ਫਤਹਿਗੜ੍ਹ ਸਾਹਿਬ/ਬੱਸੀ ਪਠਾਣਾ, ਦੇਸ਼ ਕਲਿੱਕ ਬਿਓਰੋ -
ਸਿਵਲ ਸਰਜਨ ਫਤਿਹਗੜ ਸਾਹਿਬ ਡਾ. ਦਵਿੰਦਰਜੀਤ ਕੋਰ ਦੇ ਹੁਕਮਾਂ ਅਨੂਸਾਰ ਸੀਨੀਅਰ ਮੈਡੀਕਲ ਅਫਸ਼ਰ ਡਾ. ਭੁਪਿੰਦਰ ਸਿੰਘ ਵੱਲੋ ਮਿੰਨੀ ਪੀ.ਐਚ.ਸੀ ਭਗੜਾਨਾ ਵਿੱਚ ਬਣੇ ਆਮ ਆਦਮੀ ਕਲੀਨਿਕ ਤੇ ਨਸ਼ਾ ਛਡਾੳ ਕੇਂਦਰ ਭਗੜਾਨਾ ਅਤੇ ਹੈਲਥ ਐਂਡ ਵੈਲਨੈਸ ਸੈਂਟਰ ਬਲਾੜੀ ਕਲਾਂ ਦੇ ਨਾਲ ਨਾਲ ਆਮਆਦਮੀ ਕਲੀਨਿਕ ਬਲਾੜੀ ਕਲਾਂ ਦਾ ਦੋਰਾ ਕੀਤਾ ਗਿਆ। ਇਸ ਦੋਰਾਨ ਜਾਣਕਾਰੀ ਸਾਂਝਿਆ ਕਰਦੇ ਡਾ. ਭੁਪਿੰਦਰ ਸਿੰਘ ਨੇ ਮਾਂ ਅਤੇ ਬੱਚੇ ਦੀ ਦੇਖਭਾਲ ਵਿੱਚ ਜੁੱਟੇ ਸਟਾਫ ਨੂੰ ਹਦਾਇਤ ਜਾਰੀ ਕਰਦਿਆ ਕਿਹਾ ਕਿ ਗਰਭਵਤੀ ਔਰਤਾਂ ਦੇ ਮੈਡੀਕਲ ਚੈੱਕ ਅੱਪ ਲਈ ਵਿਸ਼ੇਸ਼ ਕੈਂਪ ਲਗਾ ਕੇ ਗਰਭਵਤੀ ਅੋਰਤਾਂ ਨੂੰ ਸਿਹਤ ਸਹੂਲਤਾਂ ਦਿੱਤਿਆ ਜਾਣ। ਨਸ਼ਾ ਛਡਾੳ ਕਲੀਨਿਕ ਦਾ ਨਿਿਰਖਣ ਕਰ ਉਨ੍ਹਾਂ ਸਟਾਫ ਵੱਲੋ ਮਰੀਜਾ ਨਾਲ ਕੀਤੇ ਜਾ ਰਹੇ ਵਤੀਰੇ ਬਾਰੇ ਗੱਲਬਾਤ ਕੀਤੀ ਅਤੇ ਨਸ਼ਾ ਛਡਾੳ ਕੇਂਦਰ ਤੇ ਮੋਜੂਦ ਸਟਾਕ ਅਤੇ ਹਾਜਰ ਸਟਾਫ ਦੀ ਸੁਪਰਵਿਜਨ ਕੀਤੀ।