ਬਟਾਲਾ: 10 ਜੂਨ, ਨਰੇਸ਼ ਕੁਮਰ
ਐਂਕਰ.....ਯੇਚਿਓਨ (ਦੱਖਣੀ ਕੋਰੀਆ) ਵਿਖੇ ਸ਼ੁਰੂ ਹੋਈ ਅੰਡਰ-20 ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਹੀ ਬਟਾਲਾ(ਪੰਜਾਬ) ਦੇ 18 ਸਾਲਾਂ ਅਥਲੀਟ ਭਰਤਪ੍ਰੀਤ ਸਿੰਘ ਨੇ ਡਿਸਕਸ ਥਰੋਅ ਮੁਕਾਬਲੇ ਵਿੱਚ ਸੋਨੇ ਦਾ ਤਮਗਾ ਜਿੱਤਦੇ ਹੋਏ ਭਾਰਤ, ਪੰਜਾਬ ਤੇ ਪੰਜਾਬੀਅਤ ਦਾ ਨਾਂ ਰੋਸ਼ਨ ਕੀਤਾ ਹੈ ਭਰਤਪ੍ਰੀਤ ਸਿੰਘ ਪੀਆਈਐਸ ਸੈਂਟਰ ਦਾ ਖਿਡਾਰੀ ਹੈ, ਜਿਸ ਨੇ 55.66 ਮੀਟਰ ਥਰੋਅ ਵਿੱਚ ਇਹ ਪ੍ਰਾਪਤੀ ਹਾਸਲ ਕੀਤੀ ਅਤੇ ਅੱਜ ਪੁਹੰਚੇ ਆਪਣੇ ਜੱਦੀ ਘਰ ਬਟਾਲਾ,,,ਵਿਧਵਾ ਮਾਂ ਕੋਲੋ ਖੁਸ਼ੀ ਸੰਭਾਲੀ ਨਹੀਂ ਜਾ ਰਹੀਆਂ ਹੈ ਤੇ ਬਟਾਲਾ ਦੇ ਪੁਲਿਸ ਸਾਂਝ ਕੇਂਦਰ ਵਿਖੇ ਡੇਲੀ ਬੇਸ ਤੇ ਨੌਕਰੀ ਕਰਨ ਵਾਲੀ ਇਹ ਵਿਧਵਾ ਮਾਂ ਸਟਾਫ ਵਿੱਚ ਮਠਿਆਈ ਵੰਡਦੀ ਥੱਕ ਨਹੀਂ ਰਹੀ।
ਗੋਲ੍ਡ ਮੈਡਲ ਜਿੱਤ ਕੇ ਪੁਹੰਚੇ ਭਰਤ ਪ੍ਰੀਤ ਸਿੰਘ ਨੇ ਕਿਹਾ ਮੇਰੀ ਮਾਂ ਨੇ ਬੁਹਤ ਮਿਹਨਤ ਕੀਤੀ ਅੱਜ ਮੈਂ ਬੁਹਤ ਖੁਸ਼ ਹਾਂ ਕਿ ਜਿਥੇ ਮੈਂ ਬਟਾਲਾ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਉਥੇ ਹੀ ਪੂਰੇ ਭਾਰਤ ਦਾ ਨਾਮ ਰੋਸ਼ਨ ਕੀਤਾ | ਭਰਤ ਨੇ ਕਿਹਾ 48 ਦੇਸ਼ਾਂ ਨੂੰ ਹਰਾਕੇ ਫਿਰ ਗੋਲ੍ਡ ਮੈਡਲ ਜਿੱਤਿਆ ਮੇਰੀ ਮਾਂ ਨੇ ਬੁਹਤ ਸਾਰੇ ਸੁਪਨੇ ਦੇਖੇ ਸਨ ਮੇਰੀ ਪਰਵਰਿਸ਼ ਲਈ ਮੇਰੀ ਡਾਇਟ ਲਈ ਪਤਾ ਨਹੀਂ ਕਿਥੋਂ ਕਿਥੋਂ ਪੈਸੇ ਉਧਾਰ ਲੈਕੇ ਮੀਨੂੰ ਭੇਜਦੀ ਸੀ ਇਥੋਂ ਤੱਕ ਮਾਂ ਮੇਰੀ ਨੇ ਆਪਣੇ ਸੋਨੇ ਦੇ ਗਹਿਣੇ ਤੱਕ ਵੀ ਵੇਚ ਦਿੱਤੇ ਤਾਂ ਜੋ ਮੀਨੂੰ ਕੋਈ ਕਮੀ ਨਾ ਆਏ।
ਗੋਲ੍ਡ ਜੇਤੂ ਭਰਤ ਪ੍ਰੀਤ ਸਿੰਘ ਦੀ ਮਾਤਾ ਰਜਨੀ ਨੇ ਦੱਸਿਆ ਕਿ ਉਹ ਪੰਜਾਬ ਪੁਲਿਸ ਦੇ ਬਟਾਲਾ ਵਿਖੇ ਸਾਂਝ ਕੇਂਦਰ ਵਿੱਚ ਡੇਲੀ ਬੇਸ ਤੇ ਕੰਮ ਕਰਦੀ ਹੈ ਅਤੇ ਬੁਹਤਾਂ ਮਿਹਨਤ ਕੀਤੀ ਆਪਣੇ ਬੱਚਿਆਂ ਲਈ ਅਤੇ ਬੱਚਿਆਂ ਨੇ ਵੀ ਕਦੇ ਪੈਸੇ ਦੀ ਦੁਰਵਰਤੋਂ ਨਹੀਂ ਕੀਤੀ ਜਿਥੇ 10 ਖਰਚ ਕਰਨੇ ਹੁੰਦੇ ਓਥੇ 8 ਰੁਪਏ ਖਰਚ ਕਰ ਸਮਾਂ ਕੱਢਿਆ ਮੇਰੇ ਪੁੱਤ ਨੇ ਮੀਨੂੰ ਆਪਣੇ ਪੁੱਤ ਤੇ ਮਾਣ ਸੀ ਅਤੇ ਵਿਸ਼ਵਾਸ ਸੀ ਕਿ ਉਹ ਇਕ ਦਿਨ ਜਰੁਰੁ ਚੰਗਾ ਖਿਡਾਰੀ ਬਣੇਗਾ |
ਵਿਓ......ਭਰਤ ਦੇ ਕੋਚ ਬਲਦੀਪ ਸਿੰਘ ਨੇ ਕਿਹਾ ਬੱਚੇ ਨੇ ਤਾਂ ਦੇਸ਼ ਦਾ ਨਾਮ ਰੋਸ਼ਨ ਕਰ ਦਿੱਤਾ ਪਰ ਸਰਕਾਰਾਂ ਦਾ ਵੀ ਫਰਜ ਬੰਨਦਾ ਹੈ ਕਿ ਇਸ ਹੋਣਹਾਰ ਬੱਚੇ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂ ਜੋ ਆਪਣੇ ਘਰ ਦੀ ਗਰੀਬੀ ਦੂਰ ਕਰ ਸਕੇ |