਹੁਣ ਤੱਕ 30 ਤਗਮੇ ਜਿੱਤ ਲਏ ਹਨ। ਜਿਸ ਵਿੱਚ 8 ਸੋਨ, 11 ਚਾਂਦੀ ਅਤੇ 11 ਕਾਂਸੀ ਦੇ ਤਗਮੇ ਸ਼ਾਮਲ ਹਨ। ਭਾਰਤ ਤਮਗਾ ਸੂਚੀ 'ਚ ਚੌਥੇ ਸਥਾਨ 'ਤੇ ਆ ਗਿਆ ਹੈ। ਚੀਨ 173 ਤਮਗਿਆਂ ਨਾਲ ਪਹਿਲੇ, ਦੱਖਣੀ ਕੋਰੀਆ 88 ਨਾਲ ਦੂਜੇ ਅਤੇ ਜਾਪਾਨ 82 ਤਮਗਿਆਂ ਨਾਲ ਤੀਜੇ ਸਥਾਨ 'ਤੇ ਹੈ।