ਕੋਲੰਬੋ, 3 ਸਤੰਬਰ, ਦੇਸ਼ ਕਲਿਕ ਬਿਊਰੋ :
ਏਸ਼ੀਆ ਕੱਪ 'ਚ ਸ਼ਨੀਵਾਰ ਨੂੰ ਭਾਰਤ-ਪਾਕਿਸਤਾਨ ਦਾ ਮੈਚ ਮੀਂਹ ਕਾਰਨ ਰੱਦ ਹੋ ਗਿਆ। ਭਾਰਤੀ ਟੀਮ ਨੇ ਪਾਕਿਸਤਾਨ ਨੂੰ ਜਿੱਤ ਲਈ 267 ਦੌੜਾਂ ਦਾ ਟੀਚਾ ਦਿੱਤਾ ਸੀ ਪਰ ਮੀਂਹ ਕਾਰਨ ਪਾਕਿਸਤਾਨ ਦੀ ਪਾਰੀ ਸ਼ੁਰੂ ਹੀ ਨਹੀਂ ਹੋ ਸਕੀ।ਭਾਰਤੀ ਸਮੇਂ ਮੁਤਾਬਕ ਸ਼ਾਮ 7:44 ਵਜੇ ਪਹਿਲੀ ਪਾਰੀ ਸਮਾਪਤ ਹੋਈ। ਇਸ ਮੁਤਾਬਕ ਦੂਜੀ ਪਾਰੀ ਰਾਤ 8:14 ਵਜੇ ਸ਼ੁਰੂ ਹੋਣੀ ਸੀ। ਮੈਚ ਦਾ ਕੱਟਆਫ ਸਮਾਂ ਰਾਤ 10:27 ਵਜੇ ਤੈਅ ਕੀਤਾ ਗਿਆ ਸੀ।ਯਾਨੀ ਜੇਕਰ ਇਸ ਸਮੇਂ ਤੱਕ ਮੈਚ ਦੁਬਾਰਾ ਸ਼ੁਰੂ ਹੋ ਜਾਂਦਾ ਤਾਂ ਪਾਕਿਸਤਾਨ ਦੀ ਪਾਰੀ ਘੱਟੋ-ਘੱਟ 20 ਓਵਰਾਂ ਦੀ ਹੋਣੀ ਸੀ। ਇੱਕ ਰੋਜ਼ਾ ਮੈਚ ਵਿੱਚ ਨਤੀਜਾ ਪ੍ਰਾਪਤ ਕਰਨ ਲਈ 20 ਓਵਰਾਂ ਦੀ ਖੇਡ ਜ਼ਰੂਰੀ ਹੁੰਦੀ ਹੈ ਪਰ ਮੈਚ ਨੂੰ ਰੱਦ ਕਰਨ ਦਾ ਫੈਸਲਾ ਰਾਤ 9:50 ਵਜੇ ਲਿਆ ਗਿਆ ਕਿਉਂਕਿ ਉਸ ਸਮੇਂ ਵੀ ਮੀਂਹ ਨਹੀਂ ਰੁਕਿਆ ਸੀ। ਭਾਰਤ ਆਪਣਾ ਅਗਲਾ ਮੈਚ 4 ਸਤੰਬਰ ਨੂੰ ਕੈਂਡੀ ਵਿੱਚ ਨੇਪਾਲ ਖ਼ਿਲਾਫ਼ ਖੇਡੇਗਾ