ਕੋਲੰਬੋ, 17 ਸਤੰਬਰ, ਦੇਸ਼ ਕਲਿਕ ਬਿਊਰੋ :
ਏਸ਼ੀਆ ਕੱਪ 2023 ਦਾ ਫਾਈਨਲ ਅੱਜ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖੇਡਿਆ ਜਾਵੇਗਾ। ਵਿਸ਼ਵ ਕੱਪ ਤੋਂ ਪਹਿਲਾਂ ਦੋਵਾਂ ਟੀਮਾਂ ਕੋਲ ਆਪਣੀਆਂ ਤਿਆਰੀਆਂ ਨੂੰ ਅਮਲੀ ਜਾਮਾ ਪਹਿਨਾਉਣ ਦਾ ਮੌਕਾ ਹੈ।ਸ੍ਰੀਲੰਕਾ ਦੀ ਟੀਮ ਡਿਫੈਂਡਿੰਗ ਚੈਂਪੀਅਨ ਵੀ ਹੈ। ਉਸ ਨੇ ਪਿਛਲੇ ਸਾਲ ਟੀ-20 ਫਾਰਮੈਟ ਵਿੱਚ ਇਹ ਟੂਰਨਾਮੈਂਟ ਜਿੱਤਿਆ ਸੀ। ਹੁਣ ਉਸ ਦੇ ਸਾਹਮਣੇ ਸੱਤ ਵਾਰ ਦੇ ਏਸ਼ੀਆ ਕੱਪ ਚੈਂਪੀਅਨ ਭਾਰਤ ਦੀ ਚੁਣੌਤੀ ਹੈ। ਹਾਲਾਂਕਿ ਇਸ ਮੈਚ 'ਤੇ ਵੀ ਮੀਂਹ ਦਾ ਪਰਛਾਵਾਂ ਛਾਇਆ ਹੋਇਆ ਹੈ।Accuweather ਦੀ ਰਿਪੋਰਟ ਦੇ ਅਨੁਸਾਰ, ਕੋਲੰਬੋ ਵਿੱਚ ਐਤਵਾਰ ਨੂੰ ਬੱਦਲ ਛਾਏ ਰਹਿਣਗੇ।ਅੱਜ ਸਵੇਰੇ ਕੁਝ ਹਿੱਸਿਆਂ ਵਿੱਚ ਮੀਂਹ ਪਿਆ ਅਤੇ ਦੁਪਹਿਰ ਵੇਲੇ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਰਿਪੋਰਟਾਂ ਮੁਤਾਬਕ ਕੋਲੰਬੋ 'ਚ ਅੱਜ ਮੀਂਹ ਪੈਣ ਦੀ 90 ਫੀਸਦੀ ਸੰਭਾਵਨਾ ਹੈ ਅਤੇ ਤੂਫਾਨ ਦੀ 54 ਫੀਸਦੀ ਸੰਭਾਵਨਾ ਹੈ। ਸਥਾਨਕ ਸਮੇਂ ਅਨੁਸਾਰ, ਦੁਪਹਿਰ 1 ਵਜੇ, ਸ਼ਾਮ 6 ਵਜੇ, ਸ਼ਾਮ 8 ਵਜੇ ਅਤੇ ਰਾਤ 10 ਵਜੇ ਗਰਜ਼-ਤੂਫ਼ਾਨ ਆਉਣ ਦੀ ਸੰਭਾਵਨਾ ਹੈ। ਮੈਚ ਦੁਪਹਿਰ 3 ਵਜੇ ਸ਼ੁਰੂ ਹੋਵੇਗਾ ਅਤੇ ਮੀਂਹ ਕਾਰਨ ਇਸ ਦੀ ਸ਼ੁਰੂਆਤ ਦੇਰੀ ਨਾਲ ਹੋ ਸਕਦੀ ਹੈ।