ਕੋਲੰਬੋ, 17 ਸਤੰਬਰ, ਦੇਸ਼ ਕਲਿਕ ਬਿਊਰੋ :
ਏਸ਼ੀਆਂ ਕੱਪ ਦੇ ਫਾਈਨਲ ਵਿੱਚ ਅੱਜ ਭਾਰਤ ਟੀਮ ਨੇ ਸ਼੍ਰੀਲੰਕਾ ਨੂੰ ਹਰਾਉਂਦੇ ਹੋਏ ਏਸ਼ੀਆ ਕੱਪ ਜਿੱਤ ਕੇ ਚੈਪੀਅਨ ਬਣ ਗਈ ਹੈ। ਭਾਰਤ ਨੇ ਸ਼੍ਰੀਲੰਕਾ ਨੂੰ ਫਾਇਨਲ ਵਿੱਚ 10 ਵਿਕਟਾਂ ਦੇ ਨਾਲ ਹਰਾਇਆ। 6.1 ਓਵਰ ਵਿੱਚ ਭਾਰਤ ਨੇ ਸ਼੍ਰੀਲੰਕਾ ਵੱਲੋਂ ਦਿੱਤੇ ਗਏ ਟੀਚੇ ਨੂੰ ਪੂਰਾ ਕਰ ਲਿਆ।
ਏਸ਼ੀਆ ਕੱਪ ਦੇ ਫਾਈਨਲ 'ਚ ਭਾਰਤ ਨੇ ਸ਼੍ਰੀਲੰਕਾ ਨੂੰ 50 ਦੌੜਾਂ 'ਤੇ ਆਲ ਆਊਟ ਕਰ ਦਿੱਤਾ ਸੀ। ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ਵਿੱਚ ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਗੇਂਦਬਾਜ਼ਾਂ ਨੇ 15.2 ਓਵਰਾਂ ਵਿੱਚ ਸ਼੍ਰੀਲੰਕਾ ਦੇ ਬੱਲੇਬਾਜ਼ਾਂ ਨੂੰ ਪੈਵੇਲੀਅਨ ਵਾਪਸ ਭੇਜ ਦਿੱਤਾ।ਮੁਹੰਮਦ ਸਿਰਾਜ ਨੇ 6 ਵਿਕਟਾਂ ਲਈਆਂ, ਜਦਕਿ ਹਾਰਦਿਕ ਪੰਡਯਾ ਨੇ 3 ਵਿਕਟਾਂ ਲਈਆਂ। ਇੱਕ ਕਾਮਯਾਬੀ ਜਸਪ੍ਰੀਤ ਬੁਮਰਾਹ ਨੂੰ ਮਿਲੀ।ਇਹ ਭਾਰਤ ਦੇ ਖਿਲਾਫ ਵਨਡੇ ਵਿੱਚ ਕਿਸੇ ਵੀ ਟੀਮ ਦਾ ਸਭ ਤੋਂ ਘੱਟ ਸਕੋਰ ਹੈ। ਇਸ ਤੋਂ ਪਹਿਲਾਂ ਬੰਗਲਾਦੇਸ਼ ਦਾ ਵਨਡੇ 'ਚ ਭਾਰਤ ਖਿਲਾਫ ਸਭ ਤੋਂ ਘੱਟ ਸਕੋਰ ਸੀ। ਬੰਗਲਾਦੇਸ਼ ਦੀ ਟੀਮ 2014 'ਚ 58 ਦੌੜਾਂ 'ਤੇ ਆਲ ਆਊਟ ਹੋ ਗਈ ਸੀ। ਜ਼ਿੰਬਾਬਵੇ ਦੇ ਕੋਲ ਵਨਡੇ ਵਿੱਚ ਸਭ ਤੋਂ ਘੱਟ ਸਕੋਰ ਦਾ ਰਿਕਾਰਡ ਹੈ। ਜ਼ਿੰਬਾਬਵੇ ਦੀ ਟੀਮ 2004 'ਚ ਸ਼੍ਰੀਲੰਕਾ ਖਿਲਾਫ 35 ਦੌੜਾਂ 'ਤੇ ਆਲ ਆਊਟ ਹੋ ਗਈ ਸੀ।