ਹਰਦੇਵ ਚੌਹਾਨ
ਚੰਡੀਗੜ੍ਹ, 7 ਜੁਲਾਈ :
ਪਾਰਕਿੰਸਨ'ਸ ਰੋਗ ਤੋਂ ਪੀੜਤ 64 ਸਾਲਾ ਵਿਅਕਤੀ ਦੀ ਡੀਪ ਬਰੇਨ ਸਟੀਮੂਲੇਸ਼ਨ (ਡੀਬੀਐਸ) ਸਰਜਰੀ ਕਰਕੇ ਪਾਰਸ ਹੈਲਥ, ਪੰਚਕੂਲਾ ਹੁਣ ਪਾਰਕਿੰਸਨ'ਸ ਦੇ ਮਰੀਜ਼ਾਂ ਲਈ ਡੀਬੀਐਸ ਸਰਜਰੀ ਕਰਨ ਵਾਲਾ ਖੇਤਰ ਦਾ ਪਹਿਲਾ ਹਸਪਤਾਲ ਬਣ ਗਿਆ ਹੈ ਜਿੱਥੇ ਇਹ ਸਰਜਰੀ ਡੀਬੀਐਸ ਪ੍ਰੋਗਰਾਮ ਲਈ ਲੰਡਨ ਅਤੇ ਸਿੰਗਾਪੁਰ ਵਿੱਚ ਸਿਖਲਾਈ ਪ੍ਰਾਪਤ ਪਾਰਕਿੰਸਨ'ਸ ਰੋਗ ਦੀ ਮਾਹਿਰ ਨਿਊਰੋਲੋਜਿਸਟ ਡਾ. ਜਸਲਵਲੀਨ ਕੌਰ ਸਿੱਧੂ ਅਤੇ ਡਾ. ਅਮਨ ਬਾਤਿਸ਼ ਨਿਊਰੋਸਰਜਨ ਦੁਆਰਾ ਕੀਤੀ ਗਈ ।
ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡਾ. ਜਸਲਵਲੀਨ ਕੌਰ ਸਿੱਧੂ, ਹੈੱਡ- ਪਾਰਕਿੰਸਨ'ਸ ਰੋਗ ਅਤੇ ਮੂਵਮੈਂਟ ਡਿਸਆਰਡਰ, ਪਾਰਸ ਹੈਲਥ ਪੰਚਕੂਲਾ ਨੇ ਕਿਹਾ, “ਮਰੀਜ਼ ਅਮਨਪ੍ਰੀਤ ਸਿੰਘ (ਬਦਲਿਆ ਹੋਇਆ ਨਾਮ) ਪਿਛਲੇ 10 ਸਾਲਾਂ ਤੋਂ ਪੀੜਤ ਸੀ । ਮਰੀਜ਼
ਸਰਜਰੀ ਤੋਂ ਬਾਅਦ ਠੀਕ ਕਾਰਜ ਕਰ ਰਿਹਾ ਹੈ।
ਡਾ. ਅਮਨ ਬਾਤਿਸ਼ ਨੇ ਕਿਹਾ, “ਇਹ ਦਿਮਾਗ ਲਈ ਇੱਕ ਪੇਸ ਮੇਕਰ ਸਰਜਰੀ ਦੀ ਤਰ੍ਹਾਂ ਹੈ ਜੋ ਦਿਮਾਗ ਵਿੱਚ ਰੱਖੇ ਇਲੈਕਟ੍ਰੋਡਸ ਦੇ ਬਿਜਲਈ ਸਿਗਨਲਾਂ ਨੂੰ ਬਦਲ ਕੇ ਲੱਛਣਾਂ ਨੂੰ ਕੰਟਰੋਲ ਕਰ ਸਕਦਾ ਹੈ। ਜਿਨ੍ਹਾਂ ਮਰੀਜ਼ਾਂ ਨੂੰ ਡੀਬੀਐਸ ਸਰਜਰੀ ਦੀ ਲੋੜ ਹੁੰਦੀ ਹੈ, ਉਹਨਾਂ ਦੀ ਪਾਰਕਿੰਸਨ'ਸ ਦੇ ਮਾਹਿਰ ਨਿਊਰੋਲੋਜਿਸਟ ਦੁਆਰਾ ਜਾਂਚ ਕੀਤੀ ਜਾਂਦੀ ਹੈ ।