ਕੋਲੰਬੋ, 2 ਸਤੰਬਰ, ਦੇਸ਼ ਕਲਿਕ ਬਿਊਰੋ :
ਸ਼੍ਰੀਲੰਕਾ ਦੇ ਪੱਲੇਕੇਲੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਅੱਜ ਸ਼ਨੀਵਾਰ ਨੂੰ ਏਸ਼ੀਆ ਕੱਪ 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਵੱਡਾ ਮੁਕਾਬਲਾ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਇੱਥੇ ਸ਼੍ਰੀਲੰਕਾ ਅਤੇ ਬੰਗਲਾਦੇਸ਼ ਵਿਚਾਲੇ ਮੈਚ ਖੇਡਿਆ ਗਿਆ ਸੀ, ਜਿੱਥੇ ਗੇਂਦਬਾਜ਼ਾਂ ਨੂੰ ਕਾਫੀ ਮਦਦ ਮਿਲੀ ਸੀ। ਭਾਰਤ ਬਨਾਮ ਪਾਕਿਸਤਾਨ ਏਸ਼ੀਆ ਕੱਪ 2023 ਦਾ ਤੀਜਾ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 3 ਵਜੇ ਸ਼ੁਰੂ ਹੋਵੇਗਾ। ਰੋਹਿਤ ਸ਼ਰਮਾ ਅਤੇ ਬਾਬਰ ਆਜ਼ਮ ਟਾਸ ਲਈ ਅੱਧਾ ਘੰਟਾ ਪਹਿਲਾਂ ਦੁਪਹਿਰ 2.30 ਵਜੇ ਮੈਦਾਨ 'ਤੇ ਪਹੁੰਚਣਗੇ।ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਇਸ ਹਾਈ ਵੋਲਟੇਜ ਮੈਚ ਦਾ ਇੰਤਜ਼ਾਰ ਕਰ ਰਹੇ ਹਨ। ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਚਾਰ ਸਾਲ ਬਾਅਦ ਵਨਡੇ ਮੈਚ ਵਿੱਚ ਭਿੜਨ ਜਾ ਰਹੀਆਂ ਹਨ ਪਰ ਇਸ ਮੈਚ ਵਿੱਚ ਮੌਸਮ ਖਰਾਬ ਹੋ ਸਕਦਾ ਹੈ ਕਿਉਂਕਿ ਮੌਸਮ ਵਿਭਾਗ ਮੁਤਾਬਕ ਮੀਂਹ ਦੀ ਸੰਭਾਵਨਾ ਹੈ।